ਸਾਈਕਲਿੰਗ ਕਰ ਰਹੇ ਏਅਰਫੋਰਸ ਅਧਿਕਾਰੀ ਹੋਏ ਲੁੱਟ ਦਾ ਸ਼ਿਕਾਰ
ਦਿੱਲੀ 'ਚ ਪਿਛਲੇ ਕੁਝ ਦਿਨਾਂ ਤੋਂ ਝਪਟਮਾਰੀ ਦੀਆਂ ਘਟਨਾਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਹੁਣ ਬਦਮਾਸ਼ਾਂ ਨੇ ਕਨਾਟ ਪਲੇਸ...
ਨਵੀਂ ਦਿੱਲੀ : ਦਿੱਲੀ 'ਚ ਪਿਛਲੇ ਕੁਝ ਦਿਨਾਂ ਤੋਂ ਝਪਟਮਾਰੀ ਦੀਆਂ ਘਟਨਾਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਹੁਣ ਬਦਮਾਸ਼ਾਂ ਨੇ ਕਨਾਟ ਪਲੇਸ ਵਿੱਚ ਸਾਈਕਲਿੰਗ 'ਤੇ ਨਿਕਲੇ ਇੱਕ ਏਅਰਫੋਰਸ ਅਧਿਕਾਰੀ ਦੇ ਨਾਲ ਝਪਟਮਾਰੀ ਕੀਤੀ। ਪੁਲਿਸ ਮੁਤਾਬਕ ਜੀ ਥਾਮਸ ਏਅਰ ਫੋਰਸ 'ਚ ਸੀਨੀਅਰ ਅਧਿਕਾਰੀ ਹੈ ਜੋ ਕੋਮੋਡੋਰ ਦੇ ਅਹੁਦੇ 'ਤੇ ਤੈਨਾਤ ਹੈ। ਵੀਰਵਾਰ ਸਵੇਰੇ ਕ਼ਰੀਬ 6 : 00 ਵਜੇ ਸਾਈਕਲਿੰਗ ਕਰਨ ਲਈ ਘਰ ਤੋਂ ਨਿਕਲੇ ਸਨ। ਇਸ ਦੌਰਾਨ ਸਾਈਕਲਿੰਗ ਕਰਦੇ ਹੋਏ ਕਨਾਟ ਪਲੇਸ ਸਥਿਤ ਬਾਬਾ ਖੜਕ ਸਿੰਘ ਮਾਰਗ ਪਹੁੰਚੇ।
ਇਸ ਦੌਰਾਨ ਪਿੱਛੇ ਤੋਂ ਆਏ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਸਾਈਕਲ 'ਤੇ ਬੰਨ੍ਹੇ ਪੈਕੇਟ ਝਪਟ ਲਏ। ਜਿਸ ਵਿੱਚ ਮਹਿੰਗਾ ਮੋਬਾਇਲ ਅਤੇ 200 ਰੁਪਏ ਰੱਖੇ ਹੋਏ ਸਨ।ਇਸ ਤੋਂ ਪਹਿਲਾਂ ਦੀ ਥਾਮਸ ਕੁਝ ਸਮਝ ਪਾਉਂਦੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਇੱਕ ਰਾਹਗੀਰ ਦੀ ਮਦਦ ਨਾਲ ਪੀੜਿਤ ਨੇ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ।
ਜਾਂਚ ਤੋਂ ਬਾਅਦ ਝੱਟਪੱਟ ਮਾਮਲਾ ਦਰਜ ਕੀਤਾ ਗਿਆ ਅਤੇ ਅੱਧਾ ਦਰਜਨ ਟੀਮਾਂ ਬਣਾ ਕੇ ਬਦਮਾਸ਼ਾਂ ਦੀ ਪਹਿਚਾਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ। ਜਾਂਚ ਦੌਰਾਨ ਪੁਲਿਸ ਨੂੰ ਘਟਨਾ ਵਾਲੀ ਥਾਂ ਦਾ ਇੱਕ ਸੀਸੀਟੀਵੀ ਫੁਟੇਜ ਬਰਾਮਦ ਹੋਇਆ, ਜਿਸ ਵਿੱਚ ਬਦਮਾਸ਼ ਕੈਦ ਹੋਏ ਹਨ। ਹਾਲਾਂਕਿ ਫੁਟੇਜ ਵਿੱਚ ਬਾਇਕ ਦਾ ਨੰਬਰ ਸਾਫ਼ ਨਹੀ ਨਜ਼ਰ ਆ ਰਿਹਾ । ਪੁਲਿਸ ਉਸ ਰਸਤੇ 'ਤੇ ਲੱਗੇ ਹੋਰ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਬਦਮਾਸ਼ਾਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।