ਦੇਸ਼ ਵਿਚ ਅਮੀਰਾਂ ਦੀ ਗਿਣਤੀ ਘੱਟ ਕੇ 2.56 ਲੱਖ ਹੋਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੰਪਤੀ ਦੀ ਵਾਧਾ ਦਰ ਘੱਟ ਕੇ 9.62 ਫ਼ੀ ਸਦੀ ਹੋਈ

Rich people in the country reduced to 2.56 lakhs

ਮੁੰਬਈ : ਦੇਸ਼ ਵਿਚ ਅਮੀਰਾਂ ਦੀ ਸੰਪਤੀ ਦੀ ਵਾਧਾ ਦਰ 2018 ਵਿਚ ਘੱਟ ਕੇ 9.62 ਫ਼ੀ ਸਦੀ ਰਹਿ ਗਈ ਜੋ ਇਸ ਸਾਲ ਪਹਿਲਾਂ 13.45 ਫ਼ੀ ਸਦੀ ਸੀ। ਉਂਜ ਅਮੀਰਾਂ ਜਾਂ ਅਰਬਪਤੀਆਂ ਦੀ ਗਿਣਤੀ ਇਸ ਦੌਰਾਨ ਘਟੀ ਹੈ। ਕਰਵੀ ਵੈਲਥ ਮੈਨੇਜਮੈਂਟ ਦੀ ਰੀਪੋਰਟ ਮੁਤਾਰਬਕ 2018 ਵਿਚ ਵੱਡੇ ਅਮੀਰਾਂ ਦੀ ਗਿਣਤੀ ਘੱਟ ਕੇ 2.56 ਲੱਖ ਰਹਿ ਗਈ ਜੋ 2017 ਵਿਚ 2.63 ਲੱਖ ਸੀ। ਅਜਿਹੇ ਲੋਕ ਜਿਨ੍ਹਾਂ ਕੋਲ 10 ਲੱਖ ਡਾਲਰ ਤੋਂ ਜ਼ਿਆਦਾ ਨਿਵੇਸ਼ ਯੋਗ ਪੈਸਾ ਹੈ, ਵੱਡੇ ਅਮੀਰਾਂ ਦੀ ਸ਼੍ਰੇਣੀ ਵਿਚ ਆਉਂਦੇ ਹਨ।

ਰੀਪੋਰਟ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਅਮੀਰਾਂ ਕੋਲ 2018 ਵਿਚ ਕੁਲ 430 ਲੱਖ ਕਰੋੜ ਰੁਪਏ ਦੀਆਂ ਸੰਪਤੀਆਂ ਸਨ। 2017 ਵਿਚ ਇਨ੍ਹਾਂ ਕੋਲ 392 ਲੱਖ ਕਰੋੜ ਰੁਪਏ ਦੀਆਂ ਸੰਪਤੀਆਂ ਸਨ। ਇਹ ਰੀਪੋਰਟ ਅਜਿਹੇ ਸਮੇਂ ਆਈ ਹੈ ਜਦ ਅਮੀਰ ਅਤੇ ਗ਼ਰੀਬਾਂ ਵਿਚਾਲੇ ਵਧਦੇ ਪਾੜੇ 'ਤੇ ਸਵਾਲ ਉਠ ਰਹੇ ਹਨ। ਅਮੀਰ ਜ਼ਿਆਦਾ ਅਮੀਰ ਹੋ ਰਹੇ ਹਨ ਜਦਕਿ ਗ਼ਰੀਬ ਹੋਰ ਤੇਜ਼ੀ ਨਾਲ ਗ਼ਰੀਬ ਹੋ ਰਹੇ ਹਨ। ਰੀਪੋਰਟ ਮੁਤਾਰਬਕ ਅਮੀਰਾਂ ਕੋਲ ਮੌਜੂਦ ਸੰਪਤੀਆਂ ਵਿਚੋਂ 262 ਲੱਖ ਕਰੋੜ ਰੁਪਏ ਦੀਆਂ ਵਿੱਤੀ ਸੰਪਤੀਆਂ ਹਨ ਜਦਕਿ ਬਾਕੀ ਅਚੱਲ ਸੰਪਤੀਆਂ ਹਨ। ਕੁਲ ਮਿਲਾ ਕੇ ਇਸ ਦਾ ਅਨੁਪਾਤ 60.40 'ਤੇ ਕਾਇਮ ਹੈ।

ਵਿੱਤੀ ਸੰਪਤਖੀਆਂ ਵਿਚ ਸੱਭ ਤੋਂ ਜ਼ਿਆਦਾ 52 ਲੱਖ ਕਰੋੜ ਰੁਪਏ ਸਿੱਧੇ ਇਕਉਟੀ ਨਿਵੇਸ਼ ਦੇ ਰੂਪ ਵਿਚ ਹਨ। ਇਸ ਵਰਗ ਵਿਚ ਵਾਧਾ 2017 ਦੇ 30.32 ਫ਼ੀ ਸਦੀ ਦੇ ਮੁਕਾਬਲੇ 2018 ਵਿਚ ਘੱਟ ਕੇ 6.39 ਫ਼ੀ ਸਦੀ 'ਤੇ ਆ ਗਿਆ ਹੈ। ਦੂਜੇ ਪਾਸੇ, ਮਿਆਦੀ ਜਮ੍ਹਾ ਜਾਂ ਬਾਂਡ ਵਿਚ ਇਨ੍ਹਾਂ ਅਮੀਰਾਂ ਦਾ ਨਿਵੇਸ਼ ਵਧਿਆ ਹੈ ਅਤੇ ਇਹ 45 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਇਸ ਵਿਚ ਵਾਧਾ 8.85 ਫ਼ੀ ਸਦੀ ਦਾ ਰਿਹਾ ਜੋ ਪਿਛਲੇ ਸਾਲ 4.86 ਫ਼ੀ ਸਦੀ ਸੀ। ਵਿੱਤੀ ਸੰਪਤੀਆਂ ਵਿਚ ਬੀਮਾ ਵਿਚ ਨਿਵੇਸ਼ 36 ਲੱਖ ਕਰੋੜ ਰੁਪਏ ਰਿਹਾ ਜਦਕਿ ਬੈਂਕ ਜਮ੍ਹਾਂ ਰਾਸ਼ੀ 34 ਲੱਖ ਕਰੋੜ ਰੁਪਏ ਹੈ।

ਅਮੀਰਾਂ ਕੋਲ 80 ਲੱਖ ਕਰੋੜ ਰੁਪਏ ਦਾ ਸੋਨਾ :
ਦੇਸ਼ ਦੇ ਅਮੀਰਾਂ ਕੋਲੋ ਸੋਨੇ ਵਿਚ ਨਿਵੇਸ਼ 80 ਲੱਖ ਕਰੋੜ ਰੁਪਏ ਹੈ। ਰੀਅਲ ਅਸਟੇਟ ਖੇਤਰ ਵਿਚ ਉਨ੍ਹਾਂ ਦਾ ਨਿਵੇਸ਼ 74 ਲੱਖ ਕਰੋੜ ਰੁਪਏ ਹੈ। ਇਸ ਸਾਲ ਪਹਿਲਾਂ ਸੰਪਤੀ ਵਿਚ ਨਿਵੇਸ਼ 10.35 ਫ਼ੀ ਸਦੀ ਸੀ ਜਦਕਿ 2018 ਵਿਚ ਇਹ ਘੱਟ ਹੋ ਕੇ 7.13 ਫ਼ੀ ਸਦੀ ਰਹਿ ਗਿਆ।