ਸਿੰਘੂ ਪਹੁੰਚੇ ਨੌਜਵਾਨਾਂ ਨੇ ਦਿੱਤਾ ਮੋਦੀ ਨੂੰ ਇਕ ਇਕ ਗੱਲ ਦਾ ਠੋਕਵਾਂ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਾਨੂੰਨ ਤਾਂ ਰੱਦ ਕਰਵਾ ਕੇ ਹੀ ਜਾਵਾਂਗੇ

Narindera modi

ਨਵੀਂ ਦਿੱਲੀ, ਚਰਨਜੀਤ ਸਿੰਘ ਸੁਰਖ਼ਾਬ : ਸਿੰਧੂ ਬਾਰਡਰ ‘ਤੇ ਪਹੁੰਚੇ ਨੌਜਵਾਨਾਂ ਨੇ ਮੋਦੀ ਦੀ ਇਕ ਗੱਲ ਦਾ ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ ਸਾਡੇ ਦਾਦੇ ਨੇ ਵੇਖਿਆ 1947, ਪਿਓ ਨੇ ਵੇਖਿਆ 1984  ਅਤੇ ਅਸੀਂ 2020 ਦੇਖ ਰਹੇ ਹਾਂ, ਇਸ ਕਾਲੇ ਦੌਰ ਵਿਚ ਸਾਨੂੰ ਸੜਕਾਂ ਕੜਾਕੇ ਦੀ ਠੰਡ ਸੰਘਰਸ਼ ਕਰਨਾ ਪੈ ਰਿਹਾ ਹੈ। ਨੌਜਵਾਨਾਂ ਨੇ ਕਿਹਾ ਕਿ ਕੜਾਕੇ ਦੀ ਠੰਢ ਵਿੱਚ ਦੇਸ਼ ਦੀ ਲੱਖਾਂ ਕਿਸਾਨ ਦਿੱਲੀ ਦੇ ਬਾਰਡਰਾਂ ਉੱਤੇ ਆਪਣੀਆਂ ਹੱਕੀ ਮੰਗਾਂ ਲਈ ਰੋਸ ਧਰਨੇ ਦੇ ਰਹੇ ਹਨ । ਸਰਕਾਰ ਕੋਲ ਕਿਸਾਨਾਂ ਨੂੰ ਮਿਲਣ ਦਾ ਵਕਤ ਤੱਕ ਨਹੀਂ ਹੈ। 

Related Stories