ਬਿਜਲੀ ਚੋਰੀ ਕਰਨ ਵਾਲਿਆਂ ਨੂੰ ਦਿੱਤਾ ਜਾਵੇਗਾ ਬਿਜਲੀ ਕੁਨੈਕਸ਼ਨ
ਬਿਜਲੀ ਚੋਰੀ ਵਿਚ ਫੜੇ ਜਾਣ ਵਾਲੇ ਅਜਿਹੇ ਉਪਭੋਗਤਾਵਾਂ ਜਿਹੜੇ ਕਿ ਇਕ ਕਿਲੋਵਾਟ ਤਕ ਜਾਂ ਉਸ ਤੋਂ ਘੱਟ ਬਿਜਲੀ ਦੀ ਵਰਤੋਂ ਕਰ ਰਹੇ ਹਨ ਤਾਂ ਅਜਿਹੇ....
ਬਿਜਲੀ ਚੋਰੀ
ਨੋਇਡਾ (ਭਾਸ਼ਾ) : ਬਿਜਲੀ ਚੋਰੀ ਵਿਚ ਫੜੇ ਜਾਣ ਵਾਲੇ ਅਜਿਹੇ ਉਪਭੋਗਤਾਵਾਂ ਜਿਹੜੇ ਕਿ ਇਕ ਕਿਲੋਵਾਟ ਤਕ ਜਾਂ ਉਸ ਤੋਂ ਘੱਟ ਬਿਜਲੀ ਦੀ ਵਰਤੋਂ ਕਰ ਰਹੇ ਹਨ ਤਾਂ ਅਜਿਹੇ ਉਪਭੋਤਾਵਾਂ ਉਤੇ ਹੁਣ ਬਿਜਲੀ ਵਿਭਾਗ ਵੱਲੋਂ ਮੁਕੱਦਮਾ ਦਰਜ਼ ਨਹੀਂ ਕੀਤਾ ਜਾਵੇਗਾ। ਸਗੋਂ ਬਿਜਲੀ ਚੋਰੀ ਕਰਨ 'ਤੇ ਫੜੇ ਜਾਣ ਤੋਂ ਬਾਅਦ ਉਸ ਉਪਭੋਗਤਾ ਨੂੰ ਬਿਜਲੀ ਦਾ ਕੁਨੈਕਸ਼ਨ ਦੇ ਦਿਤਾ ਜਾਵੇਗਾ।
ਹੈਡਕੁਆਰਟਰ ਵੱਲੋਂ ਜ਼ਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ ਦੇ ਆਧਾਰ ਉਤੇ ਬਿਜਲੀ ਵਿਭਾਗ ਨੇ 31 ਦਸੰਬਰ ਤਕ ਇਹ ਯੋਜਨਾ ਲਾਗੂ ਕਰ ਦਿਤੀ ਹੈ। ਇਸ ਅਧੀਨ ਲੋਕ ਇਕ ਕਿਲੋਵਾਟ ਦਾ ਕੁਨੈਕਸ਼ਨ ਲੈ ਸਕਦੇ ਹਨ। ਚੀਫ਼ ਇੰਜੀਨੀਅਰ ਐਸ.ਕੇ ਵਰਮਾ ਦਾ ਕਹਿਣਾ ਹੈ ਕਿ ਇਹ ਆਫ਼ਰ ਸਿਰਫ਼ 31 ਦਸੰਬਰ ਤਕ ਹੀ ਹੈ. ਇਸ ਤੋਂ ਬਾਅਦ ਪਹਿਲਾਂ ਦੀ ਤਰ੍ਹਾਂ ਮੁਕੱਦਮਾ ਦਰਜ਼ ਕੀਤਾ ਜਾਵੇਗਾ।