ਨਵੇਂ ਸਾਲ ਤੋਂ ਪਹਿਲਾਂ WHATSAPP ਨੇ ਸ਼ੁਰੂ ਕੀਤੇ ਤਿੰਨ ਨਵੇਂ ਫੀਚਰ, ਪਹਿਲੀ ਵਾਰ ਕਰ ਸਕੋਗੇ ਇਹ ਕੰਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਵੇਂ ਫੀਚਰਾਂ ਰਾਹੀਂ ਚੈਟਿੰਗ ਦਾ ਅਨੁਭਵ ਹੋਵੇਗਾ ਹੋਰ ਵਧੀਆ

Photo

ਨਵੀਂ ਦਿੱਲੀ : ਨਵੇਂ ਸਾਲ ਤੋਂ ਪਹਿਲਾਂ ਵਟਸਐਪ ਨੇ ਤਿੰਨ ਨਵੇਂ ਫੀਚਰ ਸ਼ੁਰੂ ਕੀਤੇ ਹਨ। ਇਨ੍ਹਾਂ ਦੇ ਰਾਹੀਂ ਤੁਹਾਡਾ ਗੱਲਬਾਤ (Chatting) ਕਰਨ ਦਾ ਅਨੁਭਵ ਹੋਰ ਵਧੀਆ ਹੋ ਜਾਵੇਗਾ। ਹੁਣ ਤੁਸੀ ਅਸਾਨੀ ਨਾਲ ਵਟਸਐਪ ਗਰੁੱਪਾਂ ਵਿਚ ਕਈ ਨਵੀਂ ਚੀਜ਼ਾਂ ਦੀ ਵਰਤੋਂ ਕਰ ਪਾਉਣਗੇ। ਨਾਲ ਹੀ ਹੁਣ ਤੁਹਾਡੀ ਕੋਈ call ਮਿਸ ਨਹੀਂ ਹੋਵੇਗੀ। ਜੇਕਰ ਅਸਾਨ ਸ਼ਬਦਾਂ ਵਿਚ ਕਹੀਏ ਤਾਂ ਵਟਸਐਪ ਕਾਲ ਦੇ ਦੌਰਾਨ ਯੂਜ਼ਰਸ ਨੂੰ ਕਾਲ ਵੇਟਿੰਗ ਨੋਟੀਫਿਕੇਸ਼ਨ ਮਿਲੇਗਾ। ਅਜਿਹੇ ਵਿਚ ਤੁਸੀ ਜੇਕਰ ਕਿਸੇ ਨਾਲ ਫੋਨ 'ਤੇ ਗੱਲ ਕਰ ਰਹੇ ਹੋ ਤਾਂ ਵਟਸਐਪ 'ਤੇ ਦੂਜੀ ਕੋਲ ਆ ਜਾਂਦੀ ਹੈ ਤਾਂ ਤੁਹਾਡੇ ਕੋਲ ਰਿਸੀਵ ਜਾਂ ਕੱਟ ਕਰਨ ਦਾ ਵਿਕਲਪ ਵੀ ਹੋਵੇਗਾ।

ਵਟਸਐਪ ਦਾ ਰੀਮਾਈਂਡਰ ਫੀਚਰ- ਵਟਸਐਪ 'ਤੇ ਹੁਣ ਤੁਹਾਨੂੰ ਜ਼ਰੂਰੀ ਕੰਮ ਦੇ ਰੀਮਾਈਂਡਰ ਵੀ ਮਿਲਣਗੇ। ਇਸ ਨਵੇਂ ਟੂਲ ਰਾਹੀਂ ਤੁਸੀ ਟਾਸਕ ਤਿਆਰ ਕਰ ਪਾਉਗੇ ਜਿਨ੍ਹਾਂ ਦਾ ਵਟਸਐਪ 'ਤੇ ਰੀਮਾਈਂਡਰ ਮਿਲ ਜਾਵੇਗਾ। ਤੁਹਾਨੂੰ ਇਸ ਦੇ ਲਈ Any.do ਡਾਊਨਲੋਡ ਕਰਨਾ ਹੋਵੇਗਾ। ਇਸ ਐਪ ਨੂੰ ਵਟਸਐਪ ਅਕਾਊਂਟ ਨਾਲ ਲਿੰਕ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀ ਕਿਸੇ ਵੀ ਕੰਮ ਦਾ ਰੀਮਾਈਂਡਰ ਸੈੱਟ ਕਰਕੇ ਉਸ ਦਾ ਸਮਾਂ ਤੈਅ ਕਰ ਸਕਣਗੇ। ਹਾਲਾਕਿ ਇਹ ਫੀਚਰ ਮੁਫ਼ਤ ਨਹੀਂ ਹੈ। ਇਸ ਦੇ ਲਈ ਤੁਹਾਨੂੰ Any.do ਦਾ ਪ੍ਰੀਮਿਅਮ ਸਬਸਕਰੀਪਸ਼ਨ ਲੈਣਾ ਹੋਵੇਗਾ।

ਵਟਸਐਪ ਗਰੁੱਪ ਨਾਲ ਜੁੜਿਆ ਨਵਾਂ ਫੀਚਰ- ਜੇਕਰ ਤੁਸੀ ਚਾਹੁੰਦੇ ਹੋ ਕਿ ਤੁਹਾਡੇ ਤੋਂ ਬਿਨਾਂ ਪੁੱਛੇ ਕੋਈ ਤੁਹਾਨੂੰ ਕੋਈ ਗਰੁੱਪ ਵਿਚ ਨਾ ਜੋੜੇ ਤਾਂ ਵਟਸਐਪ ਨੇ ਸੈਟਿੰਗ ਵਿਚ ਬਦਲਾਅ ਕਰਦੇ ਹੋਏ ਇਹ ਫੀਚਰ ਦਿੱਤਾ ਹੈ ਕਿ ਹੁਣ ਤੁਸੀ ਖੁਦ ਤੈਅ ਕਰ ਪਾਉਗੇ ਕਿ ਤੁਹਾਨੂੰ ਕੋਣ ਗਰੁੱਪ ਨਾਲ ਜੋੜ ਸਕਦਾ ਹੈ ਹੁਣ ਤੱਕ ਕੋਈ ਵੀ ਤੁਹਾਨੂੰ ਕਿਸੇ ਗਰੁੱਪ ਨਾਲ ਜੋੜ ਸਕਦਾ ਸੀ।

ਇਸ ਦੇ ਲਈ ਤੁਹਾਨੂੰ ਵਟਸਐਪ ਦੀ ਸੈਟਿੰਗ ਵਿਚ ਜਾਣਾ ਹੋਵੇਗਾ, ਫਿਰ ਅਕਾਊਂਟ, ਫਿਰ ਪਰਾਈਵੈਸੀ ਅਤੇ ਫਿਰ ਗਰੁੱਪ ਵਿਚ ਜਾਣਾ ਹੋਵੇਗਾ। ਇੱਥੇ ਤੁਸੀ who can add me to groups ਦਾ ਵਿਕੱਲਪ ਵੇਖੋਗੇ। ਇੱਥੇ ਤੁਸੀ Everyone,my contact ਅਤੇ my contact except ਵਿਚੋਂ ਕਿਸੇ ਇਕ ਨੂੰ ਚੁਣ ਸਕਦੇ ਹੋ।