ਆਲ ਇੰਡੀਆ ਕਿਸਾਨ ਸਭਾ ਨੇ ਖੇਤੀਬਾੜੀ ਪ੍ਰਦਰਸ਼ਨ ਦੇ ਸਮਰਥਨ ਦਾ ਕੀਤਾ ਐਲਾਨ
ਧਵਾਲੇ ਨੇ ਕਿਹਾ ਕਿ ਤਿੰਨੋਂ ਕਾਨੂੰਨਾਂ ਦਾ ਉਦੇਸ਼ ਉਦਯੋਗਪਤੀਆਂ ਨੂੰ ਕਿਸਾਨਾਂ ਦੀ ਕੀਮਤ ’ਤੇ ਮੁਨਾਫਾ ਕਮਾਉਣ ਦੀ ਆਗਿਆ ਦੇਣਾ ਹੈ।
farmer protest
ਮੁੰਬਈ : ਆਲ ਇੰਡੀਆ ਕਿਸਾਨ ਸਭਾ (ਏ.ਆਈ.ਕੇ.ਐੱਸ.) ਨੇ ਸ਼ੁਕਰਵਾਰ ਨੂੰ ਕਿਹਾ ਕਿ ਇਹ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁਧ ਦਿੱਲੀ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਉਹ ਵੀ ਜੁੜੇਗਾ। ਆਈਕੇਐਸ ਨੇਤਾ ਅਜੀਤ ਨਵਾਲੇ ਅਤੇ ਅਸ਼ੋਕ ਧਵਾਲੇ ਸੈਂਟਰ, ਫੋਟ ਇੰਡੀਅਨ ਟਰੇਡ ਯੂਨੀਅਨਾਂ ਦੇ ਸੂਬਾ ਪ੍ਰਧਾਨ ਡਾ. ਡੀ.ਐੱਮ. ਦਦਾਰ ਅਤੇ ਸੁਨੀਲ ਮਾਲੁਸਾਰੇ ਨੇ ਨਾਸਿਕ ਵਿਚ ਇਹ ਐਲਾਨ ਕੀਤਾ।