ਸਾਡੇ ਵਿਰੁਧ ਬੇਭਰੋਸਗੀ ਮਤੇ ਪਿੱਛੇ ਵਿਰੋਧੀਆਂ ਦਾ ਹੰਕਾਰ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿਰੁਧ ਬੇਭਰੋਸਗੀ ਮਤੇ 'ਤੇ ਚਰਚਾ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੱਭ ਜਾਣਦੇ ਹਨ...........

Narendra Modi In Lok Sabha

ਨਵੀਂ ਦਿੱਲੀ : ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿਰੁਧ ਬੇਭਰੋਸਗੀ ਮਤੇ 'ਤੇ ਚਰਚਾ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ  ਕਿਹਾ ਕਿ ਸੱਭ ਜਾਣਦੇ ਹਨ ਕਿ ਸਰਕਾਰ ਕੋਲ ਪੂਰਾ ਬਹੁਮਤ ਹੈ ਪਰ ਇਸ ਦੇ ਬਾਵਜੂਦ ਬੇਭਰੋਸਗੀ ਮਤਾ ਲਿਆਂਦਾ ਗਿਆ ਹੈ। ਉਨ੍ਹਾਂ ਸਾਰੇ ਮੈਂਬਰਾਂ ਨੂੰ ਕਿਹਾ ਕਿ ਉਹ ਇਸ ਮਤੇ ਨੂੰ ਰੱਦ ਕਰਨ। ਕਾਂਗਰਸ ਵਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੂੰ ਜਮਹੂਰੀਅਤ 'ਤੇ ਭਰੋਸਾ ਨਹੀਂ ਹੈ,  ਉਹ ਇਸ ਮਤੇ ਪਿੱਛੇ ਹਨ, ਉਨ੍ਹਾਂ ਦਾ ਹੰਕਾਰ ਇਸ ਮਤੇ ਪਿੱਛੇ ਹੈ। ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਬੋਲਣ ਦੇ ਅੰਦਾਜ਼ 'ਤੇ ਵਿਅੰਗ ਕਸਦਿਆਂ ਕਿਹਾ ਕਿ ਜੇ ਚਰਚਾ ਦੀ ਤਿਆਰੀ ਹੀ ਨਹੀਂ ਸੀ

ਤਾਂ 48 ਘੰਟੇ ਹੋਰ ਲੈ ਲੈਂਦੇ। ਹੋਰ ਸਮਾਂ ਦਿਤਾ ਜਾ ਸਕਦਾ ਸੀ। ਮੋਦੀ ਨੇ ਕਿਹਾ, 'ਉਹ ਕਹਿੰਦੇ ਹਨ ਕਿ ਮੈਂ ਉਨ੍ਹਾਂ ਸਾਹਮਣੇ 15 ਮਿੰਟ ਤਕ ਵੀ ਖੜਾ ਨਹੀਂ ਹੋ ਸਕਦਾ ਪਰ ਇਹ ਸਰਕਾਰ ਦੀ ਪ੍ਰਾਪਤੀ ਹੈ ਕਿ ਅਸੀਂ ਚਾਰ ਸਾਲਾਂ ਤੋਂ ਡਟ ਕੇ ਖੜੇ ਹਾਂ।' ਉਨ੍ਹਾਂ ਕਿਹਾ ਕਿ ਸਵਾ ਸੌ ਕਰੋੜ ਭਾਰਤੀਆਂ ਦਾ ਸਾਡੇ ਸਿਰ 'ਤੇ ਆਸ਼ੀਰਵਾਦ ਹੈ, ਘੱਟੋ-ਘੱਟ ਉਨ੍ਹਾਂ ਉਤੇ ਤਾਂ ਭਰੋਸਾ ਕੀਤਾ ਜਾਵੇ। ਪ੍ਰਧਾਨ ਮੰਤਰੀ ਨੇ ਅਪਣੇ ਭਾਸ਼ਨ ਦੇ ਬਹੁਤੇ ਹਿੱਸੇ ਵਿਚ ਅਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਤੇ ਨਾਲ ਹੀ ਵਿਰੋਧੀਆਂ ਖ਼ਾਸਕਰ ਕਾਂਗਰਸ 'ਤੇ ਵਿਅੰਗਮਈ ਅੰਦਾਜ਼ ਵਿਚ ਹਮਲੇ ਕੀਤੇ।                                  (ਏਜੰਸੀ)