ਕੇਂਦਰ ਨੇ ਸ਼ੁਰੂ ਕੀਤੀ ‘ਦੁਸ਼ਮਣ ਜਾਇਦਾਦਾਂ’ ਵੇਚਣ ਦੀ ਪ੍ਰਕਿਰਿਆ, ਕੀਮਤ ਕਰੀਬ ਇਕ ਲੱਖ ਕਰੋੜ ਰੁਪਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ 12,611 ‘ਦੁਸ਼ਮਣ ਜਾਇਦਾਦਾਂ’ ਹਨ

Home ministry begins process to sell enemy properties

 

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਸ਼ ਵਿਚ ‘ਦੁਸ਼ਮਣ ਜਾਇਦਾਦ’ ਵੇਚਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਇਹ ਉਹ ਜਾਇਦਾਦਾਂ ਹਨ ਜਿਨ੍ਹਾਂ ਦੇ ਮਾਲਕ ਪਾਕਿਸਤਾਨ ਜਾਂ ਚੀਨ ਚਲੇ ਗਏ ਹਨ ਅਤੇ ਉਥੋਂ ਦੀ ਨਾਗਰਿਕਤਾ ਲੈ ਲਈ ਹੈ। ਦੇਸ਼ ਵਿਚ 12,611 ‘ਦੁਸ਼ਮਣ ਜਾਇਦਾਦਾਂ’ ਹਨ, ਜਿਨ੍ਹਾਂ ਦੀ ਅੰਦਾਜ਼ਨ ਕੀਮਤ ਇਕ ਲੱਖ ਕਰੋੜ ਰੁਪਏ ਦੇ ਕਰੀਬ ਹੈ। ਇਹਨਾਂ ਦੁਸ਼ਮਣ ਜਾਇਦਾਦਾਂ ਦਾ ਰਖਵਾਲਾ ਭਾਰਤ Custodian of Enemy Property for India (CEPI) ਹੈ। ਸੀ.ਈ.ਪੀ.ਆਈ. ਦਾ ਗਠਨ ਐਨੀਮੀ ਪ੍ਰਾਪਰਟੀ ਐਕਟ ਤਹਿਤ ਕੀਤਾ ਗਿਆ ਸੀ।  

ਇਹ ਵੀ ਪੜ੍ਹੋ: ਆਸਟ੍ਰੇਲੀਆ ’ਚ ਗਰਮੀ ਕਾਰਨ ਲੱਖਾਂ ਮੱਛੀਆਂ ਦੀ ਮੌਤ

ਗ੍ਰਹਿ ਮੰਤਰਾਲੇ ਨੇ ਦੁਸ਼ਮਣ ਜਾਇਦਾਦਾਂ ਦੇ ਨਿਪਟਾਰੇ ਲਈ ਦਿਸ਼ਾ-ਨਿਰਦੇਸ਼ਾਂ ਵਿਚ ਕੁਝ ਬਦਲਾਅ ਕੀਤੇ ਹਨ। ਇਹਨਾਂ ਤਬਦੀਲੀਆਂ ਤਹਿਤ ਦੁਸ਼ਮਣ ਜਾਇਦਾਦਾਂ ਨੂੰ ਜ਼ਿਲ੍ਹਾ ਮੈਜਿਸਟਰੇਟ ਜਾਂ ਡਿਪਟੀ ਕਮਿਸ਼ਨਰ ਵੱਲੋਂ ਖਾਲੀ ਕਰਵਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਇਹਨਾਂ ਨੂੰ ਵੇਚਿਆ ਜਾਵੇਗਾ। ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੇਕਰ ਦੁਸ਼ਮਣ ਦੀ ਜਾਇਦਾਦ ਦੀ ਕੀਮਤ ਇਕ ਕਰੋੜ ਰੁਪਏ ਤੋਂ ਘੱਟ ਹੈ, ਤਾਂ ਸੀਈਪੀਆਈ ਪਹਿਲਾਂ ਇਹਨਾਂ ਜਾਇਦਾਦਾਂ ’ਤੇ ਕਾਬਜ ਲੋਕਾਂ ਨੂੰ ਹੀ ਇਹਨਾਂ ਨੂੰ ਖਰੀਦਣ ਦੀ ਪੇਸ਼ਕਸ਼ ਕਰੇਗਾ। ਜੇਕਰ ਜਾਇਦਾਦ 'ਤੇ ਰਹਿਣ ਵਾਲੇ ਲੋਕ ਇਸ ਨੂੰ ਖਰੀਦਣ ਤੋਂ ਇਨਕਾਰ ਕਰਦੇ ਹਨ ਤਾਂ ਇਸ ਨੂੰ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਵੇਚਿਆ ਜਾਵੇਗਾ।

ਇਹ ਵੀ ਪੜ੍ਹੋ: ਸਰੀਰ ਦੀਆਂ ਕਈ ਪ੍ਰੇਸ਼ਾਨੀਆਂ ਨੂੰ ਦੂਰ ਕਰਦੀ ਹੈ ਬਾਦਾਮ ਦੀ ਚਾਹ

ਦੂਜੇ ਪਾਸੇ ਦੁਸ਼ਮਣ ਜਾਇਦਾਦਾਂ ਜਿਨ੍ਹਾਂ ਦੀ ਕੀਮਤ ਇਕ ਕਰੋੜ ਤੋਂ 100 ਕਰੋੜ ਦੇ ਵਿਚਕਾਰ ਹੈ, ਨੂੰ ਸੀਈਪੀਆਈ ਦੁਆਰਾ ਈ-ਨਿਲਾਮੀ ਰਾਹੀਂ ਵੇਚਿਆ ਜਾਵੇਗਾ ਜਾਂ ਕੇਂਦਰ ਸਰਕਾਰ ਦੁਸ਼ਮਣ ਜਾਇਦਾਦ ਨਿਪਟਾਰਾ ਕਮੇਟੀ ਦੁਆਰਾ ਸੁਝਾਏ ਗਏ ਮੁੱਲ 'ਤੇ ਇਹਨਾਂ ਜਾਇਦਾਦਾਂ ਨੂੰ ਵੇਚੇਗੀ। ਦੁਸ਼ਮਣ ਜਾਇਦਾਦਾਂ ਦੀ ਨੀਲਾਮੀ ਮੈਟਲ ਸਕ੍ਰੈਪ ਟਰੇਡ ਕਾਰਪੋਰੇਸ਼ਨ ਲਿਮਿਟੇਡ, ਇਕ ਈ-ਨਿਲਾਮੀ ਪਲੇਟਫਾਰਮ ਦੁਆਰਾ ਕੀਤੀ ਜਾਵੇਗੀ। ਮੌਜੂਦਾ ਸਮੇਂ 'ਚ ਚੱਲ ਜਾਇਦਾਦਾਂ ਦੀ ਨਿਲਾਮੀ ਤੋਂ ਸਰਕਾਰ ਨੂੰ 3400 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਲੰਡਨ ਵਿਖੇ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਗ਼ਰਮਖ਼ਿਆਲੀ ਸਮਰਥਕਾਂ ਵਲੋਂ ਪ੍ਰਦਰਸ਼ਨ 

ਇਹਨਾਂ ਸੂਬਿਆਂ ਵਿਚ ਹਨ ਦੁਸ਼ਮਣ ਜਾਇਦਾਦਾਂ

ਸਰਕਾਰ ਨੇ ਹੁਣ ਤੱਕ ਦੇਸ਼ ਵਿਚ ਕੁੱਲ 12611 ਅਚੱਲ ਦੁਸ਼ਮਣ ਜਾਇਦਾਦਾਂ ਦੀ ਪਛਾਣ ਕੀਤੀ ਹੈ। ਸਰਕਾਰ ਨੇ ਇਸ ਲਈ ਰਾਸ਼ਟਰੀ ਪੱਧਰ ਦਾ ਸਰਵੇਖਣ ਕਰਵਾਇਆ ਸੀ। ਦੁਸ਼ਮਣ ਦੀਆਂ ਇਹ ਜਾਇਦਾਦਾਂ ਦੇਸ਼ ਦੇ 20 ਸੂਬਿਆਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਫੈਲੀਆਂ ਹੋਈਆਂ ਹਨ। ਇਹਨਾਂ ਵਿਚੋਂ 12,485 ਜਾਇਦਾਦਾਂ ਉਹਨਾਂ ਲੋਕਾਂ ਦੀਆਂ ਹਨ ਜੋ ਪਾਕਿਸਤਾਨ ਚਲੇ ਗਏ ਹਨ। ਇਸ ਦੇ ਨਾਲ ਹੀ 126 ਜਾਇਦਾਦਾਂ ਉਹਨਾਂ ਲੋਕਾਂ ਦੀਆਂ ਹਨ, ਜਿਨ੍ਹਾਂ ਨੇ ਚੀਨੀ ਨਾਗਰਿਕਤਾ ਲੈ ਲਈ ਹੈ।

ਇਹ ਵੀ ਪੜ੍ਹੋ: PM ਮੋਦੀ ਨੂੰ ਦੁਨੀਆ ਦਾ ਸਭ ਤੋਂ ਖਾਸ ਨੇਤਾ ਮੰਨਦੇ ਹਨ ਚੀਨ ਦੇ ਲੋਕ, 'ਮੋਦੀ ਲਾਓਸ਼ੀਅਨ' ਦਿੱਤਾ ਨਾਂ

ਸਭ ਤੋਂ ਵੱਧ ਦੁਸ਼ਮਣ ਜਾਇਦਾਦਾਂ ਉੱਤਰ ਪ੍ਰਦੇਸ਼ (6,255 ਸੰਪਤੀਆਂ), ਪੱਛਮੀ ਬੰਗਾਲ (4088 ਸੰਪਤੀਆਂ), ਦਿੱਲੀ (659 ਸੰਪਤੀਆਂ), ਗੋਆ (295 ਸੰਪਤੀਆਂ), ਮਹਾਰਾਸ਼ਟਰ (208), ਤੇਲੰਗਾਨਾ (158), ਗੁਜਰਾਤ (151), ਬਿਹਾਰ (94), ਮੱਧ ਪ੍ਰਦੇਸ਼ (94), ਛੱਤੀਸਗੜ੍ਹ (78) ਅਤੇ ਹਰਿਆਣਾ (71) ਜਾਇਦਾਦਾਂ ਹਨ। ਕੇਰਲ ਵਿਚ ਵੀ 71 ਦੁਸ਼ਮਣ ਜਾਇਦਾਦਾਂ ਹਨ। ਉੱਤਰਾਖੰਡ (69), ਤਾਮਿਲਨਾਡੂ (67), ਮੇਘਾਲਿਆ (57), ਅਸਾਮ (29), ਕਰਨਾਟਕ (24), ਰਾਜਸਥਾਨ (22), ਝਾਰਖੰਡ (10), ਦਮਨ ਅਤੇ ਦੀਵ (4) ਅਤੇ ਆਂਧਰਾ ਪ੍ਰਦੇਸ਼ ਅਤੇ ਅੰਡੇਮਾਨ ਤੇ ਨਿਕੋਬਾਰ ਵਿਚ ਅਤੇ ਇਕ-ਇਕ ਦੁਸ਼ਮਣ ਜਾਇਦਾਦਾਂ ਹਨ।