''ਦਵਿੰਦਰ ਸਿੰਘ ਨੂੰ ਕੌਣ ਚੁੱਪ ਕਰਾਉਣਾ ਚਾਹੁੰਦਾ ਹੈ? ''

ਏਜੰਸੀ

ਖ਼ਬਰਾਂ, ਰਾਸ਼ਟਰੀ

11 ਜਨਵਰੀ ਨੂੰ ਜੰਮੂ ਕਸ਼ਮੀਰ ਪੁਲਿਸ ਦੁਆਰਾ ਡੀਐਸਪੀ ਦਵਿਦੰਰ ਸਿੰਘ ਨੂੰ ਗਿਰਫ਼ਤਾਰ ਕੀਤਾ ਗਿਆ ਸੀ।

File Photo

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਸ਼ਮੀਰ ਘਾਟੀ ਤੋਂ ਗ੍ਰਿਫ਼ਤਾਰ ਪੁਲਿਸ ਅਧਿਕਾਰੀ ਦਵਿੰਦਰ ਸਿੰਘ ਦੇ ਮਾਮਲੇ ਨੂੰ ਐਨਆਈਏ ਨੂੰ ਸੌਂਪੇ ਜਾਣ ਸਬੰਧੀ ਸਵਾਲ ਕੀਤਾ ਕਿ ਆਖ਼ਰ ਕੌਣ ਇਸ 'ਅਤਿਵਾਦੀ' ਨੂੰ ਚੁੱਪ ਕਰਾਉਣਾ ਚਾਹੁੰਦਾ ਹੈ?

ਰਾਹੁਲ ਨੇ ਟਵਿਟਰ 'ਤੇ ਕਿਹਾ, 'ਅਤਿਵਾਦੀ ਡੀਐਸਐਪੀ ਦਵਿੰਦਰ ਨੂੰ ਖ਼ਾਮੋਸ਼ ਕਰਨ ਦਾ ਸੱਭ ਤੋਂ ਚੰਗਾ ਤਰੀਕਾ ਹੈ ਕਿ ਮਾਮਲੇ ਨੂੰ ਐਨਆਈਏ ਦੇ ਹਵਾਲੇ ਕਰ ਦਿਤਾ ਜਾਵੇ।' ਉਨ੍ਹਾਂ ਦਾਅਵਾ ਕੀਤਾ, 'ਕੌਮੀ ਜਾਂਚ ਏਜੰਸੀ ਦੀ ਅਗਵਾਈ ਇਕ ਹੋਰ ਮੋਦੀ ਵਾਈ ਕੇ ਕਰ ਰਹੇ ਹਨ ਜਿਨ੍ਹਾਂ ਗੁਜਰਾਤ ਦੰਗਿਆਂ ਅਤੇ ਹਰੇਨ ਪਾਂਡਿਆ ਦੀ ਹਤਿਆ ਦੀ ਜਾਂਚ ਕੀਤੀ ਸੀ। ਵਾਈ ਕੇ ਦੀ ਦੇਖਰੇਖ ਵਿਚ ਇਹ ਮਾਮਲਾ ਖ਼ਤਮ ਹੋਣ ਵਾਂਗ ਹੈ।'

 ਕਾਂਗਰਸ ਆਗੂ ਨੇ ਸਵਾਲ ਕੀਤਾ, 'ਕੌਣ ਅਤਿਵਾਦੀ ਦਵਿੰਦਰ ਨੂੰ ਚੁੱਪ ਕਰਾਉਣਾ ਚਾਹੁੰਦਾ ਹੈ ਅਤੇ ਕਿਉਂ ਚਾਹੁੰਦਾ ਹੈ? ਰਾਹੁਲ ਨੇ ਕਲ ਵੀ ਸਵਾਲ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਖ਼ਾਮੋਸ਼ ਕਿਉਂ ਹਨ?

ਉਨ੍ਹਾਂ ਇਹ ਵੀ ਕਿਹਾ ਸੀ ਕਿ ਦਵਿੰਦਰ ਵਿਰੁਧ ਅਦਾਲਤ ਵਿਚ ਮੁਕੱਦਮਾ ਚਲਣਾ ਚਾਹੀਦਾ ਹੈ ਅਤੇ ਦੋਸ਼ੀ ਸਾਬਤ ਹੋਣ 'ਤੇ ਉਸ ਨੂੰ ਸਖ਼ਤ ਸਜ਼ਾ ਦਿਤੀ ਜਾਣੀ ਚਾਹੀਦੀ ਹੈ। ਦੱਸ ਦਈਏ ਕਿ ਬੀਤੀ 11 ਜਨਵਰੀ ਨੂੰ ਜੰਮੂ ਕਸ਼ਮੀਰ ਪੁਲਿਸ ਦੁਆਰਾ ਡੀਐਸਪੀ ਦਵਿਦੰਰ ਸਿੰਘ ਨੂੰ ਦੋ ਅੱਤਵਾਦੀਆ ਦੇ ਨਾਲ ਉਦੋਂ ਗਿਰਫ਼ਤਾਰ ਕੀਤਾ ਸੀ ਜਦੋਂ ਉਹ ਉਨ੍ਹਾਂ ਨਾਲ ਕਾਰ ਵਿਚ ਬੈਠ ਕੇ ਦੱਖਣੀ ਕਸ਼ਮੀਰ ਦੇ ਕੁਲਗਾਮ ਰਾਜਮਾਰਗ 'ਤੇ ਜਾ ਰਿਹਾ ਸੀ। 

ਪੁਲਿਸ ਅਨੁਸਾਰ ਉਸ ਦੀ ਅੰਦਰੂਨੀ ਜਾਂਚ ਵਿਚ ਇਸ ਅਫਸਰ ਦਾ ਅੱਤਵਾਦੀਆਂ ਦੇ ਨਾਲ ਲਿੰਕ ਦਾ ਹਾਲ ਵਿਚ ਹੀ ਖੁਲਾਸਾ ਹੋਇਆ ਅਤੇ ਉਸ ਦੇ ਅਨੁਸਾਰ ਅਸੀ ਕਾਰਵਾਈ ਕੀਤੀ ਹੈ। ਪੁਲਿਸ ਮੁਤਾਬਕ ਇਸ ਅਧਿਕਾਰੀ 'ਤੇ ਪੁਲਿਸ ਨੇ ਖੁਦ ਨਿਗਰਾਨੀ ਰੱਖੀ ਅਤੇ ਖੁਦ ਹੀ ਸਾਰਾ ਆਪਰੇਸ਼ਨ ਕੀਤਾ ਹੈ।