ਪੁੱਤਰ ਦੀ ਕਾਲਜ ਦੀ ਫ਼ੀਸ ਲਈ ਮਾਂ ਨੇ ਦਿਤੀ ਜਾਨ, ਮੁਆਵਜ਼ੇ ਲਈ ਮਾਰੀ ਬੱਸ ਅੱਗੇ ਛਾਲ
ਸੜਕ ਹਾਦਸੇ ਵਿਚ ਮੌਤ ਪਿੱਛੋਂ ਸਰਕਾਰ ਵਲੋਂ ਦਿਤੇ ਜਾਂਦੇ ਮੁਆਵਜ਼ੇ ਬਾਰੇ ਸੁਣਨ ਤੋਂ ਬਾਅਦ ਚੁਕਿਆ ਕਦਮ
ਚੇਨਈ: ਤਾਮਿਲਨਾਡੂ 'ਚ ਇਕ ਔਰਤ ਨੇ ਚੱਲਦੀ ਬੱਸ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਤਾਂ ਜੋ ਉਹ ਅਪਣੇ ਬੇਟੇ ਦੀ ਕਾਲਜ ਦੀ ਫੀਸ ਦਾ ਪ੍ਰਬੰਧ ਕੀਤਾ ਜਾ ਸਕੇ। ਦਸਿਆ ਜਾ ਰਿਹਾ ਹੈ ਕਿ ਮਹਿਲਾ ਕਲੈਕਟਰ ਦਫ਼ਤਰ ਵਿਚ ਸਵੀਪਰ ਸੀ। ਪੁਲਿਸ ਮੁਤਾਬਕ ਔਰਤ ਨੂੰ ਕਿਸੇ ਨੇ ਕਿਹਾ ਸੀ ਕਿ ਜੇਕਰ ਉਸ ਦੀ ਹਾਦਸੇ 'ਚ ਮੌਤ ਹੋ ਜਾਂਦੀ ਹੈ ਤਾਂ ਪ੍ਰਵਾਰ ਨੂੰ 45,000 ਰੁਪਏ ਮੁਆਵਜ਼ਾ ਦਿਤਾ ਜਾਵੇਗਾ। ਔਰਤ ਇਸ ਭਰਮ ਵਿਚ ਆ ਗਈ।
ਇਹ ਵੀ ਪੜ੍ਹੋ: ਅਮਰੀਕੀ ਫ਼ੌਜੀ ਉੱਤਰੀ ਕੋਰੀਆ ’ਚ ਗ੍ਰਿਫ਼ਤਾਰ
ਇਹ ਘਟਨਾ ਤਾਮਿਲਨਾਡੂ ਦੇ ਸਲੇਮ ਜ਼ਿਲ੍ਹੇ 'ਚ 28 ਜੂਨ ਦੀ ਸਵੇਰ ਦੀ ਹੈ। ਇਸ ਦੀ ਸੀਸੀਟੀਵੀ ਫੁਟੇਜ ਹੁਣ ਸਾਹਮਣੇ ਆਈ ਹੈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਔਰਤ ਦਾ ਨਾਂ ਪਪਥੀ (46 ਸਾਲ) ਸੀ। ਹਾਲ ਹੀ ਵਿਚ ਉਸ ਦੇ ਪਤੀ ਦਾ ਦਿਹਾਂਤ ਹੋ ਗਿਆ ਸੀ। ਔਰਤ ਦੇ ਦੋ ਬੱਚੇ ਹਨ, ਇਕ ਲੜਕਾ ਅਤੇ ਇਕ ਲੜਕੀ। ਧੀ ਦੀ ਕਾਲਜ ਦੀ ਪੜ੍ਹਾਈ ਪੂਰੀ ਹੋ ਚੁੱਕੀ ਹੈ, ਬੇਟਾ ਪ੍ਰਾਈਵੇਟ ਕਾਲਜ ਵਿਚ ਗ੍ਰੈਜੂਏਸ਼ਨ ਕਰ ਰਿਹਾ ਹੈ।
ਇਹ ਵੀ ਪੜ੍ਹੋ: ਸਾਤਵਿਕ ਨੇ ਸਭ ਤੋਂ ਤੇਜ਼ ਬੈਡਮਿੰਟਨ ‘ਹਿੱਟ’ ਦਾ ਗਿਨੀਜ਼ ਰੀਕਾਰਡ ਬਣਾਇਆ
ਪੁਲਿਸ ਨੇ ਦਸਿਆ ਕਿ ਘਟਨਾ ਦੀ ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਸਲੇਮ ਦੇ ਸੈਕਿੰਡ ਅਗ੍ਰਹਾਰਾਮ ਸਟਰੀਟ 'ਤੇ ਤੇਜ਼ ਰਫਤਾਰ ਬੱਸ ਦੀ ਲਪੇਟ 'ਚ ਆਉਣ ਨਾਲ ਔਰਤ ਦੀ ਮੌਤ ਹੋ ਗਈ। ਜਦੋਂ ਸੀਸੀਟੀਵੀ ਫੁਟੇਜ ਦੇਖੀ ਤਾਂ ਪਤਾ ਲੱਗਿਆ ਕਿ ਇਹ ਹਾਦਸਾ ਨਹੀਂ ਸਗੋਂ ਖੁਦਕੁਸ਼ੀ ਸੀ।
ਇਹ ਵੀ ਪੜ੍ਹੋ: ਮੰਤਰੀ ਬਲਕਾਰ ਸਿੰਘ ਨੇ ਵਿਕਾਸ ਕਾਰਜਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਨਗਰ ਸੁਧਾਰ ਟਰੱਸਟਾਂ ਦੇ ਚੇਅਰਮੈਨਾਂ ਨਾਲ ਕੀਤੀ ਮੀਟਿੰਗ
ਜਦੋਂ ਪੁਲਿਸ ਨੇ ਔਰਤ ਦੇ ਪ੍ਰਵਾਰ, ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨਾਲ ਗੱਲ ਕੀਤੀ ਤਾਂ ਪਤਾ ਲੱਗਿਆ ਕਿ ਉਸ ਨੇ ਅਪਣੇ ਲੜਕੇ ਦੀ ਕਾਲਜ ਦੀ ਫੀਸ ਭਰਨ ਲਈ 45 ਹਜ਼ਾਰ ਰੁਪਏ ਦਾ ਕਰਜ਼ਾ ਮੰਗਿਆ ਸੀ ਪਰ ਪੈਸੇ ਦਾ ਕਿਤੇ ਵੀ ਪ੍ਰਬੰਧ ਨਹੀਂ ਹੋ ਸਕਿਆ। ਮਹਿਲਾ ਨੂੰ ਕਿਤੇ ਤੋਂ ਪਤਾ ਲੱਗਿਆ ਕਿ ਜੇਕਰ ਕਿਸੇ ਸਵੀਪਰ ਦੀ ਦੁਰਘਟਨਾ ਵਿਚ ਮੌਤ ਹੋ ਜਾਂਦੀ ਹੈ ਤਾਂ ਸਰਕਾਰ ਉਸ ਦੇ ਪ੍ਰਵਾਰਕ ਮੈਂਬਰਾਂ ਨੂੰ ਮੁਆਵਜ਼ਾ ਦਿੰਦੀ ਹੈ। ਇਸੇ ਮੁਆਵਜ਼ੇ ਦੀ ਆਸ ਵਿਚ ਮਹਿਲਾ ਨੇ ਇਹ ਕਦਮ ਚੁੱਕਿਆ।