ਭਾਜਪਾ ਸ਼ਾਸਤ ਸੂਬਿਆਂ ਦੇ ਸਰਕਾਰੀ ਪ੍ਰੋਗਰਾਮ ਰੱਦ, ਸਾਰੇ ਮੁੱਖ ਮੰਤਰੀ ਦਿੱਲੀ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਤਬੀਅਤ ਬੇਹੱਦ ਨਾਜ਼ੁਕ ਹੋਣ ਤੋਂ ਬਾਅਦ ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਉਤਰਾਖੰਡ, ਗੁਜਰਾਤ, ਗੋਆ................

Atal Bihari Vajpayee

ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਤਬੀਅਤ ਬੇਹੱਦ ਨਾਜ਼ੁਕ ਹੋਣ ਤੋਂ ਬਾਅਦ ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਉਤਰਾਖੰਡ, ਗੁਜਰਾਤ, ਗੋਆ, ਛੱਤੀਸਗੜ੍ਹ ਸਮੇਤ ਸਾਰੇ ਭਾਜਪਾ ਸ਼ਾਸਤ ਸੂਬਿਆਂ ਦੇ ਸਾਰੇ ਸਿਆਸੀ ਪ੍ਰੋਗਰਾਮਾਂ ਨੂੰ ਰੱਦ ਕਰ ਦਿਤਾ ਗਿਆ ਹੈ। ਇਸੇ ਦੇ ਨਾਲ ਹੀ ਦਿੱਗਜ਼ ਨੇਤਾਵਾਂ ਦਾ ਹਜ਼ੂਮ ਦਿੱਲੀ ਏਮਸ ਲਈ ਰਵਾਨਾ ਹੋ ਗਿਆ ਹੈ। ਉਥੇ ਹੀ ਹੁਣ ਖ਼ਬਰ ਆ ਰਹੀ ਹੈ ਕਿ ਏਸ ਦੇ ਬਾਹਰ ਤੋਂ ਸਾਰੀਆਂ ਦੁਕਾਨਾਂ ਨੂੰ ਹਟਵਾ ਦਿਤਾ ਗਿਆ ਹੈ। ਇਸ ਤੋਂ ਇਲਾਵਾ ਏਮਸ ਦੇ ਬਾਹਰ ਅਤੇ ਅਟਲ ਬਿਹਾਰੀ ਵਾਜਪਾਈ ਦੇ ਘਰ ਦੇ ਬਾਹਰ ਬੈਰੀਕੇਡ ਲਗਾ ਦਿਤੇ ਗਏ ਹਨ।

ਇਸ ਦੇ ਨਾਲ ਹੀ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕਰ ਦਿਤੀ ਗਈ ਹੈ। ਦਸ ਦਈਏ ਕਿ 10:30 ਵਜੇ ਏਮਸ ਵਲੋਂ ਜਾਰੀ ਕੀਤੇ ਗਏ ਸਿਹਤ ਬੁਲੇਟਿਨ ਵਿਚ ਵਾਜਪਾਈ ਦੀ ਸਿਹਤ ਨੂੰ ਬੇਹੱਦ ਨਾਜ਼ੁਕ ਦਸਿਆ ਗਿਆ ਹੈ। ਉਨ੍ਹਾਂ ਨੂੰ ਨਕਲੀ ਸਾਹ ਪ੍ਰਣਾਲੀ 'ਤੇ ਰÎਖਿਆ ਗਿਆ ਹੈ। ਉਨ੍ਹਾਂ ਦਾ ਹਾਲ ਜਾਣਨ ਲਈ ਲਗਾਤਾਰ ਨੇਤਾਵਾਂ ਦਾ ਤਾਂਤਾ ਲੱਗਾ ਹੋਇਆ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਜਨ ਆਸ਼ੀਰਵਾਦ ਯਾਤਰਾ ਮੁਲਤਵੀ ਕਰ ਦਿਤੀ ਹੈ। ਇਸੇ ਦੇ ਨਾਲ ਹੀ ਉਨ੍ਹਾਂ ਨੇ ਅਟਲ ਬਿਹਾਰੀ ਵਾਜਪਾਈ ਦੀ ਕਵਿਤਾ 'ਹਾਰ ਨਹੀਂ ਮਾਨੂੰਗਾ, ਰਾਰ ਨਹੀਂ ਮਾਨੂੰਗਾ' ਗੁਣਗੁਣਾਉਂਦੇ ਹੋਏ ਕਿਹਾ ਕਿ ਵਾਜਪਾਈ ਇਕ ਅਜਿਹੇ ਨੇਤਾ ਹਨ

ਜੋ ਸਾਡੇ ਸਾਰਿਆਂ ਦੇ ਦਿਲਾਂ ਅਤੇ ਦਿਮਾਗ਼ ਵਿਚ ਇਵੇਂ ਛਾਏ ਹੋਏ ਹਨ। ਉਨ੍ਹਾਂ ਕਿਹਾ ਕਿ ਸਰਗਰਮ ਰਾਜਨੀਤੀ ਤੋਂ ਦੂਰ ਰਹਿਣ ਦੇ ਬਾਵਜੂਦ ਵੀ ਹਰ ਪਲ ਉਹ ਸਾਡੀ ਪ੍ਰੇਰਣਾ ਅਤੇ ਆਦਰਸ਼ ਬਣੇ ਰਹੇ ਹਨ, ਅਸੀਂ ਭਗਵਾਨ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਉਨ੍ਹਾਂ ਦੀ ਸਿਹਤ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਅਤੇ ਸਾਡੇ ਵਿਚਕਾਰ ਬਣੇ ਰਹਿਣ। ਵਾਜਪਾਈ ਦੇ ਖ਼ਾਸ ਪਿਆਰ ਨੂੰ ਲੈ ਕੇ ਸ਼ਿਵਰਾਜ ਨੇ ਕਿਹਾ ਕਿ ਵਿਦਿਸ਼ਾ ਤੋਂ ਜਦੋਂ ਉਹ ਲੜੇ ਸਨ, ਉਸ ਸਮੇਂ ਮੈਂ ਯੁਵਾ ਮੋਰਚਾ ਦਾ ਪ੍ਰਧਾਨ ਹੋਇਆ ਕਰਦਾ ਸੀ ਅਤੇ ਉਨ੍ਹਾਂ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਮੇਰੇ ਉਪਰ ਬਹੁਤ ਜ਼ਿਆਦਾ ਸੀ, ਉਸੇ ਸਮੇਂ ਉਨ੍ਹਾਂ ਦੇ ਨੇੜੇ ਜਾਣ ਦਾ ਮੌਕਾ ਮਿਲਿਆ ਸੀ।

ਉਨ੍ਹਾਂ ਦੇ ਸੁਭਾਅ ਵਿਚ ਬੇਹੱਦ ਮਸਤੀ ਸੀ, ਮੈਂ ਕਾਮਨਾ ਕਰਦਾ ਹਾਂ ਕਿ ਇਹ ਬਣੀ ਰਹੇ। ਅਟਲਜੀ ਦੇ ਵਿਅਕਤੀਤਵ ਬਾਰੇ ਦੱਸਦੇ ਹੋਏ ਸ਼ਿਵਰਾਜ ਨੇ ਕਿਹਾ ਕਿ ਭਾਰਤੀ ਰਾਜਨੀਤੀ ਵਿਚ ਉਹ ਅਦਭੁਤ ਉਦਾਹਰਨ ਹਨ। ਮਾਣਯੋਗ ਅਟਲ ਬਿਹਾਰੀ ਵਾਜਪਾਈ ਜਦੋਂ ਪਾਰਟੀ ਦੀ ਮੀਟਿੰਗ ਵਿਚ ਜਾਂਦੇ ਸਨ ਤਾਂ ਉਹ ਗੋਡਿਆਂ ਦੀ ਤਕਲੀਫ਼ ਦੀ ਵਜ੍ਹਾ ਕਰਕੇ ਖਾਣਾ ਖਾਣ ਲਈ ਨਹੀਂ ਜਾ ਪਾਇਆ ਕਰਦੇ ਸਨ, ਉਸ ਸਮੇਂ ਅਸੀਂ ਉਨ੍ਹਾਂ ਦੇ ਕੋਲ ਬੈਠ ਕੇ ਬਹੁਤ ਗੱਲਾਂ ਕਰਦੇ ਸੀ ਅਤੇ ਉਨ੍ਹਾਂ ਨੂੰ ਉਥੇ ਹੀ ਖਾਣਾ ਖੁਆਉਂਦੇ ਸੀ।