ਰਿਹਾਨਾ ਨੇ ਭਗਵਾਨ ਗਣੇਸ਼ ਦੇ ਹਾਰ ਨਾਲ ਟਾਪਲੈਸ ਤਸਵੀਰ ਕੀਤੀ ਸਾਂਝੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

- ਹਿੰਦੂ ਦੇਵੀ ਦੇਵਤਿਆਂ ਦਾ ਅਪਮਾਨ ਕਰਨ ਦਾ ਲਗਾਇਆ ਜਾ ਰਿਹੈ ਦੋਸ਼

Rihanna

ਨਵੀ ਦਿੱਲੀ : ਅੰਤਰਰਾਸ਼ਟਰੀ ਪੌਪਸਟਾਰ ਰਿਹਾਨਾ, ਜਿਸ ਨੇ ਹਾਲ ਹੀ ਵਿੱਚ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦੇਣ ਲਈ ਸੁਰਖੀਆਂ ਬਟੋਰੀਆਂ ਹਨ, ਨੇ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ  ਨਿੰਦਾ ਹੋ ਰਹੀ ਹੈ । ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ 'ਤੇ ਇਸ ਤਸਵੀਰ ਦੇ ਟਵੀਟ ਕਰਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਰਿਹਾਨਾ ਪ੍ਰਤੀ ਆਪਣਾ ਗੁੱਸਾ ਜ਼ਾਹਰ ਕੀਤਾ ਹੈ । ਰਿਹਾਨਾ ਦੇ ਕਈ ਭਾਰਤੀ ਪ੍ਰਸ਼ੰਸਕ ਵੀ ਉਸ ਦੀ ਇਸ ਹਰਕਤ ਤੋਂ ਨਾਰਾਜ਼ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਰਿਹਾਨਾ ਨੇ ਇਹ ਫੋਟੋਸ਼ੂਟ ਆਪਣੀ ਅੰਡਰਗਾਰਮੈਂਟ ਕੰਪਨੀ savage x fenty ਲਈ ਕੀਤਾ ਸੀ ।

Related Stories