ਸਾਬਕਾ CJI ਰੰਜਨ ਗੋਗੋਈ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀ ਔਰਤ ਵੀ ਬਣੀ ਜਾਸੂਸੀ ਦਾ ਸ਼ਿਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਬਕਾ ਜਸਟਿਸ ਰੰਜਨ ਗੋਗੋਈ ਨੂੰ ਇਸ ਸਾਲ ਸੁਪਰੀਮ ਕੋਰਟ ਦੁਆਰਾ ਕਲੀਨ ਚਿੱਟ ਦੇ ਦਿੱਤੀ ਗਈ ਹੈ।

Former CJI Ranjan Gogoi

ਨਵੀਂ ਦਿੱਲੀ: ਸੁਪਰੀਮ ਕੋਰਟ (Supreme Court) ਦੇ ਸਾਬਕਾ ਜਸਟਿਸ ਰੰਜਨ ਗੋਗੋਈ (Former CJI Ranjan Gogoi) ’ਤੇ 2019 ਵਿਚ ਇਕ ਮਹਿਲਾ ਦੁਆਰਾ ਜਿਨਸੀ ਸ਼ੋਸ਼ਣ (accused of Sexual Harassment) ਦੇ ਦੋਸ਼ ਲਗਾਏ ਗਏ ਸਨ। ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਜਾਂਚ ਕਰਨ ਦੇ ਆਦੇਸ਼ ਦਿੱਤੇ ਸੀ। ਹਾਲਾਂਕਿ ਇਹ ਮਾਮਲਾ ਬਾਅਦ ਵਿਚ ਬੰਦ ਕਰ ਦਿੱਤਾ ਗਿਆ ਸੀ, ਪਰ ਹੁਣ ਇਕ ਵਾਰ ਫਿਰ ਇਸ ’ਤੇ ਚਰਚਾ ਹੋਣ ਲਗ ਗਈ ਹੈ। 

ਹੋਰ ਪੜ੍ਹੋ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ 26 ਜੁਲਾਈ ਨੂੰ ਸਿੱਖ ਸੰਪਰਦਾਵਾਂ ਦੀ ਸੱਦੀ ਬੈਠਕ 

ਦਰਅਸਲ, ਮਡਿੀਆ ਸੰਸਥਾਵਾਂ ਦੇ ਅੰਤਰਰਾਸ਼ਟਰੀ ਸੰਗਠਨ ਵਲੋਂ ਜਾਰੀ ਕੀਤੀ ਗਈ ਇਕ ਰਿਪੋਰਟ ਵਿਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਇਜ਼ਰਾਈਲੀ ਜਾਸੂਸ ਸਾੱਫਟਵੇਅਰ ਪੇਗਾਸਸ (Israeli spy software Pegasus) ਨੇ ਭਾਰਤ ਦੇ ਕਈ ਨੇਤਾ, ਪੱਤਰਕਾਰਾਂ, ਜੱਜ ਅਤੇ ਵੱਡੀ ਗਿਣਤੀ ਵਿਚ ਕਾਰੋਬਾਰੀਆਂ ਸਮੇਤ ਕਾਰਕੁਨਾਂ ਦੇ ਮੋਬਾਈਲ ਨੰਬਰ ਹੈਕ (Mobile Numbers Hacked) ਕੀਤੇ ਹਨ। ਇਸ ਰਿਪੋਰਟ ਰਾਹੀਂ ਖੁਲਾਸਾ ਹੋਣ ਤੋਂ ਬਾਅਦ ਮੋਦੀ ਸਰਕਾਰ (Modi Government) ਹੁਣ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਫੋਨ ਟੈਪਿੰਗ ਮਾਮਲੇ ਵਿਚ ਉਸ ਔਰਤ ਅਤੇ ਉਸਦੇ ਪਤੀ ਦਾ ਨਾਮ ਵੀ ਸ਼ਾਮਲ ਹੈ, ਜਿਸ ਨੇ ਰੰਜਨ ਗੋਗੋਈ ’ਤੇ ਜਿਨਸੀ ਸ਼ੋਸਣ ਦੇ ਇਲਜ਼ਾਮ ਲਾਏ ਹਨ। ਇਸ ਮਾਮਲੇ ’ਤੇ ਜਾਣਕਾਰੀ ਦਿੰਦੇ ਹੋਏ ਪੱਤਰਕਾਰ ਦੀਪਕ ਸ਼ਰਮਾ ਨੇ ਰੰਜਨ ਗੋਗੋਈ ਸਮੇਤ ਬੀਜੇਪੀ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। 

ਹੋਰ ਪੜ੍ਹੋ: ਜੇਫ਼ ਬੇਜੋਸ Space Mission ਲਈ ਤਿਆਰ, ਕਰੀਬ 11 ਮਿੰਟ ਤੱਕ ਕਰਨਗੇ ਪੁਲਾੜ ਦੀ ਸੈਰ

ਉਨ੍ਹਾਂ ਟਵੀਟ ਕੀਤਾ, “ਸੁਪਰੀਮ ਕੋਰਟ ਵਿਚ ਕੰਮ ਕਰਨ ਵਾਲੀ ਜਿਸ ਔਰਤ ਨੇ ਰੰਜਨ ਗੋਗੋਈ ’ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਇਲਜ਼ਾਮ ਲਾਏ ਹਨ, ਉਸ ਔਰਤ ਅਤੇ ਉਸ ਦੇ ਪਤੀ ਨੂੰ ਵੀ ਇਕ ਜਾਸੂਸੀ ਦਾ ਸ਼ਿਕਾਰ ਬਣਾਇਆ ਗਿਆ। ਜੋ ਵੀ ਇਸ ਅੋਰਤ ਨਾਲ ਹੋਇਆ ਉਹ ਬੇਹੱਦ ਸ਼ਰਮਨਾਕ ਸੀ। ਗੋਗੋਈ ਨੇ ਬਾਅਦ ਵਿਚ ਰਾਫੇਲ ਕਾਂਡ ਵਿਚ ਸਰਕਾਰ ਨੂੰ ਵੱਡੀ ਰਾਹਤ ਦਿੱਤੀ।”

ਹੋਰ ਪੜ੍ਹੋ: ਅੰਬ ਦੀ ਬਾਗਬਾਨੀ ਦਾ ਰਵਾਇਤੀ ਤਰੀਕਾ ਛੱਡ ਸ਼ੁਰੂ ਕੀਤੀ ਪ੍ਰੋਸੈਸਿੰਗ, ਸਲਾਨਾ ਹੋ ਰਹੀ 12 ਲੱਖ ਦੀ ਕਮਾਈ

ਦੱਸ ਦੇਈਏ ਕਿ ਸਾਬਕਾ ਜਸਟਿਸ ਰੰਜਨ ਗੋਗੋਈ ਨੂੰ ਇਸ ਸਾਲ ਸੁਪਰੀਮ ਕੋਰਟ ਦੁਆਰਾ ਕਲੀਨ ਚਿੱਟ (Clean Chit) ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਪੂਰੀ ਜਾਂਚ ਹੋ ਚੁਕੀ ਹੈ ਅਤੇ ਸਾਬਕਾ ਜਸਟਿਸ ਰੰਜਨ ਗੋਗੋਈ ਨੂੰ ਦੋਸ਼ੀ ਨਹੀਂ ਪਾਇਆ ਗਿਆ।