ਔਰਤਾਂ ਵਿਰੁੱਧ ਹਿੰਸਾ ਨੂੰ ਰੋਕਣ ਲਈ ਕੇਰਲ ਪੁਲਿਸ ਨੇ ਕੀਤੀ ‘Pink Protection’ ਦੀ ਸ਼ੁਰੂਆਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਪ੍ਰਾਜੈਕਟ ਦਾ ਉਦੇਸ਼ ਜਨਤਕ ਅਤੇ ਨਿਜੀ ਥਾਵਾਂ ਅਤੇ ਸਾਈਬਰ ਦੁਨੀਆ ਵਿਚ ਔਰਤਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ।

Kerala police launches Pink Protection Project for the safety of women

ਕੇਰਲ: ਔਰਤਾਂ ਵਿਰੁੱਧ ਛੇੜਛਾੜ ਅਤੇ ਹਿੰਸਾ (Violence against Women) ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਕੇਰਲ ਪੁਲਿਸ (Kerala Police) ਨੇ ‘ਪਿੰਕ ਪ੍ਰੋਟੈਕਸ਼ਨ’ (Pink Protection Project) ਨਾਮ ਦਾ ਇਕ ਪ੍ਰਾਜੈਕਟ ਸ਼ੁਰੂ ਕੀਤਾ ਹੈ। ਮੁੱਖ ਮੰਤਰੀ ਪਿਨਾਰਈ ਵਿਜਯਨ (CM Pinarayi Vijayan) ਨੇ ਕਿਹਾ ਕਿ ਲਾਕਡਾਉਨ ਦੇ ਦਿਨਾਂ ਦੌਰਾਨ ਔਰਤਾਂ ਵਿਰੁੱਧ ਅੱਤਿਆਚਾਰਾਂ ਵਿਚ ਵਾਧਾ ਹੋਇਆ ਹੈ। ਇਸ ਪ੍ਰਾਜੈਕਟ ਦਾ ਉਦੇਸ਼ ਜਨਤਕ ਅਤੇ ਨਿਜੀ ਥਾਵਾਂ ਅਤੇ ਸਾਈਬਰ ਦੁਨੀਆ ਵਿਚ ਔਰਤਾਂ ਨੂੰ ਸੁਰੱਖਿਆ (For the safety of Women) ਪ੍ਰਦਾਨ ਕਰਨਾ ਹੈ।

ਇਹ ਵੀ ਪੜ੍ਹੋ - ​ਦੋਸਤ ਦੀ ਮਦਦ ਕਰਨ ਗਏ ਨੌਜਵਾਨ ਦੀ ਬਾਜ਼ਾਰ ‘ਚ ਗੋਲੀਆਂ ਮਾਰ ਕੀਤੀ ਹੱਤਿਆ

ਉਨ੍ਹਾਂ ਕਿਹਾ ਕਿ ਪਿੰਕ ਪ੍ਰੋਟੈਕਸ਼ਨ ਪ੍ਰੋਜੈਕਟ ਸੋਮਵਾਰ ਤੋਂ ਲਾਗੂ ਹੋ ਜਾਵੇਗਾ। ਗੁਲਾਬੀ ਜਨਮਿੱਤਰੀ ਬੀਟ ਪੈਟਰੋਲਿੰਗ ਟੀਮ, ਜੋ ਕਿ ਪ੍ਰਾਜੈਕਟ ਦਾ ਹਿੱਸਾ ਹੈ, ਉਨ੍ਹਾਂ ਘਰਾਂ ਦਾ ਦੌਰਾ ਕਰੇਗੀ ਜਿੱਥੇ ਘਰੇਲੂ ਹਿੰਸਾ (Domestic Violence) ਦੇ ਕੇਸ ਦਰਜ ਕੀਤੇ ਗਏ ਹਨ ਅਤੇ ਗੁਆਂਢੀਆਂ ਅਤੇ ਪੰਚਾਇਤ ਮੈਂਬਰਾਂ ਤੋਂ ਵੇਰਵੇ ਇਕੱਤਰ ਕਰਕੇ ਖੇਤਰ ਦੇ ਥਾਣੇ ਦੇ ਸਬੰਧਤ ਥਾਣਾ ਇੰਚਾਰਜ ਨੂੰ ਦਿੱਤੇ ਜਾਣਗੇ। 

ਇਹ ਵੀ ਪੜ੍ਹੋ -  ਮੁੰਬਈ 'ਚ ਭਾਰੀ ਮੀਂਹ ਕਾਰਨ ਡਿੱਗੀ ਕੰਧ, 14 ਲੋਕਾਂ ਦੀ ਮੌਤ

ਮੁੱਖ ਮੰਤਰੀ ਨੇ ਇਸ ਵੀ ਕਿਹਾ ਕਿ, “ਕੇਐਸਆਰਟੀਸੀ ਸਟੇਸ਼ਨਾਂ (KSRTC Stations), ਸਕੂਲਾਂ ਅਤੇ ਕਾਲਜਾਂ ਨੇੜੇ ਅਤੇ ਹੋਰ ਜਨਤਕ ਥਾਵਾਂ‘ ਤੇ ਮਹਿਲਾ ਪੁਲਿਸ ਅਧਿਕਾਰੀਆਂ ਸਮੇਤ ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ ਟੀਮਾਂ ਮੌਜੂਦ ਰਹਿਣਗੀਆਂ। ਸਾਰੇ ਜ਼ਿਲ੍ਹਿਆਂ ਵਿੱਚ ਪਿੰਕ ਕੰਟਰੋਲ ਰੂਮ (Pink Control Room) ਕੰਮ ਕਰਨਾ ਸ਼ੁਰੂ ਕਰਨਗੇ। ਇਸ ਤੋਂ ਇਲਾਵਾ ਸਮਾਜ ਵਿਰੋਧੀ ਅਨਸਰਾਂ ਦਾ ਪਤਾ ਲਗਾਉਣ ਲਈ ਪਿੰਕ ਸ਼ੈਡੋ ਪੈਟਰੋਲਿੰਗ ਟੀਮ (Pink Shadow Patrolling Team) ਅਤੇ ਪਿੰਕ ਰੋਮੀਓ (ਮਹਿਲਾ ਬੁਲੇਟ ਪੈਟਰੋਲ ਦਲ) ਵੀ ਪਿੰਕ ਪ੍ਰੋਟੈਕਸ਼ਨ ਪ੍ਰੋਜੈਕਟ ਦਾ ਹਿੱਸਾ ਬਣੇਗੀ।”

ਇਹ ਵੀ ਪੜ੍ਹੋ -  ਭਾਰਤੀ ਪੱਤਰਕਾਰ ਦਾਨਿਸ਼ ਸਿਦੀਕੀ ਦੀ ਮੌਤ ’ਤੇ ਤਾਲਿਬਾਨ ਨੇ ਮੰਗੀ ਮੁਆਫ਼ੀ

ਇਸ ਦੇ ਨਾਲ ਹੀ ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਰਾਜ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਦਾਜ (Dowry) ਦੀ ਮਾੜੀ ਪ੍ਰਥਾ ਦੇ ਵਿਰੁੱਧ ਅੱਗੇ ਆਉਣ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਯੂਨੀਵਰਸਿਟੀਆਂ ਨੂੰ ਅਜਿਹੀ ਪ੍ਰਣਾਲੀ ਦੀ ਸ਼ੁਰੂਆਤ ਕਰਨੀ ਪਏਗੀ, ਜਿਸ ਵਿਚ ਹਰ ਵਿਦਿਆਰਥੀ ਨੂੰ ਡਿਗਰੀ ਲੈਣ ਤੋਂ ਪਹਿਲਾਂ ਕਦੇ ਦਾਜ ਨਾ ਲੈਣ ਜਾਂ ਨਾ ਦੇਣ ਦੇ ਬਾਂਡ ’ਤੇ ਦਸਤਖਤ ਕਰਨੇ ਪੈਣਗੇ।