ਸਿੱਖ ਸੰਗਤ ਲਈ ਰੇਲਵੇ ਵੱਲੋਂ ਚਲਾਈ ਜਾਵੇਗੀ ਗੁਰੂ ਕ੍ਰਿਪਾ ਟਰੇਨ
ਵੱਖ-ਵੱਖ ਗੁਰਦੁਆਰਿਆਂ ਅਤੇ ਪੰਜ ਤਖ਼ਤਾਂ ਦੇ ਕਰਵਾਏ ਜਾਣਗੇ ਦਰਸ਼ਨ
ਨਵੀਂ ਦਿੱਲੀ: ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਨੇ ਸਿੱਖ ਧਰਮ ਨਾਲ ਜੁੜੇ ਪੰਜ ਤਖ਼ਤਾਂ ਅਤੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਗੁਰੂ ਕ੍ਰਿਪਾ ਯਾਤਰਾ ਗੌਰਵ ਭਾਰਤ ਰੇਲਗੱਡੀ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਟਰੇਨ 5 ਅਪ੍ਰੈਲ ਨੂੰ ਲਖਨਊ ਤੋਂ ਰਵਾਨਾ ਹੋਵੇਗੀ। ਇਸ ਸਪੈਸ਼ਲ ਟਰੇਨ 'ਚ ਸੀਤਾਪੁਰ, ਪੀਲੀਭੀਤ ਅਤੇ ਬਰੇਲੀ ਦੇ ਯਾਤਰੀ ਵੀ ਸਵਾਰ ਹੋ ਸਕਣਗੇ।
ਇਹ ਵੀ ਪੜ੍ਹੋ : ਸੀਰੀਆ 'ਚ ਵੱਡਾ ਅੱਤਵਾਦੀ ਹਮਲਾ, 53 ਲੋਕਾਂ ਦੀ ਮੌਤ
ਰੇਲ ਗੱਡੀ ਲਖਨਊ ਤੋਂ ਰਵਾਨਾ ਹੋਵੇਗੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ) ਜਾਵੇਗੀ। ਉਥੋਂ ਸ੍ਰੀ ਫਤਹਿਗੜ੍ਹ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ (ਅੰਮ੍ਰਿਤਸਰ), ਸ੍ਰੀ ਦਮਦਮਾ ਸਾਹਿਬ (ਬਠਿੰਡਾ), ਸ੍ਰੀ ਹਜ਼ੂਰ ਸਾਹਿਬ (ਨਾਂਦੇੜ), ਸ੍ਰੀ ਗੁਰੂ ਨਾਨਕ ਝੀਰਾ ਸਾਹਿਬ (ਬਿਦਰ-ਕਰਨਾਟਕ) ਅਤੇ ਪਟਨਾ ਸਾਹਿਬ ਹੁੰਦੇ ਹੋਏ ਵਾਪਸ ਲਖਨਊ ਪਹੁੰਚੇਗੀ। ਇਹ ਯਾਤਰਾ 10 ਰਾਤਾਂ ਅਤੇ 11 ਦਿਨਾਂ ਦੀ ਹੋਵੇਗੀ। ਇਸ ਟਰੇਨ 'ਚ ਕੁੱਲ 678 ਯਾਤਰੀ ਸਫਰ ਕਰ ਸਕਣਗੇ।
ਇਹ ਵੀ ਪੜ੍ਹੋ : ਬ੍ਰਿਟੇਨ: ਸਿੱਖ ਵਿਧਵਾ ਨੇ ਪਤੀ ਦੀ ਜਾਇਦਾਦ ’ਚ ‘ਵਾਜਬ’ ਹਿੱਸੇਦਾਰੀ ਲਈ ਕਾਨੂੰਨੀ ਲੜਾਈ ਜਿੱਤੀ
ਭਾਰਤ ਗੌਰਵ ਟਰੇਨ ਵਿਚ ਸਲੀਪਰ ਦੇ ਨਾਲ-ਨਾਲ ਥਰਡ ਅਤੇ ਸੈਕਿੰਡ ਏਸੀ ਕੋਚ ਲਗਾਏ ਜਾਣਗੇ। ਸਲੀਪਰ ਲਈ ਪ੍ਰਤੀ ਯਾਤਰੀ ਕਿਰਾਇਆ 19999 ਰੁਪਏ ਹੋਵੇਗਾ। ਥਰਡ ਏਸੀ ਦਾ ਕਿਰਾਇਆ 29999 ਰੁਪਏ ਅਤੇ ਸੈਕਿੰਡ ਏਸੀ ਲਈ 39999 ਰੁਪਏ ਹੋਵੇਗਾ। ਇਸ ਵਿਚ ਟਰੇਨ ਦੇ ਕਿਰਾਏ ਦੇ ਨਾਲ ਗੁਰਦੁਆਰੇ ਤੱਕ ਪਹੁੰਚਣ ਲਈ ਬੱਸ ਸੇਵਾ, ਭੋਜਨ ਅਤੇ ਰਿਹਾਇਸ਼ ਦੇ ਖਰਚੇ ਸ਼ਾਮਲ ਹਨ।
ਇਹ ਵੀ ਪੜ੍ਹੋ : ਨਿੱਕੀ ਕਤਲ ਕਾਂਡ ’ਚ ਖੁਲਾਸਾ : 2020 ਵਿਚ ਹੋਇਆ ਸੀ ਨਿੱਕੀ ਤੇ ਸਾਹਿਲ ਦਾ ਵਿਆਹ, ਮੁਲਜ਼ਮ ਦੇ ਪਿਤਾ ਸਣੇ 5 ਗ੍ਰਿਫ਼ਤਾਰ
ਆਈਆਰਸੀਟੀਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੱਖ-ਵੱਖ ਧਾਰਮਿਕ ਸਥਾਨਾਂ ਲਈ ਭਾਰਤ ਗੌਰਵ ਟਰੇਨ ਚਲਾਈ ਜਾ ਰਹੀ ਹੈ। ਰਾਮਾਇਣ ਯਾਤਰਾ, ਜਗਨਨਾਥ ਪੁਰੀ ਯਾਤਰਾ ਸਮੇਤ ਕਈ ਹੋਰ ਥਾਵਾਂ ਲਈ ਰੇਲ ਗੱਡੀ ਚਲਾਈ ਗਈ ਹੈ। ਹੁਣ ਇਸੇ ਕੜੀ ਵਿਚ ਗੁਰੂ ਕ੍ਰਿਪਾ ਯਾਤਰਾ ਟਰੇਨ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ।