ਗ਼ੈਰ-ਲੜਾਕੂ ਭੂਮਿਕਾਵਾਂ ਵਿਚ ਫ਼ੌਜ ਵਧਾਏਗੀ ਔਰਤਾਂ ਦੀ ਗਿਣਤੀ : ਫ਼ੌਜ ਚੀਫ਼
ਫ਼ੌਜਚੀਫ਼ ਜਨਰਲ ਬਿਪਨ ਰਾਵਤ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਫੌਜ ਵਿਚ ਟਰਾਂਲੇਟਰ ਅਤੇ ਸਾਇਬਰ ਐਕਸਪਰਟ ਵਰਗੀ ਗੈਰ ਲੜਾਕੂ ਭੂਮਿਕਾਵਾਂ ਵਿਚ ਔਰਤਾਂ ਦੀ
ਹੈਦਰਾਬਾਦ (ਭਾਸ਼ਾ) : ਫ਼ੌਜਚੀਫ਼ ਜਨਰਲ ਬਿਪਨ ਰਾਵਤ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਫੌਜ ਵਿਚ ਟਰਾਂਲੇਟਰ ਅਤੇ ਸਾਇਬਰ ਐਕਸਪਰਟ ਵਰਗੀ ਗੈਰ ਲੜਾਕੂ ਭੂਮਿਕਾਵਾਂ ਵਿਚ ਔਰਤਾਂ ਦੀ ਗਿਣਤੀ ਵਧਾਈ ਜਾਵੇਗੀ। ਉਹਨ੍ਹਾਂ ਡੁੰਡੀਗਲ ਸਥਿਤ ਹਵਾਈ ਫ਼ੌਜ ਅਕੈਡਮੀ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਫ਼ੌਜ ਪੁਲਿਸ ਵਿਚ ਔਰਤਾਂ ਦੀ ਭਰਤੀ ਉਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਅਸੀ ਗਿਣਤੀ ਵਧਾਉਣ ਜਾ ਰਹੇ ਹਾਂ। ਔਰਤਾਂ ਪਹਿਲਾਂ ਤੋਂ ਹੀ ਫ਼ੌਜ ਵਿਚ ਹਨ ਹੁਣ ਅਸੀ ਹੌਲੀ-ਹੌਲੀ ਉਨ੍ਹਾਂ ਨੂੰ ਹੋਰ ਕਾਡਰਾਂ ਵਿਚ ਵੀ ਲੈਣ ਜਾ ਰਹੇ ਹਾਂ। ਅਸੀ ਭਾਰਤੀ ਫ਼ੌਜ ਵਿਚ ਮਹਿਲਾ ਅਧਿਕਾਰੀਆਂ ਦੀ ਗਿਣਤੀ ਵਧਾ ਰਹੇ ਹਾਂ। ਉਨ੍ਹਾਂ ਨੇ ਇਸ ਸਬੰਧ ਵਿਚ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਫ਼ੌਜ ਵਿਚ ਔਰਤਾਂ ਕਾਨੂੰਨ ਅਤੇ ਸਿੱਖਿਆ ਦੇ ਖੇਤਰਾਂ ਵਿਚ ਪਹਿਲਾਂ ਤੋਂ ਹੀ ਹਨ।
ਫ਼ੌਜ ਦੇ ਚੀਫ਼ ਨੇ ਕਿਹਾ ਕਿ ਮੈਂ ਮਿਲਟਰੀ ਪੁਲਿਸ ਵਿਚ ਵੀ ਮਹਿਲਾ ਜਵਾਨ ਚਾਹੁੰਦਾ ਹਾਂ। ਫ਼ੌਜੀ ਪੁਲਿਸ ਸੇਵਾ ਵਿਚ ਫ਼ੌਜੀ ਦੇ ਰੂਪ ਵਿਚ ਔਰਤਾਂ ਦੀ ਭਰਤੀ ਅਤੇ ਫਿਰ ਇਸ ਤੋਂ ਬਾਅਦ ਵੇਖਿਆ ਜਾਵੇਗਾ ਕਿ ਕੀ ਭੂਮਿਕਾ ਵਿਸਥਾਰ ਦੀ ਕੋਈ ਗੁੰਜਾਇਸ਼ ਹੈ। ਪਿਛਲੇ ਮਹੀਨੇ ਦੇ ਸ਼ੁਰੂ ਵਿਚ ਪੁਨੇ ਵਿਚ ਨੈਸ਼ਨਲ ਡੀਫੈਂਸ ਅਕੈਡਮੀ ਵਿਚ 135ਵੇਂ ਕੋਰਸ ਦੀ ਪਾਸਿੰਗ ਆਉਟ ਪਰੇਡ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ ਫ਼ੌਜ ਹੁਣ ਲੜਾਕੂ ਭੂਮਿਕਾਵਾਂ ਵਿਚ ਔਰਤਾਂ ਨੂੰ ਲੈਣ ਲਈ ਤਿਆਰ ਨਹੀਂ ਹੈ।
ਗਰੈਜੁਏਟ ਅਧਿਕਾਰੀਆਂ ਵਿਚ ਲੜਾਕੂ ਪਾਇਲਟ ਪਿ੍ਰਯਾ ਸ਼ਰਮਾ ਵੀ ਸ਼ਾਮਿਲ ਸਨ ਜੋ ਭਾਰਤੀ ਹਵਾਈ ਫ਼ੌਜ ਦੀ ਸੱਤਵੀਂ ਮਹਿਲਾ ਲੜਾਕੂ ਪਾਇਲਟ ਅਤੇ ਰਾਜਸਥਾਨ ਦੇ ਝੁਨਝੁਨ ਜ਼ਿਲ੍ਹੇ ਨਾਲ ਸਬੰਧ ਰਖਣ ਵਾਲੀ ਤੀਜੀ ਮਹਿਲਾ ਲੜਾਕੂ ਪਾਇਲਟ ਹੈ।