ਦਿਲ ਦਾ ਆਪਰੇਸ਼ਨ ਕਰਾਉਣ ਲਈ ਮਰੀਜ਼ ਨੂੰ ਕਰਨਾ ਪਵੇਗਾ 6 ਸਾਲ ਦਾ ਇੰਤਜ਼ਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਸਰੀਨ ਨੇ ਦੱਸਿਆ ਕਿ ਡਾਕਟਰਾਂ ਨੇ ਉਸ ਸਮੇਂ ਸਾਨੂੰ ਇਹ ਤਾਰੀਕ ਦਿੱਤੀ ਜਦੋਂ ਆਪਰੇਸ਼ਨ ਦੀ ਸਖ਼ਤ ਜ਼ਰੂਰਤ ਹੈ

The patient will have to undergo a heart surgery for 6 years

ਨਵੀਂ ਦਿੱਲੀ- ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦਿੱਲੀ ਵਿਚ ਮਰੀਜ਼ਾਂ ਨੂੰ ਦਿਲ ਦੇ ਆਪਰੇਸ਼ਨ ਲਈ ਛੇ ਸਾਲ ਬਾਅਦ ਦਾ ਸਮਾਂ ਦਿੱਤਾ ਜਾ ਰਿਹਾ ਹੈ। ਅਜਿਹੀ ਹੀ ਇਕ ਮਰੀਜ਼ ਮੇਰਠ ਦੀ ਰਹਿਣ ਵਾਲੀ ਹੈ ਜਿਸ ਦਾ ਨਾਮ ਨਸਰੀਨ ਹੈ ਅਤੇ ਉਸ ਦੀ ਉਮਰ 32 ਸਾਲ ਹੈ ਜਿਨ੍ਹਾਂ ਨੂੰ ਹਸਪਤਾਲ ਨੇ ਦਿਲ ਦੇ ਦੌਰੇ ਦੇ ਆਪਰੇਸ਼ਨ ਲਈ 2025 ਤੱਕ ਦਾ ਸਮਾਂ ਦਿੱਤਾ ਹੈ।

ਨਸਰੀਨ ਨੇ ਦੱਸਿਆ ਕਿ ਡਾਕਟਰਾਂ ਨੇ ਉਸ ਸਮੇਂ ਸਾਨੂੰ ਇਹ ਤਾਰੀਕ ਦਿੱਤੀ ਜਦੋਂ ਆਪਰੇਸ਼ਨ ਦੀ ਸਖ਼ਤ ਜ਼ਰੂਰਤ ਹੈ। ਉਸ ਨੇ ਦੱਸਿਆ ਕਿ ਉਹ ਬੀਤੇ 13 ਸਾਲ ਤੋਣ ਏਮਜ਼ ਵਿਚ ਇਲਾਜ ਕਰਵਾ ਰਹੀ ਹੈ। ਏਮਜ਼ ਦੇ ਡਾਕਟਰਾਂ ਨੇ ਉਹਨਾਂ ਨੂੰ ਦੱਸਿਆ ਕਿ ਉਸ ਦੇ ਦਿਲ ਦੇ ਵਾਲ ਸੁੰਘੜ ਚੁੱਕੇ ਹਨ। ਅਜਿਹੀ ਹਾਲਤ ਵਿਚ ਜਲਦ ਤੋਂ ਜਲਦ ਆਪਰੇਸ਼ਨ ਕਰਵਾਉਣ ਦੀ ਜ਼ਰੂਰਤ ਹੈ

ਪਰ ਹਸਪਤਾਲ ਵਾਲਿਆ ਨੇ ਆਪਰੇਸ਼ਨ ਦੀ ਤਾਰੀਕ ਸਾਲ 2025 ਦੀ ਦਿੱਤੀ ਹੈ। ਉਹਨਾਂ ਡਾਕਟਰਾਂ ਨੂੰ ਬੇਨਤੀ ਵੀ ਕੀਤੀ ਪਰ ਡਾਕਟਰਾਂ ਨੇ ਕਿਹਾ ਕਿ ਉਹ ਸਫਦਰਜੰਗ, ਆਰਐਮਐਲ ਜਾਂ ਜੀਬੀ ਪੰਤ ਹਸਪਤਾਲ ਵਿਚ ਜਾ ਕੇ ਆਪਰੇਸ਼ਨ ਲਈ ਛੇਤੀ ਸਮਾਂ ਲੈ ਸਕਦੇ ਹਨ। ਏਮਜ਼ ਦੇ ਡਾਕਟਰਾਂ ਦੇ ਸੁਝਾਅ ਉੱਤੇ ਨਸਰੀਨ ਦਿੱਲੀ ਸਰਕਾਰ ਦੇ ਜੀਬੀ ਪੰਤ ਹਸਪਤਾਲ ਵਿਚ ਗਈ ਪਰ ਉੱਥੇ ਵੀ ਉਸ ਨੂੰ ਇਕ ਸਾਲ ਇੰਤਜ਼ਾਰ ਕਰਨ ਲਈ ਕਿਹਾ ਗਿਆ। ਇਸ ਤੋਂ ਨਾਰਾਜ਼ ਹੋ ਕੇ ਨਸਰੀਨ ਘਰ ਚਲੀ ਗਈ।