ਰੇਲਵੇ ਨੇ ਅੱਜ 513 ਰੇਲ ਗੱਡੀਆਂ ਨੂੰ ਕੀਤਾ ਰੱਦ, ਕਈ ਰੇਲ ਗੱਡੀਆਂ ਦੇ ਰੂਟ ਮੋੜੇ 

ਏਜੰਸੀ

ਖ਼ਬਰਾਂ, ਰਾਸ਼ਟਰੀ

ਰੇਲ ਗੱਡੀਆਂ ਮੌਸਮ ਜਾਂ ਹੋਰ ਕਈ ਕਾਰਨਾਂ ਕਰਕੇ ਕੀਤੀਆਂ ਰੱਦ 

File

ਭਾਰਤੀ ਰੇਲਵੇ ਨੇ ਅੱਜ 500 ਤੋਂ ਵੱਧ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਹੈ। ਜਿਸ ਵਿੱਚ ਕਈ ਰੇਲ ਗੱਡੀਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ। ਜਦਕਿ ਕਈ ਰੇਲ ਗੱਡੀਆਂ ਨੂੰ ਅਧੂਰਾ ਰੱਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੁਝ ਰੇਲ ਗੱਡੀਆਂ ਦੇ ਰੂਟ ਨੂੰ ਮੋੜ ਦਿੱਤਾ ਗਿਆ ਹੈ।

ਪਹਿਲਾਂ ਤੋਂ ਤਹਿ ਕੀਤੇ Schedule ਦੇ ਬਾਵਜੂਦ, ਇਹ ਰੇਲ ਗੱਡੀਆਂ ਮੌਸਮ ਜਾਂ ਹੋਰ ਕਈ ਕਾਰਨਾਂ ਕਰਕੇ ਰੱਦ ਕਰ ਦਿੱਤੀਆਂ ਗਈਆਂ ਹਨ। ਰੇਲਵੇ ਯਾਤਰੀਆਂ ਨੂੰ ਸਫ਼ਰ ਕਰਨ ਤੋਂ ਪਹਿਲਾ ਚੇਕ ਕਰ ਲੈਣ ਕਿ ਕੀ ਉਨ੍ਹਾਂ ਦੀ ਰੇਲਗੱਡੀ ਰੱਦ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ 8 ਵਜੇ ਤੱਕ ਕੁੱਲ 352 ਟ੍ਰੇਨਾਂ ਨੂੰ ਰੱਦ ਕਰਨ ਤੋਂ ਇਲਾਵਾ 161 ਰੇਲ ਗੱਡੀਆਂ ਨੂੰ ਅਧੂਰਾ ਰੱਦ ਕਰ ਦਿੱਤਾ ਗਿਆ ਹੈ। ਜਦੋਂ ਕਿ 22 ਟਰੇਨਾਂ ਨੂੰ ਵੀ ਮੋੜ ਦਿੱਤਾ ਗਿਆ ਹੈ।

ਅਸੀਂ ਇੱਥੇ ਕੁਝ ਪ੍ਰਮੁੱਖ ਰੇਲ ਗੱਡੀਆਂ ਨੂੰ ਰੱਦ ਕਰਨ ਜਾਂ ਡਾਇਵਰਸ਼ਨ ਬਾਰੇ ਜਾਣਕਾਰੀ ਦਿੱਤੀ ਹੈ। ਜੇ ਤੁਹਾਡੀ ਰੇਲਗੱਡੀ ਇਸ ਸੂਚੀ ਵਿਚ ਨਹੀਂ ਹੈ, ਤਾਂ ਤੁਸੀਂ ਰੇਲਵੇ ਦੀ ਅਧਿਕਾਰਤ ਵੈਬਸਾਈਟ https://enquiry.indianrail.gov.in/ntes/ ਤੇ ਜਾ ਕੇ ਰੱਦ ਕੀਤੀ ਗਈ ਟ੍ਰੇਨਾਂ ਦੀ ਸੂਚੀ ਨੂੰ ਵੇਖ ਸਕਦੇ ਹੋ। ਇਸ ਤੋਂ ਇਲਾਵਾ ਰੇਲ ਗੱਡੀਆਂ ਨਾਲ ਜੁੜੀਆਂ ਸਾਰੀਆਂ ਮਹੱਤਵਪੂਰਣ ਜਾਣਕਾਰੀ ਨੈਸ਼ਨਲ ਟ੍ਰੇਨ ਇਨਕੁਆਰੀ ਸਿਸਟਮ (ਐਨਟੀਈਐਸ) ਦੇ ਮੋਬਾਈਲ ਐਪ ਰਾਹੀਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਦੱਸ ਦਈਏ ਕਿ ਵੀਰਵਾਰ ਨੂੰ ਮੁੰਬਈ ਅਤੇ ਭੁਵਨੇਸ਼ਵਰ ਦਰਮਿਆਨ ਕਟਕ ਦੇ ਨਰਗੁਨੀ ਰੇਲਵੇ ਸਟੇਸ਼ਨ ਨੇੜੇ ਚੱਲ ਰਹੀ ਲੋਕਮਾਨਾ ਟਰਮੀਨਸ ਐਕਸਪ੍ਰੈਸ ਦੇ 8 ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ਵਿੱਚ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ। ਦਰਅਸਲ, ਟਰੇਨ ਇਕ ਫਰੇਟ ਟ੍ਰੇਨ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।