...ਜਦੋਂ 10ਵੀਂ ਦੇ ਵਿਦਿਆਰਥੀ ਨੇ 5 ਸਾਲਾਂ ਬੱਚੇ ਨੂੰ ਕੀਤਾ ਅਗਵਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਫੋਨ ਕਰ ਬੱਚੇ ਨੂੰ ਮਾਰਨ ਦੀ ਦੇ ਰਿਹਾ ਸੀ ਧਮਕੀਆਂ

File Photo

ਆਂਧਰਾ ਪ੍ਰਦੇਸ਼: ਹੈਦਰਾਬਾਦ ਵਿਚ 10ਵੀਂ ਦੇ ਵਿਦਿਆਰਥੀ ਨੇ ਇਕ 6 ਸਾਲ ਦੇ ਬੱਚੇ ਨੂੰ ਅਗਵਾ ਕਰ ਲਿਆ ਅਤੇ ਉਸਦੀ ਰਿਹਾਈ ਦੇ ਬਦਲੇ ਉਸ ਦੇ ਪਰਿਵਾਰ ਤੋਂ 3 ਲੱਖ ਰੁਪਏ ਦੀ ਮੰਗ ਕੀਤੀ ਹਾਲਾਂਕਿ ਇਸ ਲੜਕੇ ਦੀ ਇਹ ਯੋਜਨਾ ਕਾਮਯਾਬ ਨਾ ਹੋ ਸਕੀ ਅਤੇ ਪੁਲਿਸ ਨੇ ਮੁਲਜ਼ਮ ਨੂੰ 3 ਘੰਟਿਆਂ ਵਿਚ ਫੜ ਲਿਆ।

ਸ਼ਹਿਰ ਦੇ ਰਛਾਕੋਂਡਾ ਕਮਿਸ਼ਨਰ ਜੋਨ ਦੇ ਅਧੀਨ ਆਉਣ ਵਾਲੇ ਮੀਰਪ੍ਰੀਤ ਪੁਲਿਸ ਥਾਣੇ ਦੇ ਟੀਐਸਆਰ ਨਗਰ ਵਿਚ ਇਕ ਬੱਚਾ ਇਕੱਲਾ ਖੇਡ ਰਿਹਾ ਸੀ। ਉਦੋਂ ਹੀ 15 ਸਾਲ ਦੇ ਨਾਬਾਲਗ ਲੜਕੇ ਨੇ ਉਸਨੂੰ ਅਗਵਾ ਕਰ ਲਿਆ।

ਨਾਬਾਲਗ ਲੜਕੇ ਨੇ ਡਰੇ ਹੋਏ ਬੱਚੇ ਨੂੰ ਆਪਣੇ ਘਰ ਵਿਚ ਹੀ ਕੈਦ ਕਰ ਲਿਆ ਅਤੇ ਫਿਰ ਬੱਚੇ ਤੋਂ ਨੰਬਰ ਹਾਸਲ ਕਰਨ ਦੇ ਬਾਅਦ ਉਸਦੇ ਮਾਤਾ-ਪਿਤਾ ਤੋਂ ਫਿਰੌਤੀ ਦੇ ਰੂਪ ਵਿਚ 3 ਲੱਖ ਰੁਪਏ ਦੀ ਮੰਗ ਕਰਨ ਲੱਗਿਆ। ਮੰਗ ਪੂਰੀ ਨਾ ਹੋਣ ਤੇ ਲੜਕੇ ਅਰਜੁਨ ਨੂੰ ਮਾਰਨ ਦੀ ਧਮਕੀ ਦੇਣ ਲੱਗਿਆ। ਬੱਚੇ ਦੇ ਅਗਵਾ ਅਤੇ ਜਾਨ ਤੋਂ ਮਾਰਨ ਦੀ ਧਮਕੀ ਵਰਗੇ ਫੋਨਾਂ ਤੋਂ ਘਬਰਾਏ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਤੇਜ਼ੀ ਵਿਖਾਉਂਦੇ ਹੋਏ ਸਰਵੀਲਾਂਸ ਦੀ ਜ਼ਰੀਏ ਬੱਚੇ ਦੇ ਟਿਕਾਣੇ ਦਾ ਪਤਾ ਲਗਾਇਆ ਅਤੇ ਕੁੱਝ ਹੀ ਦੇਰ ਵਿਚ ਮੁਲਜ਼ਮ ਲੜਕੇ ਨੂੰ ਫੜ ਕੇ ਬੱਚੇ ਨੂੰ ਛੁਡਾ ਲਿਆ। ਮੁਲਜ਼ਮ ਨੇ ਆਪਣਾ ਜੁਲਮ ਕਬੂਲ ਕਰ ਲਿਆ ਹੈ ਅਤੇ ਪੁਲਿਸ ਨੇ ਲੜਕੇ ਨੂੰ ਕਿਸ਼ੋਰ ਘਰ ਭੇਜ ਦਿੱਤਾ ਹੈ।