ਹੈਲੀ ਟੈਕਸੀ 'ਚ ਚੰਡੀਗੜ੍ਹ ਤੋਂ ਸ਼ਿਮਲਾ ਦਾ ਸਫ਼ਰ ਸਿਰਫ਼ 20 ਮਿੰਟਾਂ ਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ ਗਰਮੀਆਂ ਦੀਆਂ ਛੁੱਟੀਆਂ ਵਿਚ ਸ਼ਿਮਲਾ ਜਾਣ ਦੀ ਸਲਾਹ ਬਣਾ ਰਹੇ ਲੋਕਾਂ ਲਈ ਸ਼ਿਮਲਾ ਪੁੱਜਣਾ ਹੋਰ ਵੀ ਆਸਾਨ ਹੋ ਗਿਆ ਹੈ।

Heli Taxi

ਚੰਡੀਗੜ, ਹੁਣ ਗਰਮੀਆਂ ਦੀਆਂ ਛੁੱਟੀਆਂ ਵਿਚ ਸ਼ਿਮਲਾ ਜਾਣ ਦੀ ਸਲਾਹ ਬਣਾ ਰਹੇ ਲੋਕਾਂ ਲਈ ਸ਼ਿਮਲਾ ਪੁੱਜਣਾ ਹੋਰ ਵੀ ਆਸਾਨ ਹੋ ਗਿਆ ਹੈ। ਸ਼ਿਮਲਾ ਤੋਂ ਚੰਡੀਗੜ ਦੀ ਦੂਰੀ 120 ਕਿਲੋਮੀਟਰ ਹੈ। ਹੁਣ ਚੰਡੀਗੜ ਤੋਂ ਸ਼ਿਮਲਾ ਜਾਣ ਵਿਚ ਤਿੰਨ ਤੋਂ ਚਾਰ ਘੰਟੇ ਦਾ ਸਮਾਂ ਲਗਦਾ ਹੈ,  ਪਰ ਹੁਣ ਇਹ ਸਫਰ ਨੂੰ ਸਿਰਫ਼ 20 ਮਿੰਟ ਵਿਚ ਹੈਲੀ ਟੈਕਸੀ (ਹੈਲੀਕਾਪਟਰ ਟੈਕਸੀ) ਨਾਲ ਤੈਅ ਕੀਤਾ ਜਾ ਸਕੇਗਾ। ਹੈਲੀ ਟੈਕਸੀ ਵਿਚ ਹਰ ਯਾਤਰੀ ਤੋਂ 2999 ਰੁਪਏ ਕਿਰਾਇਆ ਲਿਆ ਜਾਵੇਗਾ।  
ਇਸ ਹੈਲੀ ਟੈਕਸੀ ਨੂੰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਸੋਮਵਾਰ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।