ਪਟਰੌਲ-ਡੀਜ਼ਲ ਦੀਆਂ ਕੀਮਤਾਂ ‘ਚ ਨਿਰਾਸ਼ਾਜਨਕ ਵਾਧਾ
ਪਟਰੌਲ ਦੀਆਂ ਕੀਮਤਾਂ ਵਿਚ ਫਿਰ ਤੋਂ ਵਾਧਾ ਵੇਖਣ ਵਿਚ ਆਇਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਤਿੰਨ...
Petrol-Diesel Prices
ਨਵੀਂ ਦਿੱਲੀ : ਪਟਰੌਲ ਦੀਆਂ ਕੀਮਤਾਂ ਵਿਚ ਫਿਰ ਤੋਂ ਵਾਧਾ ਵੇਖਣ ਵਿਚ ਆਇਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਤਿੰਨ ਦਿਨਾਂ ਵਿਚ ਪਟਰੌਲ 27 ਪੈਸੇ ਅਤੇ ਡੀਜ਼ਲ 24 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਸਨਿਚਰਵਾਰ ਨੂੰ ਤੇਲ ਕੰਪਨੀਆਂ ਨੇ ਦਿੱਲੀ, ਕੋਲਕਾਤਾ ਅਤੇ ਚੇਨੱਈ ਵਿਚ ਪਟਰੌਲ ਦੀਆਂ ਕੀਮਤਾਂ ਵਿਚ 14 ਪੈਸੇ ਵਾਧਾ ਕੀਤਾ ਹੈ ਉੱਥੇ ਹੀ ਮੁੰਬਈ ਵਿਚ 13 ਪੈਸੇ ਪ੍ਰਤੀ ਲੀਟਰ ਵਾਧਾ ਕੀਤਾ ਹੈ। ਡੀਜ਼ਲ ਦੀ ਕੀਮਤ ਦਿੱਲੀ, ਕੋਲਕਾਤਾ ਅਤੇ ਚੇਨੱਈ ਵਿਚ 13 ਪੈਸੇ ਅਤੇ ਮੁੰਬਈ ਵਿਚ 14 ਪੈਸੇ ਪ੍ਰਤੀ ਲੀਟਰ ਵਾਧਾ ਹੋਇਆ ਹੈ।
ਇੰਡੀਅਨ ਆਇਲ ਦੀ ਵੈੱਬਸਾਈਟ ਉਤੇ ਦਿਤੀ ਜਾਣਕਾਰੀ ਮੁਤਾਬਕ ਦਿੱਲੀ ’ਚ ਪਟਰੌਲ ਦੀ ਕੀਮਤ 70.60 ਅਤੇ ਡੀਜ਼ਲ 65.86 ਰੁਪਏ, ਕੋਲਕਾਤਾ ਵਿਚ ਪਟਰੌਲ 72.71 ਰੁਪਏ ਅਤੇ ਡੀਜ਼ਲ 67.64 ਰੁਪਏ ਪ੍ਰਤੀ ਲੀਟਰ ਹੈ। ਇਸ ਤਰ੍ਹਾਂ ਮੁੰਬਈ ਵਿਚ ਪਟਰੌਲ 76.23 ਅਤੇ ਡੀਜ਼ਲ 68.97 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲ ਰਿਹਾ ਹੈ।