ਅਸਾਮ ਦੇ ਮੁੱਖ ਮੰਤਰੀ ਦਾ ਬਿਆਨ, ‘ਈਸਾਈ, ਮੁਸਲਮਾਨ ਵੀ ਹਿੰਦੂਆਂ ਦੇ ਵੰਸ਼ਜ’

ਏਜੰਸੀ

ਖ਼ਬਰਾਂ, ਰਾਸ਼ਟਰੀ

ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੇ ਕਿਹਾ ਕਿ ਹਿੰਦੂਤਵ ਜੀਣ ਦਾ ਇਕ ਤਰੀਕਾ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਜ਼ਿਆਦਾਤਰ ਧਰਮਾਂ ਦੇ ਪੈਰੋਕਾਰ ਹਿੰਦੂਆਂ ਦੇ ਹੀ ਵੰਸ਼ਜ ਹਨ

Christians & Muslims also descended from Hindus: Himanta Biswa

ਗੁਵਾਹਟੀ: ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੇ ਕਿਹਾ ਕਿ ਹਿੰਦੂਤਵ ਜੀਣ ਦਾ ਇਕ ਤਰੀਕਾ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਜ਼ਿਆਦਾਤਰ ਧਰਮਾਂ ਦੇ ਪੈਰੋਕਾਰ ਹਿੰਦੂਆਂ ਦੇ ਹੀ ਵੰਸ਼ਜ ਹਨ। ਨਿਊਜ਼ ਏਜੰਸੀ ਮੁਤਾਬਕ ਸੂਬੇ ਵਿਚ ਅਪਣੀ ਸਰਕਾਰ ਦੇ ਦੋ ਮਹੀਨੇ ਪੂਰੇ ਹੋਣ ਮੌਕੇ ਆਯੋਜਿਤ ਕੀਤੀ ਗਈ ਇਕ ਪ੍ਰੈੱਸ ਕਾਨਫਰੰਸ ਵਿਚ ਉਹਨਾਂ ਨੇ ਕਿਹਾ ਕਿ ਹਿੰਦੂਤਵ ਦੀ ਸ਼ੁਰੂਆਤ ਪੰਜ ਹਜ਼ਾਰ ਸਾਲ ਪਹਿਲਾਂ ਹੋਈ ਸੀ ਅਤੇ ਇਸ ਨੂੰ ਅੱਗੇ ਵਧਣ ਤੋਂ ਰੋਕਿਆ ਨਹੀਂ ਜਾ ਸਕਦਾ।

ਹੋਰ ਪੜ੍ਹੋ: ਸ਼ਰਦ ਪਵਾਰ ਨੇ ਪੀਐਮ ਮੋਦੀ ਨਾਲ ਕੀਤੀ ਮੁਲਾਕਾਤ, 50 ਮਿੰਟ ਤੱਕ ਚੱਲੀ ਬੈਠਕ

ਉਹਨਾਂ ਨੇ ਕਿਹਾ, ‘ਹਿੰਦੂਤਵ ਜੀਣ ਦਾ ਇਕ ਤਰੀਕਾ ਹੈ। ਮੈਂ ਜਾਂ ਕੋਈ ਹੋਰ ਇਸ ਨੂੰ ਕਿਵੇਂ ਰੋਕ ਸਕਦਾ ਹੈ? ਇਹ ਯੁਗਾਂ ਤੋਂ ਚੱਲ ਰਿਹਾ ਧਰਮ ਹੈ। ਲਗਭਗ ਅਸੀਂ ਸਾਰੇ ਹਿੰਦੂਆਂ ਦੇ ਵੰਸ਼ਜ ਹਾਂ। ਇਕ ਈਸਾਈ ਜਾਂ ਮੁਸਲਮਾਨ ਵੀ ਕਿਸੇ ਸਮੇਂ ਹਿੰਦੂਆਂ ਤੋਂ ਹੀ ਆਏ ਹਨ’। ਉਹਨਾਂ ਨੇ ਕਿਹਾ ਕਿ ਹਿੰਦੂਤਵ ਨੂੰ ‘ਹਟਾਇਆ’ ਨਹੀਂ ਜਾ ਸਕਦਾ ਕਿਉਂਕਿ ਇਸ ਦਾ ਮਤਲਬ ਹੋਵੇਗਾ ‘ਅਪਣੀਆਂ ਜੜ੍ਹਾਂ ਅਤੇ ਮਾਤਭੂਮੀ ਤੋਂ ਦੂਰ ਜਾਣਾ’।

ਹੋਰ ਪੜ੍ਹੋ: PM ਨੂੰ ਲਿਖੀ ਚਿੱਠੀ 'ਤੇ ਮਾਇਆਵਤੀ ਦਾ ਕੈਪਟਨ ਨੂੰ ਜਵਾਬ, ਲਾਏ ਅੰਦੋਲਨ ਨੂੰ ਬਦਨਾਮ ਕਰਨ ਦੇ ਦੋਸ਼

ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ‘ਲਵ ਜਿਹਾਦ’ ਸ਼ਬਦ ਤੋਂ ਇਤਰਾਜ਼ ਹੈ ਪਰ ਉਹਨਾਂ ਕਿਹਾ ਕਿ ਕਿਸੇ ਨੂੰ ਵੀ ਕਿਸੇ ਮਹਿਲਾ ਨੂੰ ਧੋਖਾ ਦੇਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਉਹਨਾਂ ਕਿਹਾ ਕਿ, ‘ਸਰਕਾਰ ਕਿਸੇ ਵੀ ਮਹਿਲਾ ਨਾਲ ਧੋਖਾ ਨਹੀਂ ਹੋਣ ਦੇਵੇਗੀ। ਚਾਹੇ ਉਹ ਹਿੰਦੂ ਹੋਵੇ ਜਾਂ ਮੁਸਲਿਮ। ਸਾਡੀਆਂ ਭੈਣਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਜਿਹੇ ਅਪਰਾਧੀਆਂ ਖਿਲਾਫ਼ ਉਚਿਤ ਕਾਰਵਾਈ ਕੀਤੀ ਜਾਵੇਗੀ’।

ਹੋਰ ਪੜ੍ਹੋ: ਜਲਦ ਖੁੱਲ੍ਹੇਗਾ 131 ਸਾਲ ਪੁਰਾਣਾ ਕਪੂਰਥਲਾ ਦਾ ਦਰਬਾਰ ਹਾਲ, ਸਤੰਬਰ ਦੇ ਅਖੀਰ ਤੱਕ ਪੂਰਾ ਹੋਵੇਗਾ ਕੰਮ