ਨਾਬਾਲਗ ਪੋਤੇ ਨੇ ਜ਼ਮੀਨ ਦੇ ਝਗੜੇ ਨੂੰ ਲੈ ਕੇ ਦਾਦਾ-ਦਾਦੀ ਦਾ ਕੀਤਾ ਬੇਰਹਿਮੀ ਨਾਲ ਕਤਲ
ਬਜ਼ੁਰਗ ਜੋੜੇ ਕੋਲ ਇਕ ਕਰੋੜ ਤੋਂ ਵੱਧ ਦੀ ਜਾਇਦਾਦ ਹੋਣ ਦੇ ਬਾਅਦ ਵੀ, ਉਨ੍ਹਾਂ ਦਾ ਬੇਟਾ ਮਜ਼ਦੂਰੀ ਦਾ ਕੰਮ ਕਰ ਰਿਹਾ ਸੀ।
ਯਮੁਨਾਨਗਰ: ਯਮੁਨਾਨਗਰ ਵਿਚ ਹੋਏ ਬਜ਼ੁਰਗ ਜੋੜੋ ਦੇ ਕਤਲ ਕਾਂਡ ਨੂੰ ਪੁਲਿਸ ਨੇ 24 ਘੰਟਿਆਂ ਵਿਚ ਸੁਲਝਾ ਲਿਆ ਹੈ। ਬਜ਼ੁਰਗ ਜੋੜੇ ਦਾ ਕਤਲ ਕਿਸੇ ਹੋਰ ਨੇ ਨਹੀਂ ਬਲਕਿ ਉਨ੍ਹਾਂ ਦੇ 16 ਸਾਲਾ ਨਾਬਾਲਗ ਪੋਤੇ ਨੇ ਕੀਤਾ ਸੀ। ਜ਼ਮੀਨ ਦੇ ਝਗੜੇ ਨੂੰ ਲੈ ਕੇ ਪੋਤੇ ਨੇ ਆਪਣੇ ਦਾਦਾ-ਦਾਦੀ ਨੂੰ ਮਾਰ ਦਿੱਤਾ ਸੀ । ਦਰਅਸਲ, ਬਜ਼ੁਰਗ ਜੋੜੇ ਕੋਲ ਇਕ ਕਰੋੜ ਤੋਂ ਵੱਧ ਦੀ ਜਾਇਦਾਦ ਹੋਣ ਦੇ ਬਾਅਦ ਵੀ, ਉਨ੍ਹਾਂ ਦਾ ਬੇਟਾ ਮਜ਼ਦੂਰੀ ਦਾ ਕੰਮ ਕਰ ਰਿਹਾ ਸੀ। ਉਨ੍ਹਾਂ ਦੇ ਬੇਟਾ ਦੇ ਘਰ ਦੀ ਹਾਲਤ ਬੇਹੱਦ ਗਰੀਬੀ ਵਾਲੀ ਸੀ । ਜਿਸ ਨੂੰ ਲੈ ਕੇ ਅਕਸਰ ਹੀ ਝਗੜਾ ਚੱਲਦਾ ਰਹਿੰਦਾ ਸੀ । ਘਰ ਵਿੱਚ ਗਰੀਬੀ ਹੋਣ ਕਾਰਨ ਨਾਬਾਲਗ ਪੋਤਾ ਵੀ ਸਕੂਲ ਛੱਡ ਗਿਆ ਅਤੇ ਪਿਤਾ ਨਾਲ ਦਿਹਾੜੀ ਕਰਨੀ ਸ਼ੁਰੂ ਕਰ ਦਿੱਤੀ ਸੀ।
ਪੜਤਾਲ ਦੌਰਾਨ ਪਤਾ ਲੱਗਿਆ ਕਿ ਮ੍ਰਿਤਕ ਰੋਸ਼ਨ ਲਾਲ ਪੀਡਬਲਯੂਡੀ ਤੋਂ ਰਿਟਾਇਰ ਹੋਇਆ ਸੀ। ਰਿਟਾਇਰਮੈਂਟ ਤੋਂ ਬਾਅਦ, ਉਸਨੇ ਪਿੰਡ ਵਿੱਚ ਕਰਿਆਨਾ ਲਈ ਦੁਕਾਨ ਕੀਤੀ ਹੋਈ ਸੀ। ਮ੍ਰਿਤਕ ਰੋਸ਼ਨ ਲਾਲ ਨੇ 9 ਮਹੀਨੇ ਪਹਿਲਾਂ ਹੀ ਪਰਮਜੀਤ ਨਾਲ ਵਿਆਹ ਕਰਵਾ ਕੇ ਉਸ ਨੂੰ ਆਪਣੇ ਘਰ ਲੈ ਆਇਆ ਸੀ। ਪੁਲਿਸ ਸਟੇਸ਼ਨ ਸਦੌਰਾ ਦੇ ਇੰਚਾਰਜ ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਬਜ਼ੁਰਗ ਜੋੜੇ ਦੇ 16 ਸਾਲਾ ਨਾਬਾਲਗ ਪੋਤੇ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨੇ ਗੰਡਾਸੀ ਨਾਲ ਹਮਲਾ ਕਰਕੇ ਦੋਵਾਂ ਨੂੰ ਮਾਰ ਦਿੱਤਾ ਸੀ । ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਬਾਲ ਸੁਧਾਰ ਘਰ ਭੇਜਿਆ ਗਿਆ ਹੈ।