ਝਾਬੂਆ ਵਿਚ ਸ਼ਰਾਬ ਦੀਆਂ ਬੋਤਲਾਂ 'ਤੇ ਚਿਪਕਾਏ ਸਟਿਕਰ- ਬਟਨ ਦਬਾਉਣਾ ਹੈ, ਵੋਟ ਪਾਉਣਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਵਿਚ 28 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਨੂੰ ਜਾਗਰੂਕ ਕਰਨ ਲਈ ਪ੍ਰਸ਼ਾਸਨ...

MP's jabua sticks sticker in alcohol bottles

ਝਾਬੂਆ (ਭਾਸ਼ਾ) : ਮੱਧ ਪ੍ਰਦੇਸ਼ ਵਿਚ 28 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਨੂੰ ਜਾਗਰੂਕ ਕਰਨ ਲਈ ਪ੍ਰਸ਼ਾਸਨ ਦੁਆਰਾ ਵੱਖ-ਵੱਖ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਈ ਤਰ੍ਹਾਂ ਦੇ ਪ੍ਰੋਗਰਾਮ ਵੀ ਚਲਾਏ ਜਾ ਰਹੇ ਹਨ, ਤਾਂਕਿ ਲੋਕ ਅਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ ਅਤੇ ਵੋਟ ਦੀ ਤਾਕਤ ਨੂੰ ਸਮਝਣ। ਇਸ ਵਿਚ ਸੂਬੇ ਦੇ ਆਦਿਵਾਸੀ ਬਹੁਲ ਇਲਾਕੇ ਵਿਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਮੁਹਿੰਮ ਵਿਵਾਦਾਂ ਵਿਚ ਆ ਗਈ ਹੈ।

ਮਾਮਲਾ ਝਾਬੂਆ ਜ਼ਿਲ੍ਹੇ ਦਾ ਹੈ, ਜਿਥੇ ਮਤਦਾਨ ਦੇ ਪ੍ਰਤੀ ਵਿਅਕਤੀ ਨੂੰ ਜਾਗਰੂਕ ਕਰਨ ਲਈ ਸ਼ਰਾਬ ਠੇਕੇਦਾਰਾਂ ਨੂੰ ਸਟਿਕਰਸ ਦਿਤੇ ਗਏ ਹਨ। ਜਾਣਕਾਰੀ ਦੇ ਮੁਤਾਬਕ, ਦੁਕਾਨਦਾਰਾਂ ਨੂੰ ਇਨ੍ਹਾਂ ਸਟਿਕਰਾਂ ਨੂੰ ਸ਼ਰਾਬ ਦੀਆਂ ਬੋਤਲਾਂ ‘ਤੇ ਚਿਪਕਾਉਣ ਲਈ ਕਿਹਾ ਗਿਆ ਹੈ। ਦੁਕਾਨਦਾਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਹ ਸਟਿਕਰ ਐਕਸਾਈਜ਼ ਡਿਪਾਰਟਮੈਂਟ ਵਲੋਂ ਦਿਤੇ ਗਏ ਹਨ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਲੋਕਾਂ ਨੂੰ ਮਤਦਾਨ ਦੇ ਪ੍ਰਤੀ ਜਾਗਰੂਕ ਕਰਨ ਲਈ ਇਨ੍ਹਾਂ ਨੂੰ ਸ਼ਰਾਬ ਦੀਆਂ ਬੋਤਲਾਂ ‘ਤੇ ਚਿਪਕਾ ਦਿਤਾ ਜਾਵੇ।

ਹਾਲਾਂਕਿ, ਮਾਮਲਾ ਸਾਹਮਣੇ ਅਉਣ ਅਤੇ ਵਿਵਾਦ ਵਧਣ ਤੋਂ ਬਾਅਦ ਇਸ ਫੈਸਲੇ ਨੂੰ ਵਾਪਸ ਲੈ ਲਿਆ ਗਿਆ ਹੈ। ਝਾਬੂਆ ਜ਼ਿਲ੍ਹੇ ਦੇ ਐਕਸਾਈਜ਼ ਡਿਪਾਰਟਮੈਂਟ ਅਧਿਕਾਰੀ ਨੇ ਅਪਣੀ ਸਫ਼ਾਈ ਵਿਚ ਕਿਹਾ, ਜ਼ਿਲਾ ਪ੍ਰਸ਼ਾਸਨ ਨੇ ਸੋਚਿਆ ਕਿ ਵੋਟਰਾਂ ਨੂੰ ਜਾਗਰੂਕ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਇਸ ਤਰ੍ਹਾਂ ਦੇ ਸਟਿਕਰਸ ਨੂੰ ਸ਼ਰਾਬ ਦੀਆਂ ਬੋਤਲਾਂ ਉਤੇ ਵੀ ਲਗਾਇਆ ਜਾਵੇ, ਜਿਸ ਨਾਲ ਲੋਕ ਅਪਣੇ ਵੋਟ ਅਧਿਕਾਰ ਦੇ ਪ੍ਰਤੀ ਜਾਗਰੂਕ ਹੋ ਸਕਣ। ਉਨ੍ਹਾਂ ਨੇ ਦੱਸਿਆ ਕਿ ਹੁਣ ਵਿਭਾਗ ਨੇ ਇਸ ਫੈਸਲੇ ਨੂੰ ਵਾਪਸ ਲੈ ਲਿਆ ਹੈ ਅਤੇ ਦੁਕਾਨਦਾਰਾਂ ਨੂੰ ਸਟਿਕਰਸ ਵਾਪਸ ਕਰਨ ਲਈ ਕਿਹਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਵੋਟਰਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹੇ ਵਿਚ ਕਰੀਬ ਦੋ ਲੱਖ ਸਟਿਕਰ ਛਪਵਾਏ ਗਏ ਸਨ ਅਤੇ ਸ਼ਰਾਬ ਠੇਕੇਦਾਰਾਂ ਨੂੰ ਵੀ ਬੋਤਲਾਂ ‘ਤੇ ਇਨ੍ਹਾਂ ਨੂੰ ਚਿਪਕਾਉਣ ਲਈ ਕਿਹਾ ਗਿਆ ਸੀ। ਇਸ ਸਟਿਕਰ ਉਤੇ ਆਦਿਵਾਸੀ ਭਾਸ਼ਾ ਵਿਚ ਲਿਖਿਆ ਹੋਇਆ ਸੀ, ਸਾਰੇ ਨੂੰ ਵੋਟ ਕਰਨਾ ਜ਼ਰੂਰੀ ਹੈ, ਬਟਨ ਦਬਾਉਣਾ ਹੈ, ਵੋਟ ਪਾਉਣਾ ਹੈ। ਇਨ੍ਹਾਂ ਸਟਿਕਰਾਂ ਦੇ ਕਾਰਨ ਸ਼ਰਾਬ ਦੀ ਬੋਤਲ ‘ਤੇ ਲਿਖੀ ਵਿਧਾਨਿਕ ਚਿਤਾਵਨੀ ਵੀ ਨਜ਼ਰ ਨਹੀਂ ਆ ਰਹੀ ਸੀ। ਵਿਰੋਧ ਤੋਂ ਬਾਅਦ ਸਟਿਕਰ ਚਿਪਕਾਉਣ ਦੇ ਫੈਸਲੇ ਨੂੰ ਵਾਪਸ ਲੈਣਾ ਪਿਆ।

Related Stories