ਰੈਲੀ ਵਿਚ ਪ੍ਰਧਾਨਮੰਤਰੀ ਮੋਦੀ ਨੂੰ ਨਿਸ਼ਾਨਾ ਬਣਾ ਸਕਦੇ ਹਨ ਅਤਿਵਾਦੀ, ਅਲਰਟ ਹੋਇਆ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

22 ਦਸੰਬਰ ਨੂੰ ਭਾਜਪਾ ਕਰਨ ਜਾ ਰਹੀ ਹੈ ਰੈਲੀ

Photo

ਨਵੀਂ ਦਿੱਲੀ : 22 ਦਸੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਭਾਜਪਾ ਦੀ ਹੋਣ ਵਾਲੀ ਰੈਲੀ ਦੇ ਦੌਰਾਨ ਅਤਿਵਾਦੀ ਸੰਗਠਨ ਪ੍ਰਧਾਨਮੰਤਰੀ ਮੋਦੀ ਨੂੰ ਨਿਸ਼ਾਨਾ ਬਣਾ ਸਕਦੇ ਹਨ। ਖੁਫੀਆ ਏਜੰਸੀਆਂ ਨੇ ਇਹ ਅਲਰਟ ਜਾਰੀ ਕੀਤਾ ਹੈ। ਏਜੰਸੀਆ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਪਾਕਿਸਤਾਨ ਸਥਿਤ ਅਤਿਵਾਦੀ ਸੰਗਠਨ ਪ੍ਰਧਾਨ ਮੰਤਰੀ ਮੋਦੀ 'ਤੇ ਹਮਲਾ ਕਰ ਸਕਦੇ ਹਨ। ਏਜੰਸੀਆ ਨੇ ਇਹ ਖੁਫੀਆ ਜਾਣਕਾਰੀ ਨੂੰ ਐਸਪੀਜੀ ਅਤੇ ਦਿੱਲੀ ਪੁਲਿਸ ਨੂੰ ਵੀ ਦੇ ਦਿੱਤਾ ਹੈ।

ਪ੍ਰਧਾਨ ਮੰਤਰੀ ਮੋਦੀ ਦਿੱਲੀ ਵਿਚ ਗੈਰ ਕਾਨੂੰਨੀ ਕਲੋਨੀਆਂ ਨੂੰ ਰੈਗੂਲਰ ਕਰਨ ਦੇ ਲਈ ਕੇਂਦਰ ਦੇ ਕਦਮ 'ਤੇ ਭਾਜਪਾ ਵੱਲੋਂ ਆਯੋਜਿਤ ਇਕ ਵੱਡੀ ਰੈਲੀ ਨੂੰ ਸਬੰਧੋਨ ਕਰਨ ਲਈ ਰਾਮ ਲੀਲਾ ਮੈਦਾਨ ਵਿਚ ਪਹੁੰਚ ਰਹੇ ਹਨ।

ਖੁਫੀਆ ਏਜੰਸੀਆ ਦੇ ਮਿਲੇ ਇਨਪੁੱਟ ਮੁਤਾਬਕ ਪਾਕਿਸਤਾਨ ਦੇ ਅਤਿਵਾਦੀ ਸੰਗਠਨ ਜੈਸ਼ ਏ ਮਹੁੰਮਦ ਦੇ ਅਤਿਵਾਦੀ ਭਾਰਤ ਭੇਜੇ ਜਾ ਚੁੱਕੇ ਹਨ। ਉਹ ਰਾਮ ਲੀਲਾ ਮੈਦਾਨ ਵਿਚ 22 ਦਸੰਬਰ ਨੂੰ ਹੋਣ ਵਾਲੀ ਰੈਲੀ ਦੇ ਦੌਰਾਨ ਹਮਲਾ ਕਰ ਸਕਦੇ ਹਨ।

ਖੁਫੀਆ ਏਜੰਸੀਆ ਦੇ ਇਨਪੁੱਟ ਦੇ ਬਾਅਦ ਤੋਂ ਐਸਪੀਜੀ ਸਮੇਤ ਸਾਰੀ ਸੁਰੱਖਿਆ ਏਜੰਸੀਆ ਅਲਰਟ ਹੋ ਗਈਆ ਹਨ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਲਏ ਗਏ ਤਾਜੇ ਫ਼ੈਸਲਿਆ ਤੋਂ ਅਤਿਵਾਦੀ ਬੌਖਲਾਏ ਹੋਏ ਹਨ। ਜਿਸ ਵਿਚ ਨਾਗਰਿਕਤਾ ਕਾਨੂੰਨ, ਅਯੁਧਿਆ ਫ਼ੈਸਲਾ, ਧਾਰਾ 370, ਅਤੇ ਤਿੰਨ ਤਲਾਕ ਵਰਗੇ ਮੁੱਦੇ ਸ਼ਾਮਲ ਹਨ।