ਕਿਸਾਨ ਦੇ ਪੁੱਤਰ ਨੂੰ Amazon ’ਚ ਮਿਲਿਆ 67 ਲੱਖ ਦਾ ਪੈਕੇਜ, ਟਿਊਸ਼ਨ ਪੜ੍ਹਾ ਕੇ ਇਕੱਠੀ ਕੀਤੀ ਸੀ ਫੀਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰਿਆਣਾ ਦੇ ਇਕ ਕਿਸਾਨ ਦੇ ਪੁੱਤਰ ਨੂੰ ਉਸ ਦੀ ਸਖ਼ਤ ਮਿਹਨਤ ਅਤੇ ਲਗਨ ਦੇ ਕਾਰਨ ਵੱਡਾ ਮੁਕਾਮ ਹਾਸਿਲ ਹੋਇਆ ਹੈ।

Sonipat farmer's son gets Rs 67 lakh/year job at Amazon

ਚੰਡੀਗੜ੍ਹ: ਹਰਿਆਣਾ ਦੇ ਇਕ ਕਿਸਾਨ ਦੇ ਪੁੱਤਰ ( Farmer's son gets a job at Amazon) ਨੂੰ ਉਸ ਦੀ ਸਖ਼ਤ ਮਿਹਨਤ ਅਤੇ ਲਗਨ ਦੇ ਕਾਰਨ ਵੱਡਾ ਮੁਕਾਮ ਹਾਸਿਲ ਹੋਇਆ ਹੈ। ਸੋਨੀਪਤ ਦੇ ਪਿੰਡ ਕਰੇਵੜੀ ਦੇ ਰਹਿਣ ਵਾਲੇ ਅਵਨੀਸ਼ ਦੀਨਬੰਧੂ ਛੋਟੂ ਰਾਮ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ (ਡੀਸੀਆਰਯੂਐਸਟੀ) ਦੇ ਇਲੈਕਟ੍ਰਾਨਿਕ ਦੇ ਵਿਦਿਆਰਥੀ ਹਨ। ਉਹਨਾਂ ਨੂੰ ਐਮਾਜ਼ੋਨ ਵਿਚ 67 ਲੱਖ ਰੁਪਏ ਦਾ ਪੈਕੇਜ (Farmer's son gets Rs 67 lakh job at Amazon) ਮਿਲਿਆ ਹੈ। ਅਵਨੀਸ਼ ਦੀ ਚੋਣ ਤੋਂ ਬਾਅਦ ਉਪ-ਕੁਲਪਤੀ ਪ੍ਰੋਫੈਸਰ ਅਨਾਯਤ ਨੇ ਉਹਨਾਂ ਨੂੰ ਸਨਮਾਨਿਤ ਕੀਤਾ।

ਹੋਰ ਪੜ੍ਹੋ: ਜਲੰਧਰ 'ਚ ਨੌਜਵਾਨ ਲੜਕੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਲਾਸ਼ ਸੂਏ 'ਚੋਂ ਬਰਾਮਦ

ਅਵਨੀਸ਼ ਦੇ ਪਿਤਾ ਇਕ ਕਿਸਾਨ ਹਨ। ਅਵਨੀਸ਼ (Avnish Chhikara From Sonipat) ਦੇ ਪਰਿਵਾਰ ਦੀ ਵਿੱਤੀ ਹਾਲਤ ਠੀਕ ਨਹੀਂ ਸੀ ਪਰ ਮੁਸ਼ਕਿਲਾਂ ਦੇ ਬਾਵਜੂਦ ਉਸ ਨੇ ਸਖ਼ਤ ਮਿਹਨਤ ਜਾਰੀ ਰੱਖੀ। ਯੂਨੀਵਰਸਿਟੀ ਵਿਚ ਦਾਖਲਾ ਲੈਣ ਤੋਂ ਬਾਅਦ ਉਸ ਕੋਲ ਫੀਸ ਭਰਨ ਲਈ ਵੀ ਪੈਸੇ ਨਹੀਂ ਸਨ। ਇਸ ਦੌਰਾਨ ਅਵਨੀਸ਼ ਨੇ ਬੱਚਿਆਂ ਨੂੰ ਟਿਊਸ਼ਨਾਂ ਪੜ੍ਹਾ ਕੇ ਅਪਣੇ ਕੋਰਸ ਦੀ ਫੀਸ ਇਕੱਠੀ ਕੀਤੀ।

ਹੋਰ ਪੜ੍ਹੋ: ਆਮ ਆਦਮੀ ਨੂੰ ਝਟਕੇ ਤੇ ਝਟਕਾ,ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਫਿਰ ਹੋਇਆ ਵਾਧਾ

ਅਵਨੀਸ਼ (Avnish Chhikara) ਨੂੰ ਇਕ ਕੰਪਨੀ ਵਿਚ ਇੰਟਰਨਸ਼ਿਪ ਦਾ ਮੌਕਾ ਮਿਲਿਆ। ਅਵਨੀਸ਼ ਨੂੰ ਆਪਣੀ ਇੰਟਰਨਸ਼ਿਪ ਦੌਰਾਨ ਹਰ ਮਹੀਨੇ 2.40 ਲੱਖ ਰੁਪਏ ਦਾ ਪੈਕੇਜ ਮਿਲਿਆ। ਅਵਨੀਸ਼ ਦੀ ਇੰਟਰਨਸ਼ਿਪ ਆਨਲਾਈਨ ਹੋਈ। ਸਖ਼ਤ ਚੋਣ ਪ੍ਰਕਿਰਿਆ ਤੋਂ ਬਾਅਦ ਅਵਨੀਸ਼ ਨੂੰ ਐਮਾਜ਼ੋਨ ਕੰਪਨੀ ਵਿਚ ਚੁਣਿਆ ਗਿਆ ਸੀ। ਕੰਪਨੀ ਅਵਨੀਸ਼ ਨੂੰ 67 ਲੱਖ ਰੁਪਏ ਦਾ ਪੈਕੇਜ ਦੇਵੇਗੀ। ਇਕ ਸਾਲ ਬਾਅਦ ਅਵਨੀਸ਼ ਦਾ ਪੈਕੇਜ ਲਗਭਗ ਇਕ ਕਰੋੜ ਰੁਪਏ ਦਾ ਹੋ ਜਾਵੇਗਾ।

ਹੋਰ ਪੜ੍ਹੋ: ਬੱਸ ਕੰਡਕਟਰ ਦੀ ਧੀ ਟੋਕਿਓ ਓਲੰਪਿਕ 'ਚ ਦਿਖਾਵੇਗੀ ਤਾਕਤ, ਜਿੱਤ ਚੁੱਕੀ ਹੈ ਕਈ  ਅਵਾਰਡ  

22 ਸਾਲਾ ਅਵਨੀਸ਼ ਨੇ ਕਿਹਾ ਕਿ ਉਸ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਅਵਨੀਸ਼ ਨੇ ਦੱਸਿਆ ਕਿ ਉਹ ਆਪਣੀਆਂ ਇੰਜੀਨੀਅਰਿੰਗ ਦੀਆਂ ਕਲਾਸਾਂ ਤੋਂ ਬਾਅਦ ਹਰ ਰੋਜ਼ 10 ਘੰਟੇ ਪੜ੍ਹਦਾ ਸੀ। ਅਵਨੀਸ਼ ਨੂੰ ਵਧਾਈ ਦਿੰਦਿਆਂ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫੈਸਰ ਅਨਾਯਤ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਇਕ ਮਾਮੂਲੀ ਪਿਛੋਕੜ ਵਾਲੇ ਵਿਦਿਆਰਥੀ ਨੇ ਆਪਣੀ ਮਿਹਨਤ ਦੀ ਬਦੌਲਤ ਇਹ ਪ੍ਰਾਪਤੀ ਹਾਸਲ ਕੀਤੀ ਹੈ। ਉਹਨਾਂ ਨੇ ਉਮੀਦ ਜਤਾਈ ਕਿ ਦੂਸਰੇ ਵਿਦਿਆਰਥੀ ਵੀ ਅਵਨੀਸ਼ ਦੇ ਸੰਘਰਸ਼ ਤੋਂ ਪ੍ਰੇਰਨਾ ਲੈਣਗੇ।