ਅਗਨੀਵੀਰ ਪ੍ਰੀਖਿਆ ’ਚ ਮਿਲੀ ਅਸਫ਼ਲਤਾ ਤਾਂ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ
ਸੁਸਾਈਡ ਨੋਟ ’ਚ ਲਿਖਿਆ : ਅਗਲੇ ਜਨਮ ਵਿਚ ਜ਼ਰੂਰ ਫੌਜੀ ਬਣਾਂਗਾ
ਨਵੀਂ ਦਿੱਲੀ: ਦੇਸ਼ ਦੀ ਸੇਵਾ ਕਰਨ ਦਾ ਸੁਪਨਾ ਦੇਖਣ ਵਾਲੇ ਨੌਜਵਾਨ ਨੇ ਅਗਨੀਵੀਰ ਪ੍ਰੀਖਿਆ ਵਿਚ ਅਸਫਲ ਹੋਣ ਮਗਰੋਂ ਖੁਦਕੁਸ਼ੀ ਕਰ ਲਈ। ਇਹ ਖ਼ੌਫਨਾਕ ਕਦਮ ਚੁੱਕਣ ਤੋਂ ਪਹਿਲਾਂ ਉਸ ਨੇ ਲਿਖਿਆ ਕਿ ਉਹ ਅਗਲੇ ਜਨਮ ਵਿਚ ਫੌਜੀ ਜ਼ਰੂਰ ਬਣੇਗਾ। ਮਾਮਲਾ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦਾ ਹੈ। 22 ਸਾਲਾ ਦੀਪੂ ਸਿੰਘ ਫੌਜ 'ਚ ਭਰਤੀ ਹੋਣ ਲਈ 'ਅਗਨੀਵੀਰ' ਪ੍ਰੀਖਿਆ ਪਾਸ ਨਹੀਂ ਕਰ ਸਕਿਆ। ਉਸ ਨੂੰ ਇੰਨਾ ਸਦਮਾ ਲੱਗਿਆ ਕਿ ਉਸ ਨੇ ਆਪਣੀ ਜਾਨ ਲੈ ਲਈ।
ਇਹ ਵੀ ਪੜ੍ਹੋ : BBC ਦਫ਼ਤਰ ’ਚ ਆਮਦਨ ਕਰ ਵਿਭਾਗ ਦਾ ਸਰਵੇ ਤੀਜੇ ਦਿਨ ਵੀ ਜਾਰੀ, ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੇ ਆਦੇਸ਼
ਖਬਰਾਂ ਮੁਤਾਬਕ ਦੀਪੂ ਸਿੰਘ ਇਹਨੀਂ ਦਿਨੀਂ ਨੋਇਡਾ ਸੈਕਟਰ 49 ਦੇ ਪਿੰਡ ਬਰੌਲਾ 'ਚ ਕਿਰਾਏ ਦੇ ਫਲੈਟ ਵਿਚ ਆਪਣੇ ਭਰਾਵਾਂ ਨਾਲ ਰਹਿ ਰਿਹਾ ਸੀ। ਉਹ ਕਾਫੀ ਸਮੇਂ ਤੋਂ ਫੌਜ ਦੀ ਭਰਤੀ ਲਈ ਤਿਆਰੀ ਕਰ ਰਿਹਾ ਸੀ। ਸਿਪਾਹੀ ਬਣਨਾ ਹੀ ਉਸ ਦਾ ਇਕੋ ਇਕ ਟੀਚਾ ਬਣ ਗਿਆ ਸੀ। ਇਹ ਗੱਲ ਉਸ ਦੇ ਤਿੰਨ ਪੰਨਿਆਂ ਦੇ ਸੁਸਾਈਡ ਨੋਟ ਤੋਂ ਪਤਾ ਚੱਲਦੀ ਹੈ। ਦੀਪੂ ਨੇ ਇਸ 'ਚ ਲਿਖਿਆ ਹੈ, ''ਮੈਂ ਅਗਲੇ ਜਨਮ 'ਚ ਜ਼ਰੂਰ ਸਿਪਾਹੀ ਬਣਾਂਗਾ”।
ਇਹ ਵੀ ਪੜ੍ਹੋ : ਪਿਤਾ ਦੀ ਮੌਤ ਦਾ ਗਮ ਸਹਾਰ ਨਾ ਸਕਿਆ ਪੁੱਤ : ਪੁਲਿਸ ਮੁਲਾਜ਼ਮ ਦੇ ਮੁੰਡੇ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ
ਮੀਡੀਆ ਰਿਪੋਰਟ ਮੁਤਾਬਕ ਸੁਸਾਈਡ ਨੋਟ ਤੋਂ ਪਤਾ ਲੱਗਦਾ ਹੈ ਕਿ ਦੀਪੂ ਅਗਨੀਵੀਰ ਪ੍ਰੀਖਿਆ 'ਚ ਫੇਲ ਹੋਣ ਕਾਰਨ ਕਈ ਦਿਨਾਂ ਤੋਂ ਪਰੇਸ਼ਾਨ ਸੀ। ਉਹ ਇਸ ਤੋਂ ਉਭਰ ਨਹੀਂ ਸਕਿਆ। ਸਿਪਾਹੀ ਨਾ ਬਣ ਸਕਣ ਦਾ ਦੁੱਖ ਉਸ ਨੂੰ ਖੁਦਕੁਸ਼ੀ ਵੱਲ ਲੈ ਗਿਆ। ਬੁੱਧਵਾਰ 15 ਫਰਵਰੀ ਨੂੰ ਦੀਪੂ ਨੇ ਫਲੈਟ ਦੇ ਕਮਰੇ 'ਚ ਫਾਹਾ ਲਗਾ ਕੇ ਆਪਣੀ ਜਾਨ ਲੈ ਲਈ। ਖ਼ਬਰਾਂ ਅਨੁਸਾਰ ਦੀਪੂ ਨੇ ਸੁਸਾਈਡ ਨੋਟ ਵਿਚ ਲਿਖਿਆ, “ਮੈਂ ਕਦੇ ਹਾਰ ਨਹੀਂ ਮੰਨੀ। ਕਹਿੰਦੇ ਹਨ ਕਿ ਇਨਸਾਨ ਗਲਤ ਕੰਮ ਖੁਸ਼ੀ ਵਿਚ ਨਹੀਂ, ਮਜਬੂਰੀ ਵਿਚ ਕਰਦਾ ਹੈ। ਜਦੋਂ ਤੋਂ ਮੈਂ ਫੌਜ ਦਾ ਇਮਤਿਹਾਨ ਦਿੱਤਾ, ਮੈਨੂੰ ਡਰ ਸੀ ਕਿ ਕਿਤੇ ਮੇਰੇ ਘੱਟ ਅੰਕ ਨਾ ਆ ਜਾਣ। ਪਾਪਾ, ਤੁਹਾਨੂੰ ਮੇਰੇ ਤੋਂ ਬਹੁਤ ਉਮੀਦਾਂ ਸਨ ਅਤੇ ਮੈਂ ਕੁਝ ਨਹੀਂ ਕਰ ਸਕਦਾ ਸੀ। ਮੈਨੂੰ ਪਿਛਲੇ ਕਈ ਦਿਨਾਂ ਤੋਂ ਨੀਂਦ ਨਹੀਂ ਆ ਰਹੀ”।
ਇਹ ਵੀ ਪੜ੍ਹੋ : CM ਅਤੇ ਰਾਜਪਾਲ ਦੀ ਜੰਗ ਵਿਚ ਰਾਜਾ ਵੜਿੰਗ ਦੀ ਐਂਟਰੀ, CM ਨੂੰ ਦਿੱਤੀ ਇਹ ਸਲਾਹ
ਉਸ ਨੇ ਅੱਗੇ ਲਿਖਿਆ, “ਮੈਂ ਫੌਜ ਨੂੰ ਹੀ ਆਪਣੀ ਜ਼ਿੰਦਗੀ ਮੰਨਿਆ ਸੀ, ਜਦੋਂ ਨਹੀਂ ਮਿਲੀ ਤਾਂ ਇਸ ਜ਼ਿੰਦਗੀ ਦਾ ਕੀ ਫਾਇਦਾ? ਮੈਂ ਬਹੁਤ ਸੁਪਨੇ ਦੇਖੇ, ਬਹੁਤ ਕੁਝ ਸੋਚਿਆ, ਪਰ ਮੈਨੂੰ ਮੇਰੀ ਮਿਹਨਤ ਦਾ ਫਲ ਨਹੀਂ ਮਿਲਿਆ। ਮੈਂ ਚਾਰ ਸਾਲ ਸਖ਼ਤ ਮਿਹਨਤ ਕੀਤੀ, ਪਰ ਕੁਝ ਹਾਸਲ ਨਹੀਂ ਹੋਇਆ। ਮੈਂ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਨਹੀਂ ਕਰ ਸਕਿਆ। ਇਸ ਜਨਮ ਵਿਚ ਨਹੀਂ ਤਾਂ ਅਗਲੇ ਜਨਮ ਵਿਚ ਜ਼ਰੂਰ ਫੌਜੀ ਬਣਾਂਗਾ”। ਦੀਪੂ ਆਪਣੇ ਪਿੱਛੇ ਮਾਤਾ-ਪਿਤਾ, ਇਕ ਛੋਟਾ ਭਰਾ ਅਤੇ ਦੋ ਭੈਣਾਂ ਛੱਡ ਗਿਆ ਹੈ। ਉਸ ਦੇ ਪਿਤਾ ਹਰੀ ਸਿੰਘ ਮਜ਼ਦੂਰੀ ਕਰਦੇ ਹਨ। ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਦੱਸੀ ਜਾਂਦੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਚੋਰਾਂ ਦੇ ਹੌਂਸਲੇ ਬੁਲੰਦ, PNB ਬੈਂਕ 'ਚੋਂ ਲੁੱਟੇ 20 ਲੱਖ ਰੁਪਏ
ਦੀਪੂ ਦੇ ਚਾਚਾ ਨੇ ਦੱਸਿਆ, “ਉਸ ਦਾ ਇਕੋ ਇਕ ਉਦੇਸ਼ ਫੌਜ ਵਿਚ ਭਰਤੀ ਹੋਣਾ ਸੀ। ਨਤੀਜਾ ਜਨਵਰੀ ਦੇ ਅੰਤ ਵਿਚ ਆਇਆ। ਸਾਨੂੰ ਨਹੀਂ ਸੀ ਪਤਾ ਕਿ ਉਹ ਕਦੇ ਅਜਿਹਾ ਕਦਮ ਚੁੱਕੇਗਾ। ਉਹ ਹੋਣਹਾਰ ਬੱਚਾ ਸੀ। ਉਸ ਨੇ ਵੱਖ-ਵੱਖ ਮੁਕਾਬਲਿਆਂ ਵਿਚ ਕਈ ਇਨਾਮ ਅਤੇ ਮੈਡਲ ਜਿੱਤੇ। ਨਤੀਜਾ ਆਉਣ ਤੋਂ ਬਾਅਦ ਉਸ ਦੇ ਮਾਤਾ-ਪਿਤਾ ਵੀ ਉਸ ਨੂੰ ਮਿਲਣ ਅਤੇ ਦਿਲਾਸਾ ਦੇਣ ਲਈ ਨੋਇਡਾ ਗਏ। ਦੋ ਦਿਨਾਂ ਬਾਅਦ ਦੀਪੂ ਨੇ ਫਾਹਾ ਲੈ ਲਿਆ”।
ਇਹ ਵੀ ਪੜ੍ਹੋ : ਨਿੱਕੀ ਹੇਲੀ ਰੰਧਾਵਾ ਕੋਲ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਬਣਨ ਲਈ ਸਾਰੀਆਂ ਯੋਗਤਾਵਾਂ ਹਨ : ਪ੍ਰਮੁੱਖ ਭਾਰਤੀ ਅਮਰੀਕੀ
ਉਧਰ ਨੋਇਡਾ ਦੇ ਡੀਸੀਪੀ ਹਰੀਸ਼ ਚੰਦਰਾ ਨੇ ਦੱਸਿਆ, "ਪੁਲਿਸ ਨੂੰ ਪਿੰਡ ਬਰੌਲਾ ਵਿਚ ਇਕ ਨੌਜਵਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਕਮਰੇ ਵਿਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਨੌਜਵਾਨ ਫੌਜ ਦੀ ਤਿਆਰੀ ਕਰ ਰਿਹਾ ਸੀ।" ਨੋਟ 'ਚ ਦੀਪੂ ਨੇ ਆਪਣੀ ਮਾਂ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਟਰਾਫੀ, ਮੈਡਲ ਅਤੇ ਸਰਟੀਫਿਕੇਟ ਦੇ ਉਸ ਦੀ ਫੋਟੋ ਦੇ ਨਾਲ ਘਰ ਵਿਚ ਰੱਖੇ ਜਾਣ।