ਭਾਰਤ ਵਿਚ ਅਗਸਤ ਦੇ ਅਖੀਰ ਤੱਕ ਆਵੇਗੀ ਕੋਰੋਨਾ ਦੀ ਤੀਜੀ ਲਹਿਰ: ICMR

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਦੀ ਤੀਜੀ ਲਹਿਰ ਸਬੰਧੀ ਕਈ ਤਰ੍ਹਾਂ ਦੇ ਅਨੁਮਾਨ ਲਗਾਏ ਜਾ ਰਹੇ ਹਨ। ਇਸ ਦੌਰਾਨ ਆਈਸੀਐਮਆਰ ਦੇ ਡਾ. ਸਮਿਰਨ ਪਾਂਡਾ ਨੇ ਵੀ ਅਪਣਾ ਅਨੁਮਾਨ ਜ਼ਾਹਿਰ ਕੀਤਾ ਹੈ।

Third Covid-19 wave likely in August- ICMR

ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਤੀਜੀ ਲਹਿਰ (Third Covid-19 wave likely in August) ਦੇ ਆਉਣ ਸਬੰਧੀ ਕਈ ਤਰ੍ਹਾਂ ਦੇ ਅਨੁਮਾਨ ਲਗਾਏ ਜਾ ਰਹੇ ਹਨ। ਇਸ ਦੌਰਾਨ ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ (Indian Council of Medical Research) ਦੇ ਮਹਾਂਮਾਰੀ ਵਿਗਿਆਨੀ ਅਤੇ ਇਨਫੈਕਸ਼ਨ ਡੀਜ਼ੀਜ਼ ਦੇ ਮੁਖੀ ਡਾ. ਸਮਿਰਨ ਪਾਂਡਾ (Prof Samiran Panda) ਨੇ ਵੀ ਅਪਣਾ ਅਨੁਮਾਨ ਜ਼ਾਹਿਰ ਕੀਤਾ ਹੈ।

ਹੋਰ ਪੜ੍ਹੋ: ਹਰਵਿੰਦਰ ਸਿੰਘ ਨੂੰ ਮਿਲੀ Tokyo Paralympics ਦੀ ਟਿਕਟ, ਤੀਰਅੰਦਾਜ਼ੀ ’ਚ ਰੌਸ਼ਨ ਕਰੇਗਾ ਦੇਸ਼ ਦਾ ਨਾਂਅ

ਉਹਨਾਂ ਅਨੁਸਾਰ ਭਾਰਤ ਵਿਚ ਕੋਰੋਨਾ ਦੀ ਤੀਜੀ ਲਹਿਰ (Third Covid-19 wave) ਦਾ ਅਸਰ ਅਗਸਤ ਦੇ ਅਖੀਰ ਤੱਕ ਦੇਖਣ ਨੂੰ ਮਿਲੇਗਾ। ਹਾਲਾਂਕਿ ਇਹ ਦੂਜੀ ਲਹਿਰ ਤੋ ਘੱਟ ਘਾਤਕ ਹੋਵੇਗਾ। ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਡਾ. ਪਾਂਡਾ ਨੇ ਕਿਹਾ ਕਿ ਤੀਜੀ ਲਹਿਰ ਦਾ ਅਸਰ ਪੂਰੇ ਦੇਸ਼ ਵਿਚ ਹੋਵੇਗਾ ਪਰ ਇਸ ਦੀ ਸੰਭਾਵਨਾ ਬਹੁਤ ਘੱਟ ਹੈ ਕਿ ਇਹ ਦੂਜੀ ਲਹਿਰ ਜਿੰਨੀ ਘਾਤਕ ਹੋਵੇਗੀ।

ਹੋਰ ਪੜ੍ਹੋ: ਤਰਸਯੋਗ ਹਾਲਤ ’ਚ ਜ਼ਿੰਦਗੀ ਬਸਰ ਕਰ ਰਹੀ ਹੈ ਨਵਾਬ ਸ਼ੇਰ ਮੁਹੰਮਦ ਖ਼ਾਨ ਦੀ ਕੁਲ ਦੇ ਆਖ਼ਰੀ ਨਵਾਬ ਦੀ ਬੇਗ਼ਮ

ਇਸ ਦੌਰਾਨ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਜੇਕਰ ਪਾਬੰਦੀਆਂ ਵਿਚ ਢਿੱਲ ਦਿੱਤੀ ਜਾਂਦੀ ਰਹੀ ਤਾਂ ਤੀਜੀ ਲਹਿਰ ਬਹੁਤ ਭਿਆਨਕ ਹੋ ਸਕਦੀ ਹੈ। ਡਾ. ਪਾਂਡਾ ਨੇ ਅਜਿਹੇ ਚਾਰ ਕਾਰਕ ਦੱਸੇ ਹਨ, ਜੋ ਤੀਜੀ ਲਹਿਰ ਦਾ ਕਾਰਨ ਬਣ ਸਕਦੇ ਹਨ। ਇਹਨਾਂ ਵਿਚ ਪਹਿਲਾ ਹੈ ਕਮਜ਼ੋਰ ਇਮਿਊਨਿਟੀ, ਦੂਜਾ ਹੈ ਨਵੇਂ ਵੇਰੀਐਂਟ, ਤੀਜਾ ਵਾਇਰਸ ਦੇ ਫੈਲਾਅ ਵਿਚ ਤੇਜ਼ੀ। ਉਹਨਾਂ ਕਿਹਾ ਕਿ ਸੂਬਿਆਂ ਵੱਲੋਂ ਢਿੱਲ ਦੇਣ ਵਿਚ ਜਲਦਬਾਜ਼ੀ ਕਰਨ ਨਾਲ ਵੀ ਤੀਜੀ ਲਹਿਰ ਘਾਤਕ ਹੋ ਸਕਦੀ ਹੈ।

ਹੋਰ ਪੜ੍ਹੋ: UGC ਦਾ ਅਕੈਡਮਿਕ ਕੈਲੰਡਰ ਜਾਰੀ, ਇਕ ਅਕਤੂਬਰ ਤੋਂ ਸ਼ੁਰੂ ਹੋਵੇਗਾ ਨਵਾਂ ਸ਼ੈਸ਼ਨ

ਇਸ ਤੋਂ ਪਹਿਲਾਂ ਬੀਤੇ ਦਿਨ ਨੀਤੀ ਆਯੋਗ ਦੇ ਮੈਂਬਰ  ਡਾ. ਵੀਕੇ ਪਾਲ ਨੇ ਵੀ ਕਿਹਾ ਸੀ ਕਿ ਭਾਰਤ ਵਿਚ ਕੋਰੋਨਾ ਸਬੰਧੀ ਅਗਲੇ 100 ਤੋਂ 125 ਦਿਨ ਬਹੁਤ ਨਾਜ਼ੁਕ ਹਨ। ਉਹਨਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੀ ਚਿਤਾਵਨੀ ਗਲੋਬਲ ਹੈ। ਸਾਨੂੰ ਇਸ ਨੂੰ ਸਮਝਣਾ ਹੋਵੇਗਾ। ਅਜੇ ਦੇਸ਼ ਵਿਚ ਹਾਰਡ ਇਮਿਊਨਿਟੀ ਨਹੀਂ ਹੈ। ਸਥਿਤੀ ਕੰਟਰੋਲ ਵਿਚ ਹੈ ਪਰ ਸਥਿਤੀ ਵਿਗੜ ਵੀ ਸਕਦੀ ਹੈ।