ਸੋਨਭੱਦਰ ਕਤਲਕਾਂਡ: ਜ਼ਮਾਨਤ ਨਾ ਲੈਣ ਦੇ ਫੈਸਲੇ ‘ਤੇ ਅੜੀ ਪ੍ਰਿਅੰਕਾ ਜੇਲ੍ਹ ਜਾਣ ਲਈ ਤਿਆਰ

ਏਜੰਸੀ

ਖ਼ਬਰਾਂ, ਰਾਜਨੀਤੀ

ਉੱਤਰ ਪ੍ਰਦੇਸ਼ ਦੇ ਸੋਨਭੱਦਰ  ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਕਤਲੇਆਮ ਤੋਂ ਬਾਅਦ ਇਸ ‘ਤੇ ਸਿਆਸੀ ਡਰਾਮਾ ਸ਼ੁਰੂ ਹੋ ਗਿਆ ਹੈ।

Priyanka Gandhi

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਸੋਨਭੱਦਰ  ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਕਤਲੇਆਮ ਤੋਂ ਬਾਅਦ ਇਸ ‘ਤੇ ਸਿਆਸੀ ਡਰਾਮਾ ਸ਼ੁਰੂ ਹੋ ਗਿਆ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਸ਼ੁੱਕਰਵਾਰ ਨੂੰ  ਕਤਲੇਆਮ ਦੇ ਪੀੜਤਾਂ ਨੂੰ ਮਿਲਣ ਲਈ ਰਵਾਨਾ ਹੋਈ ਸੀ ਤਾਂ ਮਿਰਜ਼ਾਪੁਰ ਬਾਡਰ ‘ਤੇ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਪ੍ਰਿਅੰਕਾ ਗਾਂਧੀ ਸਮੇਤ 10 ਕਾਂਗਰਸੀ ਆਗੂਆਂ ਨੂੰ ਚੁਨਾਰ ਕਿਲੇ ਵਿਚ ਰੱਖਿਆ ਗਿਆ ਹੈ।

 


 

ਪ੍ਰਿਅੰਕਾ ਗਾਂਧੀ ਨੇ ਸ਼ੁੱਕਰਵਾਰ ਰਾਤ ਨੂੰ ਕਿਹਾ ਕਿ ਉਹ ਕਿਸੇ ਵੀ ਹਾਲ ਵਿਚ ਜ਼ਮਾਨਤ ਨਹੀਂ ਲਵੇਗੀ ਕਿਉਂਕਿ ਉਹਨਾਂ ਨੇ ਕੋਈ ਗੈਰ-ਨੈਤਿਕ ਕੰਮ ਨਹੀਂ ਕੀਤਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਉਹ ਪੀੜਤ ਪਰਵਾਰਾਂ ਨੂੰ ਮਿਲ ਕੇ ਹੀ ਜਾਵੇਗੀ, ਚਾਹੇ ਉਹਨਾਂ ਨੂੰ ਜੇਲ੍ਹ ਵਿਚ ਕੈਦ ਕਰ ਲਿਆ ਜਾਵੇ। ਪ੍ਰਿਅੰਕਾ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਉਹ ਕਤਲੇਆਮ ਦੇ ਪੀੜਤ ਗਰੀਬ ਅਤੇ ਆਦਿਵਾਸੀਆਂ ਨੂੰ ਮਿਲਣ ਆਈ ਹੈ। ਉਸ ਨੇ ਕਿਹਾ ਕਿ ਜਨਤਾ ਦਾ ਸੇਵਕ ਹੋਣ ਦੇ ਨਾਤੇ ਇਹ ਮੇਰਾ ਧਰਮ ਹੈ ਅਤੇ ਨੈਤਿਕ ਅਧਿਕਾਰ ਹੀ। ਉਹਨਾਂ ਕਿਹਾ ਕਿ ਪੀੜਤ ਪਰਵਾਰਾਂ ਨੂੰ ਮਿਲਣ ਦਾ ਮੇਰਾ ਫ਼ੈਸਲਾ ਬਦਲਣ ਵਾਲਾ ਨਹੀਂ।

 


 

ਜ਼ਿਕਰਯੋਗ ਹੈ ਕਿ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਸ਼ੁਕਰਵਾਰ ਨੂੰ ਵਾਰਾਣਸੀ ਦੇ ਇਕ ਹਸਪਤਾਲ 'ਚ ਸੋਨਭੱਦਰ ਕਤਲਕਾਂਡ 'ਚ ਜ਼ਖ਼ਮੀ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ। ਉਹ ਸੜਕ ਦੇ ਰਸਤਿਓਂ ਸੋਨਭੱਦਰ ਲਈ ਰਵਾਨਾ ਹੋਈ ਪਰ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਕਾਫ਼ਲੇ ਨੂੰ ਮਿਰਜ਼ਾਪੁਰ  'ਚ ਰੋਕ ਦਿੱਤਾ। ਇਸ ਤੋਂ ਬਾਅਦ ਪ੍ਰਿਅੰਕਾ ਸੜਕ 'ਤੇ ਧਰਨੇ ਉੱਤੇ ਬੈਠ ਗਈ। ਉਨ੍ਹਾਂ ਦੇ ਸਮਰਥਕਾਂ ਨੇ ਯੂਪੀ ਸਰਕਾਰ ਵਿਰੁੱਧ ਨਾਹਰੇਬਾਜ਼ੀ ਕੀਤੀ। ਉਦੋਂ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ।

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ