ਐਲਓਸੀ ‘ਤੇ ਪਾਕਿਸਤਾਨ ਨੇ ਦਾਗੇ ਮੋਰਟਾਰ ਦੇ ਗੋਲੇ, ਜਵਾਨ ਸ਼ਹੀਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਜੌਰੀ ਤੇ ਪੁੰਛ ‘ਤੇ ਐਲਓਸੀ ‘ਤੇ ਪਾਕਿਸਤਾਨ ਦੀ ਨਾਪਾਕ ਹਰਕਤਾਂ ਜਾਰੀ ਹੈ। ਸੁੰਦਰਬਨੀ ਦੇ...

Indian Army

ਜੰਮੂ: ਰਾਜੌਰੀ ਤੇ ਪੁੰਛ ‘ਤੇ ਐਲਓਸੀ ‘ਤੇ ਪਾਕਿਸਤਾਨ ਦੀ ਨਾਪਾਕ ਹਰਕਤਾਂ ਜਾਰੀ ਹੈ। ਸੁੰਦਰਬਨੀ ਦੇ ਕੇਰੀ ਸੈਕਟਰ ‘ਚ ਪਾਕਿਸਤਾਨ ਨੇ ਸੀਜ਼ਫਾਇਰ ਦਾ ਉਲੰਘਣ ਕੀਤਾ। ਗੋਲੀਬਾਰੀ ‘ਚ ਭਾਰਤੀ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਜਦਕਿ ਦੋ ਜਵਾਨਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਉਥੇ ਇਸ ਗੱਲ ਦੀ ਵੀ ਸੂਚਨਾ ਮਿਲੀ ਹੈ ਕਿ ਜਵਾਬੀ ਕਾਰਵਾਈ ਵਿਚ ਪਾਕਸਤਾਨੀ ਫ਼ੌਜ ਦਾ ਇਕ ਹੌਲਦਾਰ ਮਾਰਾ ਗਿਆ ਹੈ।

ਪਾਕਿਸਤਾਨ ਰੇਂਜਰਾਂ ਵੱਲੋਂ ਸੋਮਵਾਰ ਸਵੇਰੇ ਲਗਪਗ 6 ਵਜੇ ਤੋਂ ਰਿਹਾਇਸ਼ੀ ਇਲਾਕਿਆਂ ‘ਤੇ ਗੋਲੇ ਦਾਗੇ ਜਾ ਰਹੇ ਹਨ। ਇਨ੍ਹਾਂ ਵਿਚੋਂ ਕੁਝ ਗੋਲੇ ਇਖਨੀ ਨਾਲਾ ਵਿਚ ਗਿਰੇ ਜਿਸ ਵਿਚ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਫ਼ੈਲ ਗਿਆ। ਗੋਲਿਆਂ ਦੀ ਆਵਾਜ ਸੁਨਣ ਨਾਲ ਲਗਦੇ ਦੂਜੇ ਪਿੰਡ ‘ਚ ਵੀ ਦਹਿਸ਼ਤ ਫ਼ੈਲ ਗਈ। ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਵਰਗੀ ਹੀ ਗੋਲਾਬਾਰੀ ਸੁਰੂ ਹੋਈ ਲੋਕ ਸੁਰੱਖਿਅਤ ਸਥਾਨਾਂ ਵੱਲ ਭੱਜ ਗਏ। ਭਾਰਤੀ ਫ਼ੋਜ ਵੀ ਗੋਲਾਬਾਰੀ ਦਾ ਮੂੰਹਤੋੜ ਜਵਾਬ ਦੇ ਰਹੇ ਹਨ।

ਪਾਕਿਸਤਾਨ ਵੱਲੋਂ ਗੋਲਾਬਾਰੀ ਧੀਮੀ ਹੋਈ ਹੈ ਪਰ ਹਲੇ ਤੱਕ ਰੁਕ-ਰੁਕ ਕੇ ਦੋਨਾਂ ਵੱਲੋਂ ਗੋਲਾਬਾਰੀ ਕੀਤੀ ਜਾ ਰਹੀ ਹੈ। ਉਥੇ ਪ੍ਰਸ਼ਾਸ਼ਨ ਨੇ ਸਰਹੱਦ ਨਾਲ ਲਗਦੇ ਇਲਾਕਿਆਂ ਵਿਚ ਅਲਰਟ ਜਾਰੀ ਕਰ ਦਿੱਤਾ ਹੈ।