ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਜਹਾਜ਼ ਦੀ ਮੁੰਬਈ ’ਚ ਐਮਰਜੈਂਸੀ ਲੈਂਡਿੰਗ; ਅਫਵਾਹ ਫੈਲਾਉਣ ਵਾਲਾ ਯਾਤਰੀ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਧਿਕਾਰੀ ਨੇ ਦਸਿਆ ਕਿ ਜਹਾਜ਼ ਦੇ ਉਤਰਨ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਪੂਰੀ ਜਾਂਚ ਕੀਤੀ, ਪਰ ਇਸ 'ਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ

Akasa Air flight makes emergency landing at Mumbai airport

 

ਮੁੰਬਈ: ਦਿੱਲੀ ਜਾ ਰਹੀ ਅਕਾਸਾ ਏਅਰ ਦੇ ਜਹਾਜ਼ ਨੇ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸ਼ਨਿਚਰਵਾਰ ਨੂੰ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ। ਅਧਿਕਾਰੀਆਂ ਨੇ ਦਸਿਆ ਕਿ ਬਾਅਦ 'ਚ ਜਹਾਜ਼ 'ਚ ਬੰਬ ਹੋਣ ਦੀ ਸੂਚਨਾ ਫਰਜ਼ੀ ਸਾਬਤ ਹੋਈ। ਇਸ ਜਹਾਜ਼ 'ਚ ਘੱਟੋ-ਘੱਟ 185 ਯਾਤਰੀ ਸਵਾਰ ਸਨ। ਅਧਿਕਾਰੀਆਂ ਮੁਤਾਬਕ ਬੰਬ ਦੀ ਫਰਜ਼ੀ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਜਿਵੇਂ ਹੀ ਜਹਾਜ਼ ਨੇ ਪੁਣੇ ਤੋਂ ਉਡਾਣ ਭਰੀ ਤਾਂ ਪੱਲਵ ਅਜੈ ਤਿਆਗੀ ਨਾਂਅ ਦੇ ਯਾਤਰੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿਤਾ ਕਿ ਜਹਾਜ਼ 'ਚ ਬੰਬ ਹੈ, ਜਿਸ ਕਾਰਨ ਯਾਤਰੀਆਂ 'ਚ ਦਹਿਸ਼ਤ ਫੈਲ ਗਈ।

ਇਹ ਵੀ ਪੜ੍ਹੋ: ਦਾਨਿਸ਼ ਅਲੀ ਨੇ ਲੋਕ ਸਭਾ ਸਪੀਕਰ ਨੂੰ ਲਿਖੀ ਚਿੱਠੀ, ਬਿਧੂੜੀ ਦੀ ਟਿਪਣੀ ਮਾਮਲੇ ’ਚ ਸੰਸਦੀ ਪ੍ਰਕਿਰਿਆਵਾਂ ਦੀ ਉਲੰਘਣਾ ਦਾ ਦੋਸ਼ ਲਾਇਆ

ਏਅਰਲਾਈਨ ਦੇ ਬੁਲਾਰੇ ਨੇ ਦਸਿਆ, 'ਆਕਾਸਾ ਏਅਰ ਦੀ ਫਲਾਈਟ QP 1148, ਜੋ ਸ਼ੁਕਰਵਾਰ ਨੂੰ ਸਵੇਰੇ 12.07 ਵਜੇ ਪੁਣੇ ਤੋਂ ਦਿੱਲੀ ਲਈ ਰਵਾਨਾ ਹੋਈ, ਨੂੰ ਟੇਕ-ਆਫ ਦੇ ਤੁਰੰਤ ਬਾਅਦ ਸੁਰੱਖਿਆ ਅਲਰਟ ਮਿਲਿਆ। ਜਹਾਜ਼ ਵਿਚ 185 ਯਾਤਰੀ ਅਤੇ ਚਾਲਕ ਦਲ ਦੇ ਛੇ ਮੈਂਬਰ ਸਵਾਰ ਸਨ’। ਬੁਲਾਰੇ ਨੇ ਕਿਹਾ, 'ਸੁਰੱਖਿਆ ਪ੍ਰਕਿਰਿਆਵਾਂ ਨੂੰ ਦੇਖਦੇ ਹੋਏ ਜਹਾਜ਼ ਨੂੰ ਮੁੰਬਈ ਵੱਲ ਮੋੜ ਦਿਤਾ ਗਿਆ ਸੀ। ਕੈਪਟਨ ਨੇ ਸਾਰੀਆਂ ਜ਼ਰੂਰੀ ਐਮਰਜੈਂਸੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਅਤੇ ਸਵੇਰੇ 12.42 'ਤੇ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਹਾਜ਼ ਨੂੰ ਸੁਰੱਖਿਅਤ ਉਤਾਰਿਆ’।

ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਮਾਣਾ ਤੋਂ ਜੱਜ ਬਣੇ ਪੁਨੀਤ ਵਰਮਾ ਤੇ ਪਰਿਵਾਰ ਨੂੰ ਮਿਲ ਕੇ ਦਿਤੀ ਵਧਾਈ 

ਪੁਲਿਸ ਅਧਿਕਾਰੀ ਨੇ ਦਸਿਆ ਕਿ ਬਾਅਦ ਵਿਚ ਏਅਰਲਾਈਨ ਦੇ ਇਕ ਨੁਮਾਇੰਦੇ ਨੇ ਤਿਆਗੀ ਵਿਰੁਧ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਏਅਰਪੋਰਟ ਥਾਣੇ 'ਚ ਐਫ.ਆਈ.ਆਰ. ਦਰਜ ਕਰਵਾਈ, ਜਿਸ ਵਿਚ 506-2 (ਅਪਰਾਧਿਕ ਧਮਕੀ ਦੇਣ ਦੀ ਸਜ਼ਾ) ਅਤੇ 505-1 (ਬੀ) (ਝੂਠੇ ਸੰਦੇਸ਼ ਦੇਣਾ) ਸ਼ਾਮਲ ਹਨ। ਅਧਿਕਾਰੀ ਨੇ ਦਸਿਆ ਕਿ ਜਹਾਜ਼ ਦੇ ਉਤਰਨ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਪੂਰੀ ਜਾਂਚ ਕੀਤੀ, ਪਰ ਇਸ 'ਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਉਸ ਨੇ ਦਸਿਆ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਤਿਆਗੀ ਪਹਿਲੀ ਨਜ਼ਰੇ ਮਾਨਸਿਕ ਤੌਰ 'ਤੇ ਬਿਮਾਰ ਜਾਪਦਾ ਹੈ।