ਸੁਭਾਸ਼ ਚੰਦਰ ਬੋਸ ਦੇ ਜਨਮਦਿਨ ਮੌਕੇ ਪੀਐਮ ਮੋਦੀ ਨੇ ਟਵੀਟ ਕਰ ਕੀਤਾ ਖ਼ਾਸ ਰਿਸ਼ਤੇ ਦਾ ਜ਼ਿਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮਦਿਨ (23 ਜਨਵਰੀ) ਨੂੰ ਪੂਰੇ ਦੇਸ਼ ਵਿਚ ਪ੍ਰਾਕ੍ਰਮ ਦਿਵਸ...

Subash Chandra Bose Statue

ਨਵੀਂ ਦਿੱਲੀ: ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮਦਿਨ (23 ਜਨਵਰੀ) ਨੂੰ ਪੂਰੇ ਦੇਸ਼ ਵਿਚ 'ਪਰਾਕ੍ਰਮ ਦਿਵਸ, ਦੇ ਤੌਰ ‘ਤੇ ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਤਾ ਜੀ ਦੀ ਜਯੰਤੀ ਦੀ ਪੂਰਵ ਸੰਧਿਆ ਉਤੇ ਲੜੀਵਾਰ ਟਵੀਟ ਕੀਤੇ ਹਨ। ਇਨ੍ਹਾਂ ਵਿਚ ਉਨ੍ਹਾਂ ਨੇ ਦੇਸ਼ ਦੇ ਪ੍ਰਤੀ ਸੁਭਾਸ਼ ਚੰਦਰ ਬੋਸ ਨੂੰ ਯੋਦ ਕੀਤਾ ਹੈ। ਪੀਐਮ ਨੇ ਟਵੀਟ ਵਿਚ ਲਿਖਿਆ, ਕਲ ਭਾਰਤ ਮਹਾਨ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਨੂੰ ਪ੍ਰਾਕ੍ਰਮ ਦਿਵਸ ਦੇ ਤੌਰ ‘ਤੇ ਮਨਾਇਆ ਜਾਵੇਗਾ।

ਪੂਰੇ ਦੇਸ਼ ਵਿਚ ਆਯੋਜਿਤ ਹੋਣ ਵਾਲੇ ਵੱਖ ਵੱਖ ਪ੍ਰੋਗਰਾਮਾਂ ਵਿਚੋਂ ਇਕ ਵਿਸ਼ੇਸ਼ ਪ੍ਰੋਗਰਾਮ ਗੁਜਰਾਤ ਦੇ ਹਰੀਪੁਰਾ ਵਿਚ ਮਨਾਇਆ ਜਾਵੇਗਾ। ਦੁਪਹਿਰ 1 ਵਜੇ ਤੋਂ ਆਯੋਜਿਤ ਹੋਣ ਵਾਲੇ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਵੋ। ਇਕ ਹੋਰ ਟਵੀਟ ਵਿਚ ਪੀਐਮ ਨੇ ਲਿਖਿਆ, ਹੀਰਾਪੁਰਾ ਦੇ ਨੇਤਾ ਜੀ ਦੇ ਨਾਲ ਵਿਸ਼ੇਸ਼ ਰਿਸ਼ਤਾ ਹੈ। ਸਾਲ 1938 ਵਿਚ ਇਤਿਹਾਸਕ ਹੀਰਾਪੁਰਾ ਵਿਚ ਹੀ ਸੁਭਾਸ਼ ਚੰਦਰ ਬੋਸ ਨੇ ਕਾਂਗਰਸ ਪਾਰਟੀ ਦੀ ਕਮਾਨ ਸੰਭਾਲੀ ਸੀ।

ਹੀਰਾਪੁਰਾ ਵਿਚ ਕੱਲ ਦਾ ਪ੍ਰੋਗਰਾਮ ਦੇਸ਼ ਦੀ ਨੇਤਾਜੀ ਦੇ ਯੋਗਦਾਨ ਦੇ ਲਈ ਸ਼ਰਧਾਜ਼ਲੀ ਹੋਵੇਗੀ। ਉਨ੍ਹਾਂ ਨੇ ਲਿਖਿਆ, ਨੇਤਾਜੀ ਦੀ ਜਯੰਤੀ ਦੀ ਪੂਰਵ ਸੰਧਿਆ ਉਤੇ ਮੇਰਾ ਧਿਆਨ 23 ਜਨਵਰੀ 2009 ਵੱਲੋਂ ਜਾਂਦਾ ਹੈ। ਇਸ ਦਿਨ ਅਸੀਂ ਹੀਰਾਪੁਰਾ ਤੋਂ ਈ-ਗ੍ਰਾਮ ਵਿਸ਼ਵਗ੍ਰਾਮ ਪ੍ਰੋਜੈਕਟ ਲਾਂਚ ਕੀਤਾ ਸੀ। ਇਸ ਪਹਿਲ ਨੇ ਗੁਜਰਾਤ ਦੇ ਆਈਟੀ ਇੰਨਫ੍ਰਾਸਟਕਰ ਵਿਚ ਕ੍ਰਾਂਤੀ ਲਾ ਦਿੱਤੀ ਸੀ।

ਪੀਐਮ ਨੇ ਕਿਹਾ, ਹਰੀਪੁਰਾ ਦੇ ਲੋਕਾਂ ਦੇ ਪਿਆਰ ਨੂੰ ਕਦੇ ਭੁੱਲ ਨਹੀਂ ਸਕਦਾ ਤਾਂ ਮੈਨੂੰ ਇਕ ਜਲੂਸ ਦੇ ਰੂਪ ਵਿਚ ਉਸ ਰੋਡ ਤੋਂ ਲੈ ਕੇ ਗਏ ਸੀ। ਜਿੱਥੋਂ ਸਾਲ 1938 ਵਿਚ ਨੇਤਾ ਜੀ ਲੰਘੇ ਸਨ। ਮੈ ਉਸ ਸਥਾਨ ਦਾ ਵੀ ਦੌਰਾ ਕੀਤਾ ਸੀ ਜਿੱਥੇ ਨੇਤਾਜੀ ਹਰੀਪੁਰਾ ਵਿਚ ਰੁਕੇ ਸਨ।