ਭਾਜਪਾ ਨੇਤਾ ਨੇ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਮੇਅਰ ਨੂੰ ਦੱਸਿਆ LKG Student, ਮੇਅਰ ਦਾ ਜਵਾਬ ਵਾਇਰਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਤ੍ਰਿਵੰਤਪੁਰਮ ਦੀ ਮੇਅਰ ਆਰਿਆ ਰਾਜਿੰਦਰਨ (Thiruvananthapuram Mayor Arya Rajendran) ਇਕ ਵਾਰ ਫਿਰ ਸੋਸ਼ਲ ਮੀਡੀਆ ’ਤੇ ਸੁਰਖੀਆਂ ਵਿਚ ਹੈ।

BJP leader calls Thiruvananthapuram Mayor Arya Rajendran ‘LKG student'

ਨਵੀਂ ਦਿੱਲੀ: ਤ੍ਰਿਵੰਤਪੁਰਮ ਦੀ ਮੇਅਰ ਆਰਿਆ ਰਾਜਿੰਦਰਨ (Thiruvananthapuram Mayor Arya Rajendran) ਇਕ ਵਾਰ ਫਿਰ ਸੋਸ਼ਲ ਮੀਡੀਆ ’ਤੇ ਸੁਰਖੀਆਂ ਵਿਚ ਹੈ। ਦਰਅਸਲ ਹਾਲ ਹੀ ਵਿਚ ਭਾਜਪਾ ਪਰੀਸ਼ਦ (BJP councillor) ਨੇ ਮੇਅਰ ਦੀ ਉਮਰ ਨੂੰ ਲੈ ਕੇ ਮਜ਼ਾਕੀਆ ਪੋਸਟ ਸ਼ੇਅਰ ਕੀਤੀ, ਜਿਸ ਦਾ ਜਵਾਬ ਆਰਿਆ ਰਾਜਿੰਦਰਨ ਨੇ ਦਿੱਤਾ ਹੈ। ਮੇਅਰ ਦਾ ਜਵਾਬ ਕਾਫੀ ਵਾਇਰਲ ਹੋ ਰਿਹਾ ਹੈ। ਪੋਸਟ ਵਿਚ ਭਾਜਪਾ ਪਰੀਸ਼ਦ ਨੇ ਉਹਨਾਂ ਨੂੰ ‘ਏਕੇਜੀ ਸੈਂਟਰ ਤੋਂ ਐਲਕੇਜੀ ਦੀ ਬੱਚੀ (LKG Student) ਕਿਹਾ ਸੀ’।  

ਹੋਰ ਪੜ੍ਹੋ: ਮਲਿਕਾਅਰਜੁਨ ਖੜਗੇ ਦਾ ਵੱਡਾ ਬਿਆਨ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਲੜਾਂਗੇ ਚੋਣ

ਏਕੇਜੀ ਕੇਂਦਰ ਸੂਬੇ ਵਿਚ ਸੀਪੀਆਈ (ਐਮ) ਦਾ ਮੁੱਖ ਦਫ਼ਤਰ ਹੈ। 17 ਜੂਨ ਨੂੰ ਨਿਗਮ ਵਿਚ ਹੋਈ ਪਰੀਸ਼ਦ ਦੀ ਬੈਠਕ ਦੌਰਾਨ, 22 ਸਾਲਾ ਮੇਅਰ ਨੇ ਭਾਜਪਾ ਪਰੀਸ਼ਦ ਕਰਮਾਨਾ ਅਜੀਤ (BJP councillor Karamana Ajith) ’ਤੇ ਪਲਟਵਾਰ ਕੀਤਾ। ਭਾਜਪਾ ਪਰੀਸ਼ਦ ਨੂੰ ਜਵਾਬ ਦਿੰਦਿਆਂ ਮੇਅਰ ਨੇ ਕਿਹਾ, ‘ਪਿਛਲੇ ਛੇ ਮਹੀਨਿਆਂ ਤੋਂ ਬਹੁਤ ਸਾਰੀਆਂ ਆਲੋਚਨਾਵਾਂ ਹੋ ਰਹੀਆਂ ਹਨ। ਸਿਰਫ ਤੁਸੀਂ ਨਹੀਂ, ਇਸ ਕੌਂਸਲ ਵਿਚ ਕੋਈ ਵੀ ਇੱਥੇ ਕੁਝ ਵੀ ਕਹਿ ਸਕਦਾ ਹੈ ਜੋ ਉਚਿਤ ਹੈ। ਤੁਸੀਂ ਕਈ ਵਾਰ ਨਿੱਜੀ ਤੌਰ 'ਤੇ ਮੇਰੀ ਉਮਰ ਬਾਰੇ ਆਲੋਚਨਾ ਕੀਤੀ ਹੈ ਪਰ ਮੈਂ ਕਿਸੇ ਨੂੰ ਜਵਾਬ ਨਹੀਂ ਦਿੱਤਾ’।

ਹੋਰ ਪੜ੍ਹੋ: ਪ੍ਰਸ਼ਾਂਤ ਕਿਸ਼ੋਰ ਦਾ ਬਿਆਨ- ਤੀਜਾ ਜਾਂ ਚੌਥਾ ਮੋਰਚਾ ਭਾਜਪਾ ਨੂੰ ਚੁਣੌਤੀ ਨਹੀਂ ਦੇ ਸਕਦਾ

ਉਹਨਾਂ ਅੱਗੇ ਕਿਹਾ ‘ਮੈਂ ਤੁਹਾਨੂੰ ਇਹ ਦੱਸਣ ਲਈ ਮਜਬੂਰ ਹਾਂ ਕਿ ਅੱਜ ਵੀ ਇੱਥੇ ਕੁਝ ਮੈਂਬਰਾਂ ਨੇ ਅਜਿਹੀ ਟਿੱਪਣੀ ਕੀਤੀ ਹੈ। ਮੈਂ ਤੁਹਾਨੂੰ ਸਪੱਸ਼ਟ ਦੱਸਦੀ ਹਾਂ ਕਿ ਜੇਕਰ ਮੈਂ ਇਸ ਉਮਰ ਵਿਚ ਮੇਅਰ ਬਣੀ ਹਾਂ ਤਾਂ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਿਵੇਂ ਕੰਮ ਕਰਨਾ ਹੈ।  ਮੈਂ ਮਾਣ ਨਾਲ ਕਹਿ ਸਕਦੀ ਹਾਂ ਕਿ ਮੈ ਅਜਿਹੇ ਸਿਸਟਮ ਵਿਚ ਵੱਡੀ ਹੋਈ ਹਾਂ’। ਮੇਅਰ ਨੇ ਅੱਗੇ ਕਿਹਾ, ‘ਜੇਕਰ ਮੈਂ ਤੁਹਾਨੂੰ ਤੁਹਾਡੇ ਫੋਲੋਅਰਜ਼ ਦੇ ਕਮੈਂਟਸ, ਜਿਨ੍ਹਾਂ ਵਿਚ ਨੌਜਵਾਨ ਪੀੜੀ ਦੇ ਲੋਕ ਵੀ ਸ਼ਾਮਲ ਹਨ, ਵੱਲੋਂ ਫੇਸਬੁੱਕ ਜਾਂ ਵਟਸਐਪ ਉੱਤੇ ਕੀਤੀਆਂ ਜਾਣ ਵਾਲੀਆਂ ਟਿੱਪਣੀਆਂ ਦਿਖਾਵਾਂ ਤਾਂ ਤੁਹਾਨੂੰ ਯਾਦ ਆਵੇਗਾ ਕਿ ਇਹ ਮੇਅਰ ਵੀ ‘ਘਰ ਵਿਚ ਭੈਣਾਂ ਅਤੇ ਮਾਤਾਵਾਂ’ ਦੀ ਤਰ੍ਹਾਂ ਹੈ’।

ਹੋਰ ਪੜ੍ਹੋ: ਪੰਜਾਬ ਦੀ ਧੀ ਨੇ ਫਿਰ ਤੋੜਿਆ National Record, ਮੁੱਖ ਮੰਤਰੀ ਨੇ ਦਿੱਤੀ ਵਧਾਈ

ਮੇਅਰ ਨੇ ਕਿਹਾ ਕਿ ਜੋ ਕੋਈ ਵੀ ਹੋਵੇ, ਚਾਹੇ ਉਹਨਾਂ ਦੀ ਪਾਰਟੀ ਦੇ ਹੀ ਲੋਕ ਔਰਤਾਂ ਖਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਦੇ ਹਨ ਤਾਂ ਇਹ ਬਹੁਤ ਬੁਰਾ ਹੈ। ਉਹਨਾਂ ਕਿਹਾ ਕਿ ਤੁਹਾਨੂੰ ਉਹੀ ਮਿਲੇਗਾ ਜੋ ਤੁਸੀਂ ਦੂਜਿਆਂ ਨੂੰ ਦਿਓਗੇ। ਮੇਅਰ (Arya Rajendran Viral statement) ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।  ਮੇਅਰ ਦੀ ਇਸ ਵੀਡੀਓ ਵਿਚ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ। ਹਾਲਾਂਕਿ ਮੇਅਰ ਨੇ ਬੋਲਣਾ ਜਾਰੀ ਰੱਖਿਆ।

ਹੋਰ ਪੜ੍ਹੋ: ਮੰਤਰੀ ਦਾ ਐਲਾਨ- ਸਭ ਤੋਂ ਜ਼ਿਆਦਾ ਬੱਚਿਆਂ ਵਾਲੇ ਮਾਪਿਆਂ ਨੂੰ ਮਿਲਣਗੇ ਇਕ ਲੱਖ ਰੁਪਏ

ਦਰਅਸਲ 11 ਜੂਨ ਨੂੰ ਭਾਜਪਾ ਪਰੀਸ਼ਦ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ, ‘ਲੋਕਾਂ ਦੇ ਟੈਕਸ ਦੇ ਪੈਸਿਆਂ ਤੋਂ ਖਰੀਦੀਆਂ ਲੱਖਾਂ ਦੀਆਂ ਚੀਜ਼ਾਂ ਏਕੇਜੀ ਸੈਂਟਰ ਦੇ ਐਲਕੇਜੀ ਬੱਚਿਆਂ ਵੱਲੋਂ ਮੇਅਰ ਦੀ ਕੁਰਸੀ ਉੱਤੇ ਬੈਠ ਕੇ ਅਤੇ ਖੇਡ ਕੇ ਨਸ਼ਟ ਕਰਨ ਲਈ ਨਹੀਂ ਹਨ’। ਭਾਜਪਾ ਪਰੀਸ਼ਦ ਨੇ ਅੱਗੇ ਕਿਹਾ ਕਿ ,’ਮੈਂ ਨਿਮਰਤਾ ਨਾਲ ਯਾਦ ਦਿਵਾਉਂਦਾ ਹਾਂ ਕਿ ਕਾਰਪੋਰੇਸ਼ਨ ਬੱਚਿਆਂ ਦਾ ਪਾਰਕ ਨਹੀਂ ਹੈ ਅਤੇ ਇਹ ਉਹ ਜਗ੍ਹਾ ਹੈ ਜਿੱਥੇ ਲੋਕਾਂ ਦੇ ਪੈਸੇ ਨੂੰ ਜ਼ਿੰਮੇਵਾਰੀ ਨਾਲ ਸੰਭਾਲਿਆ ਜਾਣਾ ਚਾਹੀਦਾ ਹੈ’। ਦੱਸ ਦਈਏ ਕਿ ਜਦੋਂ ਆਰਿਆ ਰਾਜਿੰਦਰਨ (Trivandrum Mayor Arya Rajendran) ਨੇ ਨਵੰਬਰ-ਦਸੰਬਰ 2020 ਵਿਚ ਤ੍ਰਿਵੰਤਪੁਰਮ ਨਿਗਮ ਵਿਚ ਸਥਾਨਕ ਚੋਣਾਂ ਵਿਚ ਸੀਪੀਆਈ (ਐਮ) ਦੇ ਉਮੀਦਵਾਰ ਵਜੋਂ ਜਿੱਤ ਹਾਸਲ ਕੀਤੀ ਤਾਂ ਉਹਨਾਂ ਦੀ ਉਮਰ 21 ਸਾਲ ਸੀ।