‘ਮੰਦੀ ਦੀ ਭਵਿੱਖਬਾਣੀ’ ਨੂੰ ਲੈ ਕੇ ਕਾਂਗਰਸ ਦਾ ਸਵਾਲ, ‘ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦੇਸ਼ ਤੋਂ ਕੀ ਲੁਕੋ ਰਹੇ’

ਏਜੰਸੀ

ਖ਼ਬਰਾਂ, ਰਾਸ਼ਟਰੀ

ਨਰਾਇਣ ਰਾਣੇ ਨੇ ਸੋਮਵਾਰ ਨੂੰ ਪੁਣੇ 'ਚ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਭਾਰਤ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਹ ਜੂਨ ਤੋਂ ਬਾਅਦ ਹੀ ਹੋਵੇਗਾ

Congress on Union minister's 'recession' remarks

 

ਨਵੀਂ ਦਿੱਲੀ: ਆਰਥਿਕ ਮੰਦੀ ਬਾਰੇ ਕੇਂਦਰੀ ਮੰਤਰੀ ਨਰਾਇਣ ਰਾਣੇ ਦੀ ਟਿੱਪਣੀ ਤੋਂ ਬਾਅਦ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਪੁੱਛਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਤੋਂ ਕੀ ਲੁਕੋ ਰਹੇ ਹਨ। ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ (ਐੱਮਐੱਸਐੱਮਈ) ਮੰਤਰੀ ਨਰਾਇਣ ਰਾਣੇ ਨੇ ਸੋਮਵਾਰ ਨੂੰ ਪੁਣੇ 'ਚ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਭਾਰਤ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਹ ਜੂਨ ਤੋਂ ਬਾਅਦ ਹੀ ਹੋਵੇਗਾ ਪਰ ਕੇਂਦਰ ਅਜਿਹੀ ਸਥਿਤੀ ਤੋਂ ਬਚਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਵਿਕਸਤ ਦੇਸ਼ ਪਹਿਲਾਂ ਹੀ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ।

ਇਹ ਵੀ ਪੜ੍ਹੋ: ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ ਸੀਸੀ ਹੋਣਗੇ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ

ਰਮੇਸ਼ ਨੇ ਟਵੀਟ ਕੀਤਾ, “2014 ਤੋਂ ਬਾਅਦ ਬਰਬਾਦ ਹੋਏ MSMEs ਦੇ ਕੇਂਦਰੀ ਕੈਬਨਿਟ ਮੰਤਰੀ ਨਰਾਇਣ ਰਾਣੇ ਨੇ ਛੇ ਮਹੀਨਿਆਂ ਬਾਅਦ ਭਾਰਤ ਵਿਚ ਮੰਦੀ ਦੀ ਭਵਿੱਖਬਾਣੀ ਕੀਤੀ ਹੈ। ਉਹਨਾਂ ਨੇ ਇਹ ਗੱਲ ਪੁਣੇ 'ਚ ਜੀ-20 ਸੰਮੇਲਨ 'ਚ ਕਹੀ ਹੈ। ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦੇਸ਼ ਤੋਂ ਕੀ ਛੁਪਾ ਰਹੇ ਹਨ”।

ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਵਿਚ ਲਸ਼ਕਰ ਦੇ ਦੋ ਅੱਤਵਾਦੀ ਢੇਰ, ਫੌਜ ਅਤੇ ਪੁਲਿਸ ਨੇ ਕੀਤੀ ਸਾਂਝੀ ਕਾਰਵਾਈ

ਰਾਣੇ ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿਚ ਜੀ-20 ਦੀ ਪਹਿਲੀ ਬੁਨਿਆਦੀ ਢਾਂਚਾ ਕਾਰਜ ਸਮੂਹ (ਆਈਡਬਲਿਊਜੀ) ਮੀਟਿੰਗ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਆਰਥਿਕ ਮੰਦੀ ਦੀ ਸਥਿਤੀ ਦਾ ਸਾਹਮਣਾ ਕਰਨ ਲਈ ਭਾਰਤ ਦੀ ਤਿਆਰੀ ਬਾਰੇ ਪੁੱਛੇ ਜਾਣ 'ਤੇ ਉਹਨਾਂ ਕਿਹਾ ਸੀ, ''ਜਦੋਂ ਤੋਂ ਅਸੀਂ ਮੰਤਰੀ ਮੰਡਲ 'ਚ ਹਾਂ, ਸਾਨੂੰ (ਆਰਥਿਕ ਮੰਦੀ ਬਾਰੇ) ਜਾਣਕਾਰੀ ਮਿਲਦੀ ਹੈ ਜਾਂ ਪ੍ਰਧਾਨ ਮੰਤਰੀ ਮੋਦੀ ਜੀ ਸਾਨੂੰ ਇਸ ਬਾਰੇ ਸੁਝਾਅ ਦਿੰਦੇ ਹਨ।''

ਇਹ ਵੀ ਪੜ੍ਹੋ: ਐਸ਼ਵਰਿਆ ਰਾਏ ਨੂੰ 22,000 ਰੁਪਏ ਦਾ ਟੈਕਸ ਰਿਕਵਰੀ ਨੋਟਿਸ, ਮਾਰਚ ਤੱਕ ਭਰਨ ਦੇ ਨਿਰਦੇਸ਼  

ਉਹਨਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਵੱਡੇ ਵਿਕਸਤ ਦੇਸ਼ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ। ਕੇਂਦਰੀ ਮੰਤਰੀ ਨੇ ਕਿਹਾ, "ਭਾਰਤ ਸਰਕਾਰ ਅਤੇ ਮੋਦੀ ਜੀ ਇਹ ਯਕੀਨੀ ਬਣਾਉਣ ਲਈ ਯਤਨ ਕਰ ਰਹੇ ਹਨ ਕਿ ਨਾਗਰਿਕ ਇਸ ਤੋਂ ਪ੍ਰਭਾਵਿਤ ਨਾ ਹੋਣ।"