ਭਾਰਤੀਆਂ ਨੂੰ ਲਿਆਉਣ ਲਈ ਤੇਲ ਅਵੀਵ ਗਏ ਸਪਾਈਸਜੈੱਟ ਦੇ ਜਹਾਜ਼ 'ਚ ਤਕਨੀਕੀ ਖਰਾਬੀ, ਜਾਰਡਨ ਭੇਜਿਆ ਗਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਪਾਈਸਜੈੱਟ 'ਆਪ੍ਰੇਸ਼ਨ ਅਜੈ' ਤਹਿਤ ਏ 340 ਜਹਾਜ਼ਾਂ ਦੀ ਵਰਤੋਂ ਕਰਕੇ ਵਿਸ਼ੇਸ਼ ਉਡਾਣਾਂ ਚਲਾ ਰਹੀ ਹੈ

Image: For representation purpose only.



ਨਵੀਂ ਦਿੱਲੀ: ਯੁੱਧਗ੍ਰਸਤ ਇਜ਼ਰਾਈਲ ਵਿਚ ਫਸੇ ਭਾਰਤੀਆਂ ਨੂੰ ਲੈ ਕੇ ਜਾ ਰਹੇ ਸਪਾਈਸਜੈੱਟ ਦੇ ਜਹਾਜ਼ ਵਿਚ ਤਕਨੀਕੀ ਨੁਕਸ ਪੈਦਾ ਹੋ ਗਿਆ ਹੈ ਅਤੇ ਇਸ ਸਮੱਸਿਆ ਨੂੰ ਦੂਰ ਕਰਨ ਲਈ ਜਹਾਜ਼ ਨੂੰ ਜਾਰਡਨ ਭੇਜਿਆ ਗਿਆ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਸਪਾਈਸਜੈੱਟ 'ਆਪ੍ਰੇਸ਼ਨ ਅਜੈ' ਤਹਿਤ ਏ 340 ਜਹਾਜ਼ਾਂ ਦੀ ਵਰਤੋਂ ਕਰਕੇ ਵਿਸ਼ੇਸ਼ ਉਡਾਣਾਂ ਚਲਾ ਰਹੀ ਹੈ

ਇਹ ਵੀ ਪੜ੍ਹੋ: ਸੰਗਰੂਰ ਦੇ ਇਸ ਪਿੰਡ 'ਚ ਲੱਗਦੀ ਹੈ ਬਜ਼ੁਰਗਾਂ ਦੀ ਪਾਠਸ਼ਾਲਾ, ਬਜ਼ੁਰਗ ਮਹਿਲਾਵਾਂ ਲੈ ਰਹੀਆਂ ਸਿੱਖਿਆ 

। ਸੂਤਰਾਂ ਨੇ ਸੋਮਵਾਰ ਨੂੰ ਦਸਿਆ ਕਿ ਤੇਲ ਅਵੀਵ ਹਵਾਈ ਅੱਡੇ 'ਤੇ ਉਤਰਦੇ ਹੀ ਜਹਾਜ਼ 'ਚ ਤਕਨੀਕੀ ਖਰਾਬੀ ਦਾ ਪਤਾ ਲੱਗਿਆ। ਸਮੱਸਿਆ ਦੇ ਹੱਲ ਲਈ ਜਹਾਜ਼ ਨੂੰ ਜਾਰਡਨ ਲਿਜਾਇਆ ਗਿਆ, ਜੋ ਕਿ ਅਜਿਹੀਆਂ ਸਮੱਸਿਆਵਾਂ ਦੇ ਹੱਲ ਲਈ ਸੱਭ ਤੋਂ ਨਜ਼ਦੀਕੀ ਕੇਂਦਰ ਹੈ।

ਇਹ ਵੀ ਪੜ੍ਹੋ: ਰਾਘਵ ਚੱਢਾ ਦੀ ਮੁਅੱਤਲੀ 'ਤੇ SC ਨੇ ਰਾਜ ਸਭਾ-ਸਕੱਤਰੇਤ ਤੋਂ ਜਵਾਬ ਮੰਗਿਆ

ਸਪਾਈਸਜੈੱਟ ਨੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ। ਸਪਾਈਸਜੈੱਟ ਨੇ ਐਤਵਾਰ ਨੂੰ ਕਿਹਾ ਕਿ ਉਹ ਏ340 ਜਹਾਜ਼ ਦੀ ਵਰਤੋਂ ਕਰਕੇ ਤੇਲ ਅਵੀਵ ਤੋਂ ਉਡਾਣ ਦਾ ਸੰਚਾਲਨ ਕਰ ਰਿਹਾ ਹੈ। ਅਤਿਵਾਦੀ ਸਮੂਹ ਹਮਾਸ ਵਲੋਂ ਇਜ਼ਰਾਈਲ 'ਤੇ ਕੀਤੇ ਗਏ ਹਮਲੇ ਅਤੇ ਇਜ਼ਰਾਈਲ ਦੀ ਜਵਾਬੀ ਕਾਰਵਾਈ ਤੋਂ ਬਾਅਦ ਖੇਤਰ 'ਚ ਵਧਦੇ ਸੰਘਰਸ਼ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਇਜ਼ਰਾਈਲ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ 'ਆਪ੍ਰੇਸ਼ਨ ਅਜੈ' ਸ਼ੁਰੂ ਕੀਤਾ ਹੈ।