ਕਿਸਾਨਾਂ ਦੇ ਹੱਕ ‘ਚ ਆਏ ਸਾਬਕਾ ਫ਼ੌਜੀ, ਕਿਹਾ ਮੋਦੀ ਦੀ ਸੁਰੱਖਿਆ ਰਾਖੇ ਵੀ ਕਿਸਾਨਾਂ ਦੇ ਪੁੱਤ
ਕੇਂਦਰ ਸਰਕਾਰ ਤੁਰੰਤ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰੇ।
Ex Army
ਨਵੀਂ ਦਿੱਲੀ ,ਅਰਪਨ ਕੌਰ : ਦਿੱਲੀ ਬਾਰਡਰ ‘ਤੇ ਕਿਸਾਨਾਂ ਦੀ ਹਮਾਇਤ ਵਿਚ ਆਏ ਸਾਬਕਾ ਫ਼ੌਜੀਆਂ ਦਾ ਕੇਂਦਰ ਸਰਕਾਰ ਦੇ ਖਿਲਾਫ ਫੁੱਟਿਆ ਗੁੱਸਾ ਤੇ ਕਿਹਾ ਮੋਦੀ ਦਾ ਸਕਿਉਰਿਟੀ ਗਾਰਡ ਵੀ ਕਿਸਾਨ ਦਾ ਬੱਚਾ ਹੈ । ਸਾਬਕਾ ਫ਼ੌਜੀਆਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨੇ ਕਾਲੇ ਕਾਨੂੰਨ ਕਿਸਾਨ ਵਿਰੋਧੀ ਹਨ, ਕੇਂਦਰ ਸਰਕਾਰ ਤੁਰੰਤ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰੇ।