ਮਹਾਰਾਸ਼ਟਰ ਸਰਕਾਰ ਦੀ ਪਿਆਜ਼ ਗ੍ਰਾਂਟ ਤੋਂ ਕਿਸਾਨ ਨਰਾਜ਼, ਚੰਗੀ ਗ੍ਰਾਂਟ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਸਰਕਾਰ ਨੇ ਵੀਰਵਾਰ ਨੂੰ ਰਾਜ ਦੇ ਪਿਆਜ਼ ਉਤਪਾਦਕ ਕਿਸਾਨਾਂ....

Farmer

ਪੁਣੇ (ਭਾਸ਼ਾ): ਮਹਾਰਾਸ਼ਟਰ ਸਰਕਾਰ ਨੇ ਵੀਰਵਾਰ ਨੂੰ ਰਾਜ ਦੇ ਪਿਆਜ਼ ਉਤਪਾਦਕ ਕਿਸਾਨਾਂ ਲਈ 150 ਕਰੋੜ ਰੁਪਏ ਦੇ ਗ੍ਰਾਂਟ ਦੀ ਘੋਸ਼ਣਾ ਕੀਤੀ ਗਈ ਹੈ। ਪਰ ਇਸ ਤੋਂ ਪਿਆਜ਼ ਉਤਪਾਦਕ ਕਿਸਾਨ ਖੁਸ਼ ਨਹੀਂ ਹਨ। ਇਕ ਹਫ਼ਤੇ ਪਹਿਲਾਂ ਜਿਸ ਕਿਸਾਨ ਨੇ ਅਪਣੇ 750 ਕਿੱਲੋ ਪਿਆਜ਼ ਵੇਚਣ ਉਤੇ ਸਿਰਫ਼ 1064 ਰੁਪਏ ਮਿਲਣ ਤੋਂ ਨਰਾਜ਼ ਹੋ ਕੇ ਇਹ ਪੈਸਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਂਅ ਤੋਂ ਮਨੀਆਰਡਰ ਕਰ ਦਿਤਾ ਸੀ। ਰਾਜ ਵਿਚ ਕਿਸਾਨ ਪਿਆਜ਼ ਦੀ ਉਚ ਕੀਮਤ ਦੀ ਮੰਗ ਲੰਬੇ ਸਮੇਂ ਤੋਂ ਕਰ ਰਹੇ ਹਨ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੈਸਾ ਮਨਾਆਰਡਰ ਕਰਨ ਵਾਲੇ ਕਿਸਾਨ ਸੰਜੈ ਸਾਠੇ ਨੇ ਦੱਸਿਆ ਕਿ 150 ਕਰੋੜ ਰੁਪਏ ਦੀ ਗ੍ਰਾਂਟ ਇਕ ਕੁਇੰਟਲ ਲਈ ਸਿਰਫ਼ 200 ਰੁਪਏ ਇਕ ਕਿੱਲੋ ਪਿਆਜ਼ ਉਤੇ ਸਿਰਫ਼ 2 ਰੁਪਏ ਇਲਾਵਾ ਪੈਸੇ ਸਰਕਾਰ ਦੇਣ ਵਾਲੀ ਹੈ। ਸਾਠੇ ਨੇ ਦੱਸਿਆ ਕਿ ਇਹ ਗ੍ਰਾਂਟ ਉਨ੍ਹਾਂ ਕਿਸਾਨਾਂ ਨੂੰ ਮਿਲੇਗੀ, ਜਿਨ੍ਹਾਂ ਨੇ ਇਕ ਨਵੰਬਰ ਤੋਂ 15 ਦਸੰਬਰ ਤੱਕ ਪਿਆਜ਼ ਮੁੱਖ ਮੰਡੀ ਵਿਚ ਵੇਚਿਆ ਅਤੇ ਉਸ ਦੇ ਪਿਆਜ਼ ਨੂੰ ਘੱਟ ਮੁੱਲ ਮਿਲਿਆ, ਪਰ ਅੱਜ ਹਾਲਤ ਬਹੁਤ ਖ਼ਰਾਬ ਹੈ। ਉਨ੍ਹਾਂ ਨੇ ਨਰਾਜਗੀ ਜਤਾਉਂਦੇ ਹੋਏ ਕਿਹਾ ਕਿ ਕਿਸਾਨਾਂ ਦਾ ਪਿਆਜ਼ 100 ਰੁਪਏ ਕੁਇੰਟਲ ਵੇਚਿਆ ਜਾ ਰਿਹਾ ਹੈ।

ਕਿਸਾਨਾਂ ਨੂੰ ਸਿਰਫ਼ ਇਕ ਰੁਪਏ ਪ੍ਰਤੀ ਕਿੱਲੋ ਭਾਅ ਮਿਲ ਰਿਹਾ ਹੈ। ਸੰਜੈ ਸਾਠੇ ਦਾ ਸਰਕਾਰ ਨੂੰ ਸੁਝਾਅ ਹੈ ਕਿ ਸਾਰੇ ਕਿਸਾਨਾਂ ਲਈ ਇਕ ਵਰਗਾ ਫ਼ੈਸਲਾ ਲੈਣਾ ਚਾਹੀਦਾ ਹੈ। ਸਾਠੇ ਨੇ ਕਿਹਾ ਕਿ ਸਰਕਾਰ ਨੂੰ ਅਜਿਹਾ ਫ਼ੈਸਲਾ ਲੈਣਾ ਚਾਹੀਦਾ ਹੈ ਸੀ ਜਿਸ ਦੇ ਨਾਲ ਸਾਰੇ ਕਿਸਾਨਾਂ ਨੂੰ ਰਾਹਤ ਮਿਲ ਸਕਦੀ ਸੀ। ਸਾਠੇ ਨੇ ਸਾਰੇ ਕਿਸਾਨਾਂ ਨੂੰ ਅਨੁਰੋਧ ਕੀਤਾ ਹੈ ਕਿ ਸਰਕਾਰ ਦੁਆਰਾ ਦਿਤੀ ਗਈ ਇਸ ਗ੍ਰਾਂਟ ਨੂੰ ਸਵੀਕਾਰਨਾ ਨਹੀਂ ਚਾਹੀਦਾ ਹੈ।