ਸਾਨੂੰ ਵਿਗਿਆਨ ਅਧਾਰਤ ਖੇਤੀਬਾੜੀ ਰੀਤਾਂ ਨਾਲ ਤਾਲਮੇਲ ਕਰਦਿਆਂ ਅੱਗੇ ਵਧਣਾ ਚਾਹੀਦੈ : ਕੋਵਿੰਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਘੱਟ ਤੋਂ ਘੱਟ ਜ਼ਮੀਨ ਅਤੇ ਪਾਣੀ ਦਾ ਪ੍ਰਯੋਗ ਕਰਦਿਆਂ ਵੱਧ ਤੋਂ ਵੱਧ ਪੈਦਾਵਾਰ ਲਈ ਲਗਾਤਾਲ ਨਵੀਨਤਾ......

Ram Nath Kovind

ਸਮਸਤੀਪੁਰ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਘੱਟ ਤੋਂ ਘੱਟ ਜ਼ਮੀਨ ਅਤੇ ਪਾਣੀ ਦਾ ਪ੍ਰਯੋਗ ਕਰਦਿਆਂ ਵੱਧ ਤੋਂ ਵੱਧ ਪੈਦਾਵਾਰ ਲਈ ਲਗਾਤਾਲ ਨਵੀਨਤਾ ਕਰਦੇ ਰਹਿਣ ਦੀ ਲੋੜ ਸਬੰਧੀ ਕਿਹਾ ਕਿ ਸਾਨੂੰ ਵਿਗਿਆਨ ਅਧਾਰਤ ਖੇਤੀ ਰੀਤਾਂ, ਅਧੁਨਿਕ ਤਕਨੀਕ ਅਤੇ ਵਿਧੀਆਂ ਨਾਲ ਤਾਲਮੇਲ ਕਰਦਿਆਂ ਅੱਗੇ ਵਧਣਾ ਚਾਹੀਦੈ। ਸਮਸਤੀਪੁਰ ਜ਼ਿਲ੍ਰੇ ਦੇ ਪੂਸਾ ਸਥਿਤ ਡਾ. ਰਾਜਿੰਦਰ ਪ੍ਰਸਾਦ ਕੇਦਰੀ ਖੇਤੀਬਾੜੀ ਯੂਨੀਵਰਸਿਟੀ ਦੇ ਪਹਿਲੇ ਕੰਨਵੋਕੇਸ਼ਨ ਪ੍ਰੋਗਰਾਮ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਮੈਨੂੰ ਦੇਸ਼ ਦੇ ਕਿਸਾਨ ਭੈਣਾਂ-ਭਰਾਵਾਂ ਅਤੇ ਖੇਤੀ ਵਿਗਿਆਨੀਆਂ 'ਤੇ ਮਾਨ ਹੈ

ਜਿਨ੍ਹਾਂ ਵਿਸ਼ਵ ਦੀ ਦੂਜੀ ਸਭਤੋਂ ਵੱਧ ਆਬਾਦੀ ਵਾਲੇ ਸਾਡੇ ਦੇਸ਼ ਨੂੰ ਭੋਜਨ ਸੁਰੱਖਿਆ ਪ੍ਰਦਾਨ ਕੀਤੀ ਹੈ। ਅੱਜ ਉਹ ਭੋਜਨ ਸੁਰੱਖਿਆ ਤੋਂ ਅੱਗੇ ਵਧ ਕੇ ਪੌਸ਼ਟਿਕ ਭੋਜਨ ਅਤੇ ਅਜਿਹੇ ਅਨਾਜ ਦਾ ਉਤਪਾਦਨ ਵਧਾਉਣ ਦੇ ਮੰਤਵ ਵੱਲ ਵਧ ਰਹੇ ਹਨ। ਅਸੀਂ ਸਾਰੇ ਖੇਤੀ ਉਤਪਾਦਾਂ ਦਾ ਨਿਰਯਾਤ ਕਰ ਕੇ ਵਿਦੇਸ਼ੀ ਮੁਦਰਾ ਕਮਾ ਰਹੇ ਹਾਂ।
ਰਾਸ਼ਟਰਪਤੀ ਨੇ ਕਿਹਾ ਕਿ ਖੇਤੀਬਾੜੀ ਨੂੰ ਮਜਬੂਤ ਬਣਾਉਦ ਲਈ ਦੇਸ਼ ਵਿਆਪੀ ਯਤਨ ਕੀਤੇ ਜਾ ਰਹੇ ਹਨ। ਖੇਤੀ ਮੰਡੀਆਂ ਆਈ ਮੰਡੀ ਪੋਰਟਲ 'ਤੇ ਦਰਜ ਹਨ ਜਿਨ੍ਹਾਂ 'ਤੇ ਵੱਡੇ ਪੈਮਾਨੇ 'ਤੇ ਖੇਤੀ ਉਤਪਾਦਾਂ ਦਾ ਵਪਾਰ ਕੀਤਾ ਜਾ ਰਿਹਾ ਹੈ।

ਰਾਸ਼ਟਰੀ ਕਿਸਾਨ ਕਮਿਸ਼ਨ ਦੁਆਰਾ ਦਿਤੇ ਸੁਝਾਵਾਂ ਨੂੰ ਵੀ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਬਾਦੀ ਨੂੰ ਦੇਖਦਿਆਂ ਖੇਤੀ ਯੋਗ ਜ਼ਮੀਨ ਅਤੇ ਜਲ ਸਾਧਨਾ ਦੀ ਕਮੀ ਹੈ ਇਸ ਲਈ ਘੱਟ ਤੋਂ ਘੱਟ ਜ਼ਮੀਨ ਅਤੇ ਪਾਣੀ ਨਾਲ  ਵੱਧ ਤੋਂ ਵੱਧ ਪੈਦਾਵਾਰ ਲਈ ਨਿਰੰਤਰ ਯਤਨ ਕਰਨ ਦੀ ਲੋੜ ਹੈ। ਬੀਜ ਬਜ਼ਾਰ ਵਿਚ ਪੂਰੀ ਪ੍ਰਕਿਰਿਆ ਵਿਚ ਨਵੀਨਤਾ ਦੇ ਬਹੁਤ ਮੌਕੇ ਹਨ ਜਿਨ੍ਹਾਂ ਦਾ ਪ੍ਰਯੋਗ ਕਰ ਕੇ ਤੁਸੀ ਸਾਰੇ ਵਿਕਿਆਰਥੀ ਦੇਸ਼ ਦੇ ਖੇਤੀ ਵਿਕਾਸ ਵਿਚ ਅਪਣਾ ਯੋਗਦਾਨ ਦੇ ਸਕਦੇ ਹੋ।

ਰਾਸ਼ਟਰਪਤੀ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਖੇਤੀ ਅਤੇ ਇਸ 'ਤੇ ਅਧਾਰਤ ਹੋਰ ਉਦਯੋਗਾਂ ਨੂੰ ਵਧਾਉਦ ਲਈ ਅਨੇਕਾਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਹੈ। ਇਸ ਤੋਂ ਇਲਾਵਾ ਮੁਦਰਾ ਯੋਜਨਾਵਾਂ ਵੀ ਉਪਲੱਬਧ ਹਨ ਜਿਨ੍ਹਾਂ ਨਾਲ ਕਰਜ਼ ਲਿਆ ਜਾ ਸਕਦਾ ਹੈ। ਉਨ੍ਹਾ ਕਿਹਾ ਕਿ ਰਾਜਾਂ ਦੇ ਅਜਿਹੀ ਉਤਸ਼ਾਹੀ ਅਤੇ ਸਫ਼ਲ ਨੌਜਵਾਨਾ ਬਾਰੇ ਜਾਣਕਾਰੀ ਮਿਲੀ ਹੈ ਜਿਨ੍ਹਾਂ ਉੱਚ ਸਿਖਿਆ ਹਾਸਲ ਕਰ ਕੇ ਰਿਵਾਇਤੀ ਖੇਤੀ ਤੋਂ ਬਿਨਾਂ ਕੁਝ ਨਵਾਂ ਕਰਨ ਦਾ ਜ਼ੋਖ਼ਿਮ ਚੁਕਿਆ ਹੈ। ਉਨ੍ਹਾਂ ਨੌਜਵਾਨਾ ਨੇ ਫ਼ਲ, ਫੁਲ, ਸਬਜ਼ੀਆਂ ਦੇ ਨਾਲ ਨਾਲ ਰਬੀ ਅਤੇ ਖ਼ਰੀਫ਼ ਫਸਲਾਂ ਦੀ ਖੇਤੀ ਵੀ ਆਰਗੈਨਿਕ ਤਰੀਕੇ ਨਾਲ ਸ਼ੁਰੀ ਕੀਤੀ ਹੈ।

ਅੱਜ ਉਨ੍ਹਾਂ ਦੇ ਉਤਪਾਦਾਂ ਦੀ ਮੰਗ ਵਿਦੇਸ਼ਾ ਵਿਚ ਵੀ ਹੋਣ ਲੱਗੀ ਹੈ। ਰਾਸ਼ਟਰਪਤੀ ਨੇ ਇਸ ਸਮਾਗਮ ਵਿਚ 33 ਸੋਨ ਤਮਗੇ ਜੇਤੂ ਵਿਦਿਆਰਥੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਖ਼ੁਸ਼ੀ ਦੀ ਗੱਲ ਹੈ ਕਿ ਜੇਤੂਆਂ ਵਿਚ 25 ਸਾਡੀਆਂ ਧੀਆਂ ਹਨ ਅਤੇ ਅਜਿਹੀਆਂ ਧੀਆਂ ਸਾਡੇ ਸਮਾਜ ਅਤੇ ਦੇਸ਼ ਦੇ ਚੰਗੇ ਭਵਿੱਖ ਦਾ ਯਕੀਨ ਦਿਵਾਉਂਦੀਆਂ ਹਨ। ਦੇਸ਼ ਨੂੰ ਅਜਿਹੀਆਂ ਬੇਟੀਆਂ 'ਤੇ ਮਾਨ ਹੈ।

ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਅਪਣੇ ਸੰਬੋਧਨ ਵਿਚ ਮਾਨਸੂਨ ਵਿਚ ਹੋ ਰਹੇ ਪ੍ਰਵਰਤਨ ਅਤੇ ਇਸ ਦੇ ਬੁਰੇ ਪ੍ਰਭਾਵਾਂ 'ਤੇ ਚਿੰਤਾ ਪ੍ਰਗਟਾਉਂਦਿਆਂ  'ਕ੍ਰਾਪ ਸਾਈਕਲ' ਵਲ ਧਿਆਨ ਦੇਣ ਬਾਰੇ ਕਿਹਾ। ਇਸ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਜਿਸ ਨੂੰ ਅਸੀਂ ਗਲੋਬਲ ਵਾਰਮਿੰਗ ਕਹਿੰਦੇ ਹਾਂ ਇਹ ਭਵਿੱਖ ਲਈ ਖ਼ਤਰੇ ਦੀ ਘੰਟੀ ਹੈ। ਉਨ੍ਹਾਂ ਕਿਹਾ ਕਿ 15-16 ਦੇਸਾਂ ਦੀ ਯਾਤਰਾ ਦੌਰਾਨ ਅਸੀ ਭਾਰਤ ਵਲੋਂ ਗਲੋਬਲ ਵਾਰਮਿੰਗ ਅਤੇ ਵਾਤਾਵਰਣ ਸਬੰਧੀ ਚਿੰਤਾ ਪ੍ਰਗਟ ਕੀਤੀ ਹੈ।  (ਪੀਟੀਆਈ)

Related Stories