ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਪਤੀ-ਪਤਨੀ ਅਤੇ 6 ਸਾਲਾ ਮਾਸੂਮ ਦੀ ਮੌਤ
ਹਾਦਸੇ ਤੋਂ ਬਾਅਦ ਡਰਾਈਵਰ ਕਾਰ ਛੱਡ ਕੇ ਫਰਾਰ ਹੋ ਗਿਆ
ਭੋਪਾਲ: ਮੱਧ ਪ੍ਰਦੇਸ਼ ਦੇ ਬਰਵਾਨੀ ਵਿਚ ਇਕ ਤੇਜ਼ ਰਫ਼ਤਾਰ ਕਾਰ ਨੇ ਬਾਈਕ ਨੂੰ ਟੱਕਰ ਮਾਰ ਦਿਤੀ। ਇਸ ਦੌਰਾਨ ਬਾਈਕ ਸਵਾਰ ਪਤੀ, ਪਤਨੀ ਅਤੇ ਉਨ੍ਹਾਂ ਦੇ ਪੁੱਤਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਿੰਨਾਂ ਦੀਆਂ ਲਾਸ਼ਾਂ ਨੂੰ ਨਿਜੀ ਵਾਹਨਾਂ ਅਤੇ ਐਂਬੂਲੈਂਸਾਂ ਦੀ ਮਦਦ ਨਾਲ ਸੇਂਧਵਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਤੋਂ ਬਾਅਦ ਡਰਾਈਵਰ ਕਾਰ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਹੈ।
ਇਹ ਵੀ ਪੜ੍ਹੋ: ਪਹਿਲਵਾਨਾਂ ਨੇ ਵਾਪਸ ਹੀ ਕਰਨਾ ਹੈ ਤਾਂ ਪੈਸੇ ਵਾਪਸ ਕਰਨ ਕਿਉਂਕਿ ਤਮਗ਼ਾ ਤਾਂ 15 ਰੁਪਏ 'ਚ ਵਿਕੇਗਾ : ਬ੍ਰਿਜ ਭੂਸ਼ਣ ਸ਼ਰਨ ਸਿੰਘ
ਪੁਲਿਸ ਮੁਤਾਬਕ ਇਹ ਹਾਦਸਾ ਸ਼ੁਕਰਵਾਰ ਰਾਤ ਕਰੀਬ 9.30 ਵਜੇ ਵਾਪਰਿਆ। ਕੰਨੜਗਾਓਂ ਵਾਸੀ ਸੁਦਾਮ (28), ਪਤਨੀ ਮਨੀਸ਼ਾ (23) ਅਤੇ ਪੁੱਤਰ ਭਰਤ (6) ਨਾਲ ਬਾਈਕ 'ਤੇ ਨਿਵਾਲੀ ਤੋਂ ਘਰ ਪਰਤ ਰਿਹਾ ਸੀ। ਇਸੇ ਦੌਰਾਨ ਸੇਂਧਵਾ -ਖੇਟੀਆ ਰਾਜ ਮਾਰਗ ’ਤੇ ਮੋਗੜੀ ਖੇੜਾ ਨੇੜੇ ਹਾਦਸਾ ਵਾਪਰ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਹਸਪਤਾਲ 'ਚ ਰਿਸ਼ਤੇਦਾਰਾਂ ਦੀ ਭੀੜ ਲੱਗ ਗਈ। ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ ਗਈ ਹੈ।
ਇਹ ਵੀ ਪੜ੍ਹੋ: ਟਵਿਟਰ ਨੂੰ ਟੱਕਰ ਦੇਵੇਗਾ Instagram ਦਾ ਨਵਾਂ ਐਪ, ਜੂਨ ਵਿਚ ਹੋ ਸਕਦਾ ਹੈ ਲਾਂਚ
ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦਸਿਆ ਕਿ ਸ਼ੁਕਰਵਾਰ ਸ਼ਾਮ ਕਰੀਬ 5 ਵਜੇ ਸੁਦਾਮ ਅਪਣੀ ਪਤਨੀ ਮਨੀਸ਼ਾ ਅਤੇ ਬੇਟੇ ਭਰਤ ਨਾਲ ਨਿਵਾਲੀ ਹਸਪਤਾਲ ਗਿਆ ਸੀ। ਰਾਤ ਕਰੀਬ 8 ਵਜੇ ਨਿਵਾਲੀ ਤੋਂ ਘਰ ਲਈ ਰਵਾਨਾ ਹੋਇਆ ਸੀ। ਇਸੇ ਦੌਰਾਨ ਸੇਂਧਵਾ ਤੋਂ ਨਿਵਾਲੀ ਵੱਲ ਜਾ ਰਹੀ ਇਕ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿਤੀ। ਉਨ੍ਹਾਂ ਦਸਿਆ ਕਿ ਸੁਦਾਮ ਖੇਤੀਬਾੜੀ ਕਰਦਾ ਸੀ। ਉਨ੍ਹਾਂ ਦੇ ਪਿਤਾ ਕੰਨੜਗਾਓਂ ਦੇ ਸਾਬਕਾ ਸਰਪੰਚ ਰਹਿ ਚੁਕੇ ਹਨ, ਉਨ੍ਹਾਂ ਦੀ ਮੌਤ ਕੋਰੋਨਾ ਕਾਲ ਦੌਰਾਨ ਹੋਈ ਸੀ।