ਜੇਪੀ ਨੱਡਾ ਬਣੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਜਪਾ ਦੇ ਪ੍ਰਧਾਨ ਸਨ ਅਤੇ ਉਨ੍ਹਾਂ ਦਾ ਕਾਰਜਕਾਲ ਪਿਛਲੇ ਸਾਲ ਖਤਮ ਹੋ ਗਿਆ ਸੀ ਪਰ ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਉਨ੍ਹਾਂ..

File Photo

ਨਵੀਂ ਦਿੱਲੀ : ਜੇਪੀ ਨੱਡਾ ਨੂੰ ਭਾਰਤੀ ਜਨਤਾ ਪਾਰਟੀ ਦਾ ਨਵਾਂ ਰਾਸ਼ਟਰੀ ਪ੍ਰਧਾਨ ਚੁਣ ਲਿਆ ਗਿਆ ਹੈ। ਜਿਸ ਦੀ ਅਧਿਕਾਰਕ ਤੌਰ 'ਤੇ ਘੋਸ਼ਣਾ ਪਾਰਟੀ ਦੇ ਰਾਸ਼ਟਰੀ ਚੋਣ ਅਧਿਕਾਰੀ ਰਾਧਾਮੋਹਨ ਸਿੰਘ ਨੇ ਕੀਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਸਨ।

ਦਰਅਸਲ ਅੱਜ ਸੋਮਵਾਰ ਨੂੰ ਰਾਸ਼ਟੀ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀਆਂ ਦਾਖਲ ਕੀਤੀਆ ਗਈਆਂ ਇਸ ਦੇ ਲਈ ਆਖਰੀ ਸਮਾਂ ਅੱਜ ਦੁਪਹਿਰ 12.30 ਵਜ਼ੇ ਤੱਕ ਸੀ ਪਰ ਜੇਪੀ ਨੱਡਾ ਨੂੰ ਛੱਡ ਕੇ ਕਿਸੇ ਹੋਰ ਨੇ ਨਾਮਜ਼ਦਗੀ ਦਾਖਲ ਨਹੀਂ ਕੀਤੀ  ਜਿਸ ਤੋਂ ਬਾਅਦ ਜੇਪੀ ਨੱਡਾ ਨੂੰ ਭਾਜਪਾ ਦਾ ਰਾਸ਼ਟਰੀ ਪ੍ਰਧਾਨ ਐਲਾਨਿਆ ਗਿਆ। ਜੇਪੀ ਨੱਡਾ ਹਿਮਾਚਲ ਪ੍ਰਦੇਸ਼ ਤੋਂ ਰਾਜਸਭਾ ਮੈਂਬਰ ਹਨ ਅਤੇ ਆਰਐਸਐਸ ਦੇ ਰਾਹੀ ਪਾਰਟੀ ਵਿਚ ਕੰਮ ਕਰਦੇ ਆਏ ਹਨ।

ਨੱਡਾ ਭਾਜਪਾ ਦੇ 11ਵੇਂ ਰਾਸ਼ਟਰੀ ਪ੍ਰਧਾਨ ਬਣੇ ਹਨ। ਉਨ੍ਹਾਂ ਦਾ ਇਹ ਕਾਰਜਕਾਲ ਅਗਲੇ ਤਿੰਨ ਸਾਲ ਤੱਕ ਰਹੇਗਾ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਜਪਾ ਦੇ ਪ੍ਰਧਾਨ ਸਨ ਅਤੇ ਉਨ੍ਹਾਂ ਦਾ ਕਾਰਜਕਾਲ ਪਿਛਲੇ ਸਾਲ ਖਤਮ ਹੋ ਗਿਆ ਸੀ ਪਰ ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਉਨ੍ਹਾਂ ਦੇ ਕਾਰਜਕਾਲ ਨੂੰ ਵਧਾ ਦਿੱਤਾ ਗਿਆ ਸੀ।  ਜੇਪੀ ਨੱਡਾ ਨੂੰ ਪ੍ਰਧਾਨਮੰਤਰੀ ਮੋਦੀ ਅਤੇ ਅਮਿਤ ਸ਼ਾਹ ਦਾ ਨਜਦੀਕੀ ਵੀ ਮੰਨਿਆ ਜਾਂਦਾ ਹੈ। ਮੋਦੀ ਅਤੇ ਜੇਪੀ ਨੱਡਾ ਦੋਵੋਂ ਅਸ਼ੋਕ ਰੋਡ ਸਥਿਤ ਬੀਜੇਪੀ ਦਫ਼ਤਰ ਵਿਚ ਬਣੇ ਆਉਟ ਹਾਊਸ ਵਿਚ ਰਹਿੰਦੇ ਸਨ। ਨੱਡਾ ਨੇ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿਚ ਸਿਹਤ ਵਿਭਾਗ ਵੀ ਸੰਭਾਲਿਆ ਸੀ।

ਆਪਣੇ ਸਿਆਸੀ ਜੀਵਨ ਵਿਚ ਜੇਪੀ ਨੱਡਾ ਜੰਮੂ ਕਸ਼ਮੀਰ, ਪੰਜਾਬ, ਹਰਿਆਣਾ,ਛਤੀਸਗੜ੍ਹ,ਤੇਲੰਗਾਨਾ,ਕੇਰਲ,ਰਾਜਸਥਾਨ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਦਾ ਇੰਚਾਰਜ ਅਤੇ ਚੋਣ ਇੰਚਾਰਜ ਵੀ ਰਹੇ ਹਨ। ਭਾਜਪਾ ਵਿਚ ਉਨ੍ਹਾਂ ਦੇ ਕੱਦ ਲਗਾਤਾਰ ਵੱਧਦਾ ਰਿਹਾ ਹੈ ਜੋ ਕਿ ਹੁਣ ਵੀ ਲਗਾਤਾਰ ਜਾਰੀ ਹੈ।