Tractor Parade 'ਚ ਜਾਣ ਲਈ ਨੌਜਵਾਨਾਂ ਨੇ ਖਿੱਚੀ ਤਿਆਰੀ, ਕਿਸਾਨੀ ਰੰਗ 'ਚ ਰੰਗੀ ਗੱਡੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਹੌਸਲਿਆਂ ਨੂੰ ਡੇਗ ਨਹੀਂ ਸਕਦੀ ।

farmer protest

ਸੰਗਰੂਰ : ਲਹਿਰਾਗਾਗਾ ਦੇ ਨੌਜਵਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਵਰ੍ਹਦਿਆਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਹੌਸਲਿਆਂ ਨੂੰ ਡੇਗ ਨਹੀਂ ਸਕਦੀ, ਜੇਕਰ ਸਰਕਾਰ ਨੇ ਕੋਈ ਭੁਲੇਖਾ ਹੈ ਤਾਂ ਉਹ ਆਪਣੇ ਮਨ ਵਿੱਚੋਂ ਇਸ ਨੂੰ ਦੂਰ ਕਰ ਲਵੇ ।  ਨੌਜਵਾਨਾਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਵਿਚ ਅਸੀਂ ਨਿਵੇਕਲੇ ਢੰਗ ਨਾਲ ਤਿਆਰੀ ਕਰਕੇ ਆਏ ਹਾਂ । ਜਿਸ ਤੋਂ ਲੋਕ  ਪ੍ਰੇਰਣਾ ਲੈ ਸਕਣ ।

ਨੌਜਵਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਨੂੰ ਖ਼ਾਲਿਸਤਾਨੀ ,ਅਤਿਵਾਦੀ ਅਤੇ ਵੱਖਵਾਦੀ ਕਹਿ ਕੇ ਸੀਮਤ ਕਰ ਰਹੀ ਹੈ , ਸਰਕਾਰ ਅਜਿਹੀਆਂ ਚਾਲਾਂ ਚੱਲ ਕੇ ਕਿਸਾਨੀ  ਸੰਘਰਸ਼ ਨੂੰ ਮਿਲਣ ਵਾਲੀ ਹਮਾਇਤ ਨੂੰ ਰੋਕਣਾ ਚਾਹੁੰਦੀ ਹੈ । ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਹੁਣ ਸਰਕਾਰ ਦੀਆਂ ਅਜਿਹੀਆਂ ਚਾਲਾਂ ਨੂੰ ਸਮਝ ਚੁੱਕੇ ਹਨ । ਉਨ੍ਹਾਂ ਕਿਹਾ ਕਿ ਅਸੀਂ ਗੱਡੀ ਨੂੰ ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ ਨਾਲ ਭਰ ਲਿਆ ਹੈ ਤਾਂ ਜੋ ਇਸ ਗੱਡੀ ਨੂੰ ਦੇਖ ਕੇ ਲੋਕ ਸੰਘਰਸ਼ ਦੀ ਏਕਤਾ ਬਾਰੇ ਜਾਣ ਸਕਣ । ਜਦੋਂ ਤਕ ਮੋਦੀ ਸਰਕਾਰ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ।

Related Stories