ਪਹਿਲਾਂ ਚੋਰੀ ਚੁੱਕੇ ਪੈਸੇ ਬਾਅਦ 'ਚ ਤੋੜੀ ਗੋਲਕ ਦੀ ਕੁੰਡੀ, ਦੇਖੋ ਵੀਡੀਓ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੋਲਕ 'ਚੋਂ ਪੈਸੇ ਕੱਢਦੇ ਨੌਜਵਾਨ ਦੀ ਵੀਡੀਓ ਹੋਈ ਵਾਇਰਲ

File

ਪ੍ਰਮਾਤਮਾ ਦੇ ਘਰ ਸੰਗਤ ਰੋਜ਼ਾਨਾ ਅਰਦਾਸ ਕਰਨ ਜਾਂਦੀ ਹੈ, ਉਸ ਕੋਲੋਂ ਕੁਝ ਨਾ ਕੁਝ ਮੰਗਣ ਜਾਂਦੀ ਹੈ, ਪਰ ਕੀ ਹੋਵੇ ਜੇ ਕੋਈ ਗੁਰੂ ਘਰ ਵਿਚ ਚੋਰੀ ਕਰੇ, ਜੀ ਹਾਂ ਅਜਿਹੀ ਹੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਇੱਕ ਗੁਰਦੁਆਰਾ ਸਾਹਿਬ ਦੀ। ਇੱਕ ਨੌਜਵਾਨ ਗੁਰ ਕੀ ਗੋਲਕ ਵਿਚੋਂ ਪੈਸੇ ਕੱਢਕੇ ਚਲੇ ਜਾਂਦਾ ਹੈ। 

ਪਹਿਲਾਂ ਇਹ ਨੌਜਵਾਨ ਮੱਥਾ ਟੇਕਣ ਦੇ ਬਹਾਨੇ ਗੋਲਕ ਤੇ ਹੱਥ ਰੱਖਦਾ ਹੈ, ਫਿਰ ਨੋਟ ਚੁੱਕ ਕੇ ਜਾਣ ਲੱਗਦਾ ਹੈ। ਅਤੇ ਅਚਾਨਕ ਇਹ ਨੌਜਵਾਨ ਫਿਰ ਵਾਪਿਸ ਆਉਂਦਾ ਹੈ ਤੇ ਗੋਲਕ ਦੇ ਉਪਰਲੇ ਹਿੱਸੇ ਨੂੰ ਐਨੀ ਜ਼ੋਰਦੀ ਖਿੱਚਦਾ ਹੈ, ਕਿ ਗੋਲਕ ਦੀ ਕੁੰਡੀ ਖੁੱਲ ਜਾਂਦੀ ਹੈ। 

ਅਤੇ ਪਾਸਿਆਂ ਦਾ ਰੁੱਗ ਭਰਕੇ ਜੇਬ ਚ ਪਾਕੇ ਇਹ ਨੌਜਵਾਨ ਤੁਰਦਾ ਬਣਦਾ ਹੈ। ਦੱਸ ਦਈਏ ਕਿ ਨੌਜਵਾਨ ਦੀ ਇਹ ਸ਼ਰਮਸਾਰ ਕਰ ਦੇਣ ਵਾਲੀ ਕਰਤੂਤ ਗੁਰਦੁਆਰਾ ਸਾਹਿਬ ‘ਚ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ। ਇਹ ਵੀਡੀਓ ਅਮਰੀਕਾ ਦੇ ਕਿਸੇ ਗੁਰਦੁਆਰਾ ਸਾਹਿਬ ਦੀ ਦੱਸੀ ਜਾ ਰਹੀ ਹੈ।

ਪਰ ਅਦਾਰਾ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ। ਇਸ ਨੌਜਵਾਨ ਵਲੋਂ ਕੀਤੀ ਇਸ ਗ਼ਲਤੀ ਦੀ ਹਰ ਪਾਸੇ ਨਿੰਦਾ ਕੀਤੀ ਜਾ ਰਹੀ ਹੈ। ਫਿਲਹਾਲ ਇਸ ਨੌਜਵਾਨ ਨੂੰ CCTV ਕੈਮਰੇ ਵਿਚੋਂ ਲਈ ਗਈ ਵੀਡੀਓ ਦੇ ਅਧਾਰ ਤੇ ਪਛਾਣ ਕਰ ਕੇ ਲੱਭੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਗੁਰਦੁਆਰਾ ਮੈਨੇਜਮੈਂਟ ਦੇ ਮੈਂਬਰਾਂ ਵਲੋਂ ਪੁਲਿਸ ਨੂੰ ਇਸਦੀ ਸ਼ਿਕਾਇਤ ਦੇ ਦਿੱਤੀ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਨੌਜਵਾਨ ਕਦੋਂ ਪੁਲਿਸ ਦੇ ਕਾਬੂ ਆਉਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ।