ਇਸ ਵਾਰ ਗਰਮੀ ਕੱਢੇਗੀ ਲੋਕਾਂ ਦੇ ਭਮੱਕੜ, ਆਮ ਤਾਪਮਾਨ ਤੋਂ 1 ਡਿਗਰੀ ਹੋਵੇਗਾ ਵੱਧ
ਗਲੋਬਲ ਵਾਰਮਿੰਗ ਅਤੇ ਮੌਸਮ ਚੱਕਰ ਵਿੱਚ ਬਦਲਾਅ ਦੇ ਚਲਦੇ ਵਿਸ਼ਵ ਪੱਧਰ ‘ਤੇ ਤਾਪਮਾਨ ਵਿੱਚ...
ਚੰਡੀਗੜ੍ਹ: ਗਲੋਬਲ ਵਾਰਮਿੰਗ ਅਤੇ ਮੌਸਮ ਚੱਕਰ ਵਿੱਚ ਬਦਲਾਅ ਦੇ ਚਲਦੇ ਵਿਸ਼ਵ ਪੱਧਰ ‘ਤੇ ਤਾਪਮਾਨ ਵਿੱਚ ਹਰ ਸਾਲ ਵਾਧਾ ਹੋ ਰਿਹਾ ਹੈ। ਮੌਸਮ ਦੀ ਭਵਿੱਖਬਾਣੀ ਮੁਾਤਬਿਕ, ਇਸ ਵਾਰ ਵੀ ਗਰਮੀ ਮਈ-ਜੂਨ ਮਹੀਨੇ ‘ਚ ਜ਼ਿਆਦਾ ਗਰਮੀ ਪੈਣ ਦੇ ਲੱਛਣ ਹਨ। ਕੜਾਕੇ ਦੀ ਧੁੱਪ ਦੇ ਨਾਲ ਪਾਰਾ ਛੇਤੀ ਹੀ 45 ਡਿਗਰੀ ਤੱਕ ਜਾ ਸਕਦਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (India Meteorological Department) ਦੀ ਭਵਿੱਖਬਾਣੀ ਦੇ ਮੁਤਾਬਿਕ, ਮਾਰਚ ਅਤੇ ਅਪ੍ਰੈਲ ਵਿੱਚ ਹੀ ਦੇਸ਼ ਦੇ ਸਾਰੇ ਹਿੱਸਿਆਂ ਮਸਲਨ ਸੈਂਟਰਲ, ਵੈਸਟਰਨ ਅਤੇ ਸਾਊਥ ਰੀਜਨ ‘ਚ ਤਾਪਮਾਨ ਵਿੱਚ ਇੱਕੋ ਤੋਂ ਜਿਆਦਾ ਹੋਵੇਗਾ।
ਅਪ੍ਰੈਲ ਵਿੱਚ ਇੱਕ ਤੋਂ 1.15 ਡਿਗਰੀ ਸੈਲਸੀਅਸ ਤਾਪਮਾਨ ਹੋਵੇਗਾ ਜ਼ਿਆਦਾ
ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਿਕ, ਮਾਰਚ-ਅਪ੍ਰੈਲ ਮਹੀਨੇ ਵਿੱਚ ਹੀ ਇੱਕੋ ਡਿਗਰੀ ਤਾਪਮਾਨ ਵਿੱਚ ਵਾਧਾ ਹੋ ਜਾਵੇਗਾ। ਇਸ ਦੇ ਸੱਤ ਅਪ੍ਰੈਲ ਵਿੱਚ ਹੀ ਦਿੱਲੀ ਦੇ ਨਾਲ ਉੱਤਰ ਪ੍ਰਦੇਸ਼, ਚੰਡੀਗੜ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਇੱਕ ਤੋਂ 1.15 ਡਿਗਰੀ ਸੈਲਸੀਅਸ ਤਾਪਮਾਨ ਜਿਆਦਾ ਹੋਵੇਗਾ।
ਹੁਣ ਤੋਂ ਹੀ ਕਈਂ ਰਾਜਾਂ ਗਰਮੀ ਦਾ ਦੌਰ ਸ਼ੁਰੂ
ਫਰਵਰੀ ਮਹੀਨੇ ਵਿੱਚ ਹੀ ਮਹਾਰਾਸ਼ਟਰ ਅਤੇ ਦੱਖਣੀ ਰਾਜਾਂ ਗਰਮੀ ਵਿੱਚ ਵਾਧਾ ਹੋ ਗਿਆ ਹੈ। ਅਗਲੇ ਦੋ ਮਹੀਨਿਆਂ ਦੇ ਦੌਰਾਨ ਗਰਮੀ ਵਧਣ ਦੀ ਉਮੀਦ ਹੈ। ਅਜਿਹੇ ‘ਚ ਮਾਰਚ ਅਤੇ ਅਪ੍ਰੈਲ ਦੌਰਾਨ ਮਾਸਿਕ ਔਸਤ ਤਾਪਮਾਨ ਦੇਸ਼ ਦੇ ਕਈਂ ਹਿੱਸਿਆਂ, ਖਾਸਕਰ ਮੱਧ ਭਾਰਤ ਵਿੱਚ ਇੱਕੋ ਤੋਂ 1-1.5 ਡਿਗਰੀ ਸੈਲਸੀਅਸ ਜਿਆਦਾ ਹੋ ਸਕਦਾ ਹੈ। ਅਪ੍ਰੈਲ ਮਹੀਨੇ ਵਿੱਚ ਹੀ ਉੱਤਰ ਪੁਰਬ ਅਤੇ ਮੱਧ ਭਾਰਤ ‘ਚ ਗਰਮੀ ‘ਚ ਵਾਧਾ ਹੋਵੇਗਾ ਤਾਪਮਾਨ ਇੱਕ ਤੋਂ ਜਿਆਦਾ ਹੋਵੇਗਾ। ਕੜਾਕੇ ਦੀ ਗਰਮੀ ਦਾ ਇਹ ਸਿਲਸਿਲਾ ਇਹੀ ਨਹੀਂ ਥਮਨ ਵਾਲਾ ਛੇਤੀ ਹੀ ਤਾਪਮਾਨ 45 ਡਿਗਰੀ ਦੇ ਆਸਪਾਸ ਤੱਕ ਜਾ ਸਕਦਾ ਹੈ।
ਅਲ ਨੀਨੋ ਮੋਡੋਕੀ ਵਧਾਏਗਾ ਮੁਸੀਬਤ
IITM ਦੀ ਰਿਪੋਰਟ ਇਹ ਵੀ ਕਹਿੰਦੀ ਹੈ ਕਿ ਗਰਮੀ ‘ਚ ਵਾਧਾ ਅਤੇ ਲੂ ਦੀ ਖ਼ਰਾਬ ਹਾਲਤ ਅਲ ਨੀਨੋ ਮੋਡੋਕੀ ਦੇ ਵਿਕਸਿਤ ਹੋਣ ਨਾਲ ਹੋਵੇਗੀ। ਰਿਪੋਰਟ ਨਾਲ ਇਹ ਵੀ ਸਾਫ਼ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਲ ਨੀਨੋ ਮੋਡੋਕੀ ਭਾਰਤ ਵਿੱਚ ਲੂ ਵਿੱਚ ਵਾਧਾ ਹੋਣ ਦਾ ਜ਼ਿੰਮੇਦਾਰ ਬਣੇਗਾ। ਇਸਤੋਂ 2020 ਤੋਂ 2064 ਤੱਕ ਗਰਮੀ ਅਤੇ ਲੂ ਵਿੱਚ ਵਾਧਾ ਹੋਣਾ ਜਾਰੀ ਰਹੇਗਾ। ਇਹ ਸਭ ਗਲੋਬਲ ਵਾਰਮਿੰਗ ਦੇ ਕਾਰਨ ਵੀ ਹੋ ਰਿਹਾ ਹੈ।
ਰਿਪੋਰਟ ਇਹ ਵੀ ਕਹਿੰਦੀ ਹੈ ਕਿ ਸਾਲ 2020 ਤੋਂ 2064 ਦੇ ਵਿੱਚ ਲੂ ਵਿੱਚ ਜਬਰਦਸਤ ਵਾਧਾ ਹੋਵੇਗਾ। ਇੱਥੇ ਦੱਸ ਦਈਏ ਕਿ ਪਿਛਲੇ ਸਾਲ ਸਰਦੀ ਨੇ ਦਿੱਲੀ ਵਿੱਚ 120 ਸਾਲ ਦਾ ਰਿਕਾਰਡ ਤੋੜਿਆ ਹੈ, ਜਦੋਂ ਹੇਠਲਾ ਤਾਪਮਾਨ ਲਗਾਤਾਰ ਕਈ 15 ਦਿਨਾਂ ਤੋਂ ਜਿਆਦਾ ਸਮਾਂ ਤੱਕ ਲਗਾਤਾਰ ਘੱਟ ਰਿਹਾ।