ਕੋਰੋਨਾ ਕਾਰਨ ਲੱਗੀ ਮੁਰਗਿਆਂ ਦੀ ਸੇਲ, ਰਾਸ਼ਣ ਕਾਰਡ 'ਤੇ 20 ਰੁਪਏ ਕਿਲੋ 'ਚ ਹੋ ਰਹੀ ਵਿਕਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਾਇਰਸ ਦੀ ਮਾਰ ਨਾਨ-ਵੈੱਜ ਵੇਚਣ ਵਾਲਿਆਂ 'ਤੇ...

Hamirpur shopkeepers give cock to bpl ration card holders free

ਨਵੀਂ ਦਿੱਲੀ: ਵੈਸੇ ਤਾਂ ਕੋਰੋਨਾ ਵਾਇਰਸ ਅਤੇ ਚਿਕਨ ਵਿਚ ਕੋਈ ਸਬੰਧ ਨਹੀਂ ਹੈ ਅਤੇ ਤਮਾਮ ਦਾਅਵੇ ਕੀਤੇ ਜਾ ਰਹੇ ਹਨ ਕਿ ਮਟਨ, ਚਿਕਨ, ਮੱਛੀ ਜਾਂ ਅੰਡੇ ਖਾਣ ਨਾਲ ਕੋਰੋਨਾ ਵਾਇਰਸ ਦਾ ਸੰਕਰਮਣ ਦੇ ਵਧਣ ਦਾ ਕੋਈ ਖਤਰਾ ਨਹੀਂ ਹੈ। ਅੱਜ-ਕੱਲ੍ਹ ਹਰੇਕ ਦੀ ਜ਼ੁਬਾਨ 'ਤੇ ਕੋਰੋਨਾ ਵਾਇਰਸ ਦੀ ਹੀ ਚਰਚਾ ਹੈ। ਇਸ ਵਾਇਰਸ ਦੀ ਲਪੇਟ 'ਚ ਆਉਣ ਦੇ ਡਰੋਂ ਲੋਕ ਚਿੰਤਾ 'ਚ ਹਨ ਕਿ ਉਹ ਕੀ ਖਾਣ ਜਾਂ ਕੀ ਨਾ ਖਾਣ।

ਵਾਇਰਸ ਦੀ ਮਾਰ ਨਾਨ-ਵੈੱਜ ਵੇਚਣ ਵਾਲਿਆਂ 'ਤੇ ਵੀ ਪਈ ਹੈ, ਕਿਉਂਕਿ ਲੋਕਾਂ 'ਚ ਅਫ਼ਵਾਹ ਹੈ ਕਿ ਚਿਕਨ-ਮਾਸ ਖਾਣ ਨਾਲ ਕੋਰੋਨਾ ਤੇਜ਼ੀ ਨਾਲ ਫੈਲਦਾ ਹੈ, ਜਦਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਅਜਿਹੇ 'ਚ ਪੋਲਟੀ ਫਾਰਮ ਵਾਲਿਆਂ ਦੇ ਕਾਰੋਬਾਰ ਨੂੰ ਵੱਡਾ ਝਟਕਾ ਲੱਗਿਆ ਹੈ। ਅੰਡੇ-ਚਿਕਨ ਦੀਆਂ ਕੀਮਤਾਂ ਕਾਫੀ ਘੱਟ ਗਈਆਂ ਹਨ।

ਦਸ ਦਈਏ ਕਿ ਨਾਨ-ਸ਼ਾਕਾਹਾਰੀ ਤੋਂ ਕੋਰੋਨਾ ਵਾਇਰਸ ਫੈਲਣ ਦੀ ਅਫਵਾਹ ਦੇ ਕਾਰਨ, ਮੁਰਗੇ ਦੀ ਕੀਮਤ ਵਿੱਚ ਭਾਰੀ ਗਿਰਾਵਟ ਆਈ ਹੈ, ਕੁੱਕੜ ਨੂੰ ਜਿਵੇਂ ਤਿਵੇਂ ਕਰ ਕੇ ਵੇਚਿਆ ਜਾ ਰਿਹਾ ਹੈ। ਕੁਝ ਥਾਵਾਂ 'ਤੇ, ਕੀਮਤ 20 ਰੁਪਏ ਹੋ ਗਈ ਹੈ। ਇਹਨਾਂ ਦਿਨਾਂ ਵਿਚ ਕੀਮਤਾਂ ’ਚ ਭਾਰੀ ਗਿਰਾਵਟ ਆਈ ਹੈ। ਪੋਲਟਰੀ ਉਦਯੋਗ ਨੂੰ ਇਸ ਤੋਂ ਬਾਅਦ ਬਹੁਤ ਨੁਕਸਾਨ ਹੋਇਆ ਹੈ। ਹਾਲਾਂਕਿ ਵਿਗਿਆਨੀ ਕਈ ਵਾਰ ਦਾਅਵਾ ਕਰਦੇ ਹਨ ਕਿ ਚਿਕਨ ਖਾਣ ਨਾਲ ਕੋਰੋਨਾ ਵਾਇਰਸ ਫੈਲਦਾ ਨਹੀਂ।

ਦੇਸ਼ ਭਰ 'ਚ ਮੀਟ ਦੁਕਾਨਦਾਰਾਂ ਵੱਲੋਂ ਲੋਕਾਂ ਨੂੰ ਲੁਭਾਉਣ ਲਈ ਤਰ੍ਹਾਂ-ਤਰ੍ਹਾਂ ਦੇ ਆਫ਼ਰ ਦਿੱਤੇ ਜਾ ਰਹੇ ਹਨ। ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ 'ਚ ਚਿਕਨ ਆਲੂ ਨਾਲੋਂ ਵੀ ਸਸਤਾ ਵਿੱਕ ਰਿਹਾ ਹੈ। ਮੀਟ ਦੁਕਾਨਦਾਰ ਮੰਦੀ ਅਤੇ ਘਾਟੇ ਕਾਰਨ 20 ਰੁਪਏ ਪ੍ਰਤੀ ਕਿੱਲੋ 'ਚ  ਮੁਰਗਾ ਵੇਚ ਰਹੇ ਹਨ। ਇੰਨਾ ਹੀ ਨਹੀਂ ਲਾਲ ਰਾਸ਼ਨ ਕਾਰਡ ਅਤੇ ਆਧਾਰ ਕਾਰਡ ਵਾਲਿਆਂ ਨੂੰ ਮੁਫ਼ਤ ਮੁਰਗਾ ਦਿੱਤਾ ਜਾ ਰਿਹਾ ਹੈ।

ਹਾਲਾਂਕਿ, 20 ਰੁਪਏ 'ਚ ਮੁਰਗਾ ਵਿਕਦਾ ਵੇਖ ਲੋਕਾਂ 'ਚ ਲੁੱਟ ਮੱਚ ਗਈ ਅਤੇ ਕੁਝ ਹੀ ਦੇਰ 'ਚ ਮੁਰਗੇ ਵਿੱਕ ਗਏ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਮੁਰਗਿਆਂ ਨੂੰ ਵੇਚਣਾ ਹੈ ਤਾ ਕਿ ਉਹ ਕੁਝ ਦਿਨਾਂ ਲਈ ਇਸ ਧੰਧੇ ਨੂੰ ਬੰਦ ਕਰ ਸਕਣ। ਉੱਧਰ ਖਰੀਦਦਾਰਾਂ ਦਾ ਕਹਿਣਾ ਹੈ ਕਿ ਜਦੋਂ ਮੁਰਗੇ ਇੰਨੇ ਸਸਤੇ ਮਿਲ ਰਹੇ ਹਨ ਤਾਂ ਉਨ੍ਹਾਂ ਨੂੰ ਕਿਸੇ ਵਾਇਰਸ ਦਾ ਡਰ ਨਹੀਂ ਹੈ।

ਗਰੀਬੀ ਰੇਖਾ ਤੋਂ ਹੇਠਾਂ ਵਾਲੇ ਬੀਪੀਐਲ ਰਾਸ਼ਨ ਕਾਰਡ ਧਾਰਕਾਂ ਨੂੰ ਆਧਾਰ ਕਾਰਡ ਵਿਖਾਉਣ 'ਤੇ ਮੁਫ਼ਤ 'ਚ ਕੁੱਕੜ ਦਿੱਤਾ ਜਾਵੇਗਾ। ਇਸ ਆਫ਼ਰ  ਬਾਅਦ ਜਿਨ੍ਹਾਂ ਦੁਕਾਨਦਾਰਾਂ ਕੋਲ ਪਿਛਲੇ ਹਫ਼ਤੇ ਤੋਂ ਸੰਨਾਟਾ ਪਸਰਿਆ ਸੀ, ਉੱਥੇ ਕੁਝ ਦੇਰ 'ਚ ਲਾਈਨ ਲੱਗ ਗਈ ਅਤੇ ਵੇਖਦੇ ਹੀ ਵੇਖਦੇ ਸਾਰੇ ਮੁਰਗੇ ਵਿੱਕ ਗਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।