IT ਵਿਭਾਗ ਦੇ ਛਾਪੇ ਦੇ ਚੌਥੇ ਦਿਨ ਆਇਆ Sonu Sood ਦਾ ਬਿਆਨ- ‘ਲੋੜਵੰਦਾਂ ਦੀ ਸੇਵਾ ਜਾਰੀ ਰੱਖਾਂਗਾ’

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਨੂੰ ਸੂਦ ਹੁਣ ਵੀ ਲੋੜਵੰਦਾਂ ਦੀ ਮਦਦ ਲਈ ਹਰ ਪਲ ਤਿਆਰ ਰਹਿੰਦੇ ਹਨ।

Sonu Sood

 

ਮੁੰਬਈ: ਅਦਾਕਾਰ ਸੋਨੂੰ ਸੂਦ (Actor Sonu Sood) ਨੇ ਇਨਕਮ ਟੈਕਸ ਛਾਪੇ (IT Raid) ਦੇ ਚੌਥੇ ਦਿਨ ਟਵੀਟ ਕਰਕੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਨੇ ਟਵੀਟ ਵਿਚ ਸਾਫ਼ ਤੌਰ ’ਤੇ ਕਿਹਾ ਹੈ ਕਿ ਉਹ ਜ਼ਰੂਰਤਮੰਦਾਂ ਦੀ ਮਦਦ ਕਰਦੇ ਰਹਿਣਗੇ। ਉਨ੍ਹਾਂ ਨੇ ਟਵੀਟ ਕੀਤਾ ਕਿ ਤੁਹਾਨੂੰ ਹਰ ਵਾਰ ਆਪਣਾ ਪੱਖ ਜਾਂ ਕਹਾਣੀ ਦੱਸਣ ਦੀ ਜ਼ਰੂਰਤ ਨਹੀਂ ਹੈ, ਸਮਾਂ ਹੀ ਦੱਸੇਗਾ। ਉਨ੍ਹਾਂ ਕਿਹਾ ਕਿ, “ਪਿਛਲੇ 4 ਦਿਨਾਂ ਤੋਂ ਮੇਰੇ ਘਰ ਆਏ ਮਹਿਮਾਨਾਂ ਕਰ ਕੇ ਮੈਂ ਲੋਕਾਂ ਦੀ ਸੇਵਾ ਨਹੀਂ ਕਰ ਪਾ ਰਿਹਾ, ਪਰ ਹੁਣ ਮੈਂ ਵਾਪਸ ਆ ਗਿਆ ਹਾਂ।”

ਇਹ ਵੀ ਪੜ੍ਹੋ: ਬੇਰੁਜ਼ਗਾਰੀ ਸਿਖ਼ਰ 'ਤੇ ਹੋਣ ਕਰ ਕੇ ਨਹੀਂ ਮਿਲ ਰਹੀ ਗੋਆ ਦੇ ਨੌਜਵਾਨਾਂ ਨੂੰ ਨੌਕਰੀ: ਕੇਜਰੀਵਾਲ

 

 

ਸੋਨੂੰ ਨੇ ਟਵੀਟ ਵਿਚ ਕਿਹਾ ਕਿ, “ਆਪਣੀ ਯੋਗਤਾ ਦੇ ਅਨੁਸਾਰ ਮੈਂ ਭਾਰਤ ਦੇ ਲੋਕਾਂ ਦੀ ਸੇਵਾ (Help) ਕਰਨ ਦਾ ਸੰਕਲਪ ਲਿਆ ਹੈ। ਮੈਂ ਇੰਤਜ਼ਾਰ ਕਰ ਰਿਹਾ ਹਾਂ ਕਿ ਮੇਰੀ ਫਾਊਂਡੇਸ਼ਨ ਵਿਚ ਜਮ੍ਹਾਂ ਪੈਸੇ ਦੀ ਆਖਰੀ ਕਿਸ਼ਤ ਤੱਕ ਕਿਸੇ ਤਰ੍ਹਾਂ ਮੈਂ ਜ਼ਰੂਰਤਮੰਦ ਲੋਕਾਂ (Needy People) ਦੀ ਜਾਨ ਬਚਾ ਸਕਾਂ। ਮੈਂ ਕਈ ਮੌਕਿਆਂ 'ਤੇ ਵੱਡੇ-ਵੱਡੇ ਬ੍ਰਾਂਡਾਂ ਨੂੰ ਮੇਰੀ ਫੀਸ ਦੇ ਬਦਲੇ ਲੋਕਾਂ ਲਈ ਚੰਗਾ ਕੰਮ ਕਰਨ ਲਈ ਕਿਹਾ ਹੈ। ਮੇਰਾ ਇਹ ਸਫ਼ਰ ਜਾਰੀ ਰਹੇਗਾ।” ਆਪਣੇ ਟਵੀਟ ਦੇ ਅੰਤ ਵਿਚ ਉਨ੍ਹਾਂ ਲਿਖਿਆ ਕਿ ਕਰ ਭਲਾ, ਹੋ ਭਲਾ ਅਤੇ ਅੰਤ ਭਲੇ ਦਾ ਭਲਾ।

ਇਹ ਵੀ ਪੜ੍ਹੋ: ਵਿਦਿੱਅਕ ਅਦਾਰਿਆਂ 'ਚ ਪਿਛਲੇ ਦਰਵਾਜ਼ੇ ਤੋਂ ਦਾਖਲੇ ਹੋਣ ਬੰਦ - ਹਾਈ ਕੋਰਟ 

ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਖਿਲਾਫ਼ ਛਾਪੇਮਾਰੀ ਨੂੰ ਲੈ ਕੇ ਆਮਦਨ ਕਰ ਵਿਭਾਗ ਨੇ ਵੱਡਾ ਖੁਲਾਸਾ ਵੀ ਕੀਤਾ ਸੀ। ਵਿਭਾਗ ਨੇ ਕਿਹਾ ਕਿ ਸੋਨੂੰ ਸੂਦ 20 ਕਰੋੜ ਤੋਂ ਜ਼ਿਆਦਾ ਦੀ ਟੈਕਸ ਚੋਰੀ ਵਿਚ ਸ਼ਾਮਲ ਹਨ। ਆਮਦਨ ਕਰ ਵਿਭਾਗ ਨੇ ਸੋਨੂੰ ਸੂਦ ਦੇ ਮੁੰਬਈ ਸਥਿਤ ਘਰ ’ਤੇ ਲਗਾਤਾਰ ਤਿੰਨ ਦਿਨ ਸਰਵੇਖਣ ਕੀਤਾ ਹੈ। ਇਸ ਸਭ ਦੇ ਨਾਲ ਇਹ ਵੀ ਸਚ ਹੈ ਕਿ ਪਿਛਲੇ ਸਾਲ ਕੋਵਿਡ-19 (Coronavirus) ਮਹਾਂਮਾਰੀ ਦੇ ਚਲਦਿਆਂ ਲਾਗੂ ਕੀਤੇ ਗਏ ਲਾਕਡਾਊਨ ਦੌਰਾਨ ਸੋਨੂੰ ਸੂਦ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਪਿੰਡਾਂ ਅਤੇ ਘਰਾਂ ਤੱਕ ਪਹੁੰਚਾਉਣ ਵਿਚ ਵੱਡੇ ਪੱਧਰ ’ਤੇ ਮਦਦ ਕੀਤੀ ਸੀ। ਸੋਨੂੰ ਸੂਦ ਹੁਣ ਵੀ ਲੋੜਵੰਦਾਂ ਦੀ ਮਦਦ ਲਈ ਹਰ ਪਲ ਤਿਆਰ ਰਹਿੰਦੇ ਹਨ।