24 ਘੰਟਿਆਂ ਵਿਚ ਹਰਿਆਣਾ 'ਚ 800 ਅਤੇ ਪੰਜਾਬ ਵਿਚ 700 ਥਾਵਾਂ ’ਤੇ ਸਾੜੀ ਗਈ ਪਰਾਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੈਟੇਲਾਈਟ ਮੈਪਿੰਗ ਜ਼ਰੀਏ PGI ਵਲੋਂ ਤਿਆਰ ਕੀਤੀ ਗਈ ਰਿਪੋਰਟ

Stubble Burning

ਚੰਡੀਗੜ੍ਹ: ਪਿਛਲੇ ਸਾਲ ਦੇ ਮੁਕਾਬਲੇ ਹਰਿਆਣਾ ਵਿਚ ਇਸ ਵਾਰ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਪਰਾਲੀ ਸਾੜਨ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਪ੍ਰਦੂਸ਼ਣ ਦਾ ਪੱਧਰ ਪਹਿਲਾਂ ਹੀ 200-250 ਨੂੰ ਪਾਰ ਕਰ ਚੁੱਕਾ ਹੈ। ਪੀਜੀਆਈ ਦੇ ਵਾਤਾਵਰਣ ਮਾਹਰ ਵਧੀਕ ਪ੍ਰੋਫੈਸਰ ਰਵੀਦਰ ਖਾਈਵਾਲ ਅਨੁਸਾਰ ਪਿਛਲੇ 24 ਘੰਟਿਆਂ ਵਿਚ ਹਰਿਆਣਾ ਵਿਚ 800 ਥਾਵਾਂ ਅਤੇ ਪੰਜਾਬ ਵਿਚ 700 ਥਾਵਾਂ 'ਤੇ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ।

ਹੋਰ ਪੜ੍ਹੋ: ਲਖੀਮਪੁਰ ਖੇੜੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਕੱਢਿਆ ਰੋਸ ਮਾਰਚ,ਬੱਚੇ ਤੇ ਔਰਤਾਂ ਵੀ ਹੋਏ ਸ਼ਾਮਲ

ਪਰਾਲੀ ਸਾੜਨ ਵਾਲੀਆਂ ਇਹਨਾਂ ਥਾਵਾਂ ਨੂੰ ਸੈਟੇਲਾਈਟ ਮੈਪਿੰਗ ਜ਼ਰੀਏ ਸਪਾਟ ਕੀਤਾ ਗਿਆ ਹੈ। ਇਹੀ ਕਾਰਨ ਹੈ ਕਿ ਪੰਜਾਬ ਅਤੇ ਹਰਿਆਣਾ ਵਿਚ ਪਰਾਲੀ ਸਾੜਨ ਦੀ ਸਮੱਸਿਆ ਵਧਣ ਨਾਲ ਹੀ, ਚੰਡੀਗੜ੍ਹ ਦਾ ਪ੍ਰਦੂਸ਼ਣ ਪੱਧਰ ਵੀ ਦਿਨੋ ਦਿਨ ਵਿਗੜਦਾ ਜਾ ਰਿਹਾ ਹੈ। ਪਿਛਲੀ ਵਾਰ ਅਕਤੂਬਰ ਵਿਚ ਸਿਰਫ 300 ਥਾਵਾਂ 'ਤੇ ਪਰਾਲੀ ਸਾੜੀ ਗਈ ਸੀ।

ਹੋਰ ਪੜ੍ਹੋ: ਫੁੱਲਾਂ ਵਾਲੀ ਗੱਡੀ 'ਚ ਅਬੋਹਰ ਪਹੁੰਚੇ ਸੁਖਬੀਰ ਬਾਦਲ, ਕਿਸਾਨਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ

ਵਧੀਕ ਪ੍ਰੋਫੈਸਰ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਸੰਬੰਧੀ ਰਿਸਰਚ ਗਰਾਫ ਜਾਰੀ ਕੀਤੇ ਹਨ। ਇਸ ਦੇ ਮੁਤਾਬਕ ਸਾਲ 2020 ਵਿਚ 13 ਤੋਂ 20 ਅਕਤੂਬਰ ਤੱਕ ਹਰਿਆਣਾ ਵਿਚ ਸਭ ਤੋਂ ਵੱਧ 300 ਥਾਵਾਂ 'ਤੇ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ। ਇਸ ਵਾਰ ਇਹ ਅੰਕੜਾ 800 ਤੱਕ ਪਹੁੰਚ ਗਿਆ ਹੈ।

ਹੋਰ ਪੜ੍ਹੋ: ਪ੍ਰਿਯੰਕਾ ਗਾਂਧੀ ਦਾ ਕੇਂਦਰ ’ਤੇ ਹਮਲਾ, ‘ਹਵਾਈ ਚੱਪਲ ਵਾਲਿਆਂ ਦਾ ਸੜਕ ’ਤੇ ਚੱਲਣਾ ਵੀ ਹੋਇਆ ਮੁਸ਼ਕਿਲ’

ਪਿਛਲੇ 24 ਘੰਟਿਆਂ ਵਿਚ ਪੰਜਾਬ ਵਿਚ 700 ਥਾਵਾਂ ’ਤੇ ਪਰਾਲੀ ਸਾੜੀ ਗਈ। ਪਰਾਲੀ ਸਾੜਨ ਵਾਲੀਆਂ ਥਾਵਾਂ ਸਬੰਧੀ ਸੈਟੇਲਾਈਟ ਮੈਪਿੰਗ ਜ਼ਰੀਏ ਤਿਆਰ ਕੀਤੀ ਗਈ ਰਿਪੋਰਟ ਸੂਬਾ ਸਰਕਾਰ ਨੂੰ ਸੌਂਪੀ ਜਾਵੇਗੀ ਤਾਂ ਜੋ ਇਹਨਾਂ ਘਟਨਾਵਾਂ ਨੂੰ ਕਾਬੂ ਕੀਤਾ ਜਾ ਸਕੇ।