ਕਸ਼ਮੀਰ ਦੇ ਗੁਰਦੁਆਰਾ ਸਾਹਿਬ ਨੂੰ ਲੱਗੀ ਅੱਗ, ਅੱਗੰ ਭੇਂਟ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ
ਦਿਲ ਦਹਿਲਾ ਦੇਣ ਵਾਲਿਆਂ ਇਹ ਤਸਵੀਰਾਂ ਕਸ਼ਮੀਰ ਦੇ ਅਨੰਤਨਾਗ ਦੀਆਂ ਹਨ, ਜਿਥੋਂ ਦੇ ਛੱਤੀ ਸਿੰਘਪੁਰਾ ਇਲਾਕੇ ਦੇ ਗੁਰਦੁਆਰਾ ਸਿੰਘ ਸਭਾ ਸਮੁੰਦਰੀ ...
ਜੰਮੂ-ਕਸ਼ਮੀਰ (ਭਾਸ਼ਾ) : ਦਿਲ ਦਹਿਲਾ ਦੇਣ ਵਾਲਿਆਂ ਇਹ ਤਸਵੀਰਾਂ ਕਸ਼ਮੀਰ ਦੇ ਅਨੰਤਨਾਗ ਦੀਆਂ ਹਨ, ਜਿਥੋਂ ਦੇ ਛੱਤੀ ਸਿੰਘਪੁਰਾ ਇਲਾਕੇ ਦੇ ਗੁਰਦੁਆਰਾ ਸਿੰਘ ਸਭਾ ਸਮੁੰਦਰੀ ਹਾਲ 'ਚ ਅੱਗ ਅਚਾਨਕ ਅੱਗ ਲੱਗ ਗਈ।ਅਚਾਨਕ ਲੱਗੀ ਇਸ ਅੱਗ ਦਾ ਕਾਰਨ ਸ਼ਾਟ ਸਰਕਟ ਦੱਸਿਆ ਜਾ ਰਿਹਾ ਹੈ, ਅੱਗ ਐਨੀ ਭਿਆਨਕ ਸੀ ਕਿ ਗੁਰਦੁਆਰਾ ਸਾਹਿਬ ਦੀ ਪੂਰੀ ਇਮਾਰਤ ਸੜ ਕੇ ਸਵਾਹ ਹੋ ਗਈ। ਅੱਗ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਇਕਠੀ ਹੋਈ ਸੰਗਤ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਵਿਚ ਪਏ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ 3 ਪਾਵਨ ਸਰੂਪ ਬਚਾ ਲਏ ਪਰ ਇਕ ਸਰੂਪ ਅੱਗ ਵਿਚ ਸੜ ਗਿਆ।
ਮੌਕੇ 'ਤੇ ਇਕਠੀ ਹੋਈ ਸੰਗਤ ਨੇ ਦੋਸ਼ ਲਗਾਇਆ ਕਿ ਗੁਰਦੁਆਰਾ ਸਾਹਿਬ ਦਾ ਨੁਕਸਾਨ ਫਾਇਰ ਬ੍ਰਿਗੇਡ ਵੱਲੋਂ ਕੀਤੀ ਗਈ ਦੇਰੀ ਨਾਲ ਹੋਇਆ ਹੈ।ਦੱਸ ਦੇਈਏ ਕਿ ਸਿੱਖ ਸੰਗਤਾਂ ਨੇ ਜਿਥੇ ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ 'ਤੇ ਦੇਰੀ ਕਰਨ ਦਾ ਦੋਸ਼ ਲਗਾਇਆ ਉਥੇ ਹੀ ਉਨ੍ਹਾਂ ਦੱਸਿਆ ਕਿ ਗੁਰਦੁਆਰਾ ਦੇ ਨਜ਼ਦੀਕ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਅੱਗ ਬੁਝਾਉਣ ਵਿਚ ਉਨ੍ਹਾਂ ਦੇ ਮਦਦ ਕੀਤੀ।