ਚਸ਼ਮਦੀਦ ਗਵਾਹ ਦੀ ਗੈਰ-ਹਾਜ਼ਰੀ 'ਚ ਜੁਰਮ ਦੀ ਮਨਸ਼ਾ ਸਾਬਤ ਕਰਨਾ ਜ਼ਰੂਰੀ: ਅਦਾਲਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੇਕਰ ਮਾਮਲੇ 'ਚ ਕੋਈ ਗਵਾਹ ਨਹੀਂ ਹੈ, ਤਾਂ ਇਸਤਗਾਸਾ ਪੱਖ ਨੂੰ ਅਪਰਾਧ ਕਰਨ ਦਾ ਇਰਾਦਾ ਸਾਬਤ ਕਰਨਾ ਹੋਵੇਗਾ

Supreme Court

 

ਨਵੀਂ ਦਿੱਲੀ: ਸੁਪ੍ਰੀਮ ਕੋਰਟ ਨੇ 2008 ਦੇ ਕਤਲ ਕੇਸ ਵਿਚ ਇਕ ਦੋਸ਼ੀ ਨੂੰ ਬਰੀ ਕਰਦੇ ਹੋਏ ਕਿਹਾ ਕਿ ਇਸਤਗਾਸਾ ਪੱਖ ਲਈ ਇਹ ਜ਼ਰੂਰੀ ਹੈ ਕਿ ਚਸ਼ਮਦੀਦ ਗਵਾਹਾਂ ਦੀ ਗੈਰ-ਮੌਜੂਦਗੀ ਵਿਚ ਅਪਰਾਧ ਦੀ ਮਨਸ਼ਾ ਨੂੰ ਸਾਬਤ ਕੀਤਾ ਜਾਵੇ। ਜਸਟਿਸ ਵਿਕਰਮ ਨਾਥ ਅਤੇ ਜਸਟਿਸ ਅਹਿਸਾਨੁਦੀਨ ਅਮਾਨਉੱਲ੍ਹਾ ਦੀ ਬੈਂਚ ਨੇ ਰੇਖਾਂਕਿਤ ਕੀਤਾ ਕਿ ਮਾਮਲੇ ਦੇ ਸਾਰੇ ਗਵਾਹਾਂ ਨੇ ਕਿਹਾ ਹੈ ਕਿ ਪਟੀਸ਼ਨਕਰਤਾ ਅਤੇ ਮ੍ਰਿਤਕ ਵਿਚਕਾਰ ਕੋਈ ਦੁਸ਼ਮਣੀ ਨਹੀਂ ਸੀ।

ਇਹ ਵੀ ਪੜ੍ਹੋ: ਫਲੈਟ ਦਾ ਕਿਰਾਇਆ ਦੇਣ ਦੇ ਨਾਂਅ ’ਤੇ ਪੰਜਾਬ ਦੇ ਸਾਬਕਾ DGP ਵੀਕੇ ਭਾਵਰਾ ਦੀ ਪਤਨੀ ਕੋਲੋਂ ਠੱਗੇ 2.84 ਲੱਖ ਰੁਪਏ

ਬੈਂਚ ਨੇ ਕਿਹਾ, ''ਜੇਕਰ ਮਾਮਲੇ 'ਚ ਕੋਈ ਗਵਾਹ ਨਹੀਂ ਹੈ, ਤਾਂ ਇਸਤਗਾਸਾ ਪੱਖ ਨੂੰ ਅਪਰਾਧ ਕਰਨ ਦਾ ਇਰਾਦਾ ਸਾਬਤ ਕਰਨਾ ਹੋਵੇਗਾ। ਸਿੱਧੇ ਮਾਮਲਿਆਂ ਵਿਚ ਇਰਾਦਾ ਮਹੱਤਵਪੂਰਨ ਭੂਮਿਕਾ ਨਹੀਂ ਨਿਭਾਉਂਦਾ”। ਉਨ੍ਹਾਂ ਕਿਹਾ, “ਜੇ ਇਰਾਦਾ ਸਥਾਪਤ ਜਾਂ ਸਾਬਤ ਨਹੀਂ ਹੁੰਦਾ ਅਤੇ ਕੋਈ ਪ੍ਰਤੱਖ ਚਸ਼ਮਦੀਦ ਗਵਾਹ ਹੁੰਦਾ ਹੈ ਤਾਂ ਇਰਾਦਾ ਆਪਣੀ ਮਹੱਤਤਾ ਗੁਆ ਸਕਦਾ ਹੈ ਪਰ ਮੌਜੂਦਾ ਕੇਸ ਵਿਚ ਇਹ ਸਥਾਪਤ ਹੋ ਗਿਆ ਹੈ ਕਿ ਕਿਸੇ ਨੇ ਵੀ ਅਪਰਾਧ ਨੂੰ ਨਹੀਂ ਦੇਖਿਆ”।

ਇਹ ਵੀ ਪੜ੍ਹੋ: PM ਮੋਦੀ ਨੇ 70,000 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ, ਬੈਕਿੰਗ ਘੁਟਾਲੇ ਨੂੰ ਲੈ ਕੇ ਕਾਂਗਰਸ 'ਤੇ ਤੰਜ਼

ਦਰਅਸਲ ਸੁਪ੍ਰੀਮ ਕੋਰਟ ਛੱਤੀਸਗੜ੍ਹ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੇ ਵਿਅਕਤੀ ਦੀ ਅਪੀਲ 'ਤੇ ਸੁਣਵਾਈ ਕਰ ਰਹੀ ਸੀ। ਹਾਈ ਕੋਰਟ ਨੇ ਉਸ ਨੂੰ ਹਤਿਆ ਦਾ ਦੋਸ਼ੀ ਕਰਾਰ ਦੇਣ ਅਤੇ ਉਮਰ ਕੈਦ ਦੀ ਸਜ਼ਾ ਦੇਣ ਦੇ ਹੇਠਲੀ ਅਦਾਲਤ ਦੇ ਫ਼ੈਸਲੇ ਦੀ ਪੁਸ਼ਟੀ ਕੀਤੀ ਸੀ। ਇਸਤਗਾਸਾ ਅਨੁਸਾਰ ਮ੍ਰਿਤਕ ਦੇ ਰਿਸ਼ਤੇਦਾਰ ਨੇ ਸ਼ਿਕਾਇਤ ਕੀਤੀ ਸੀ ਕਿ ਜਦੋਂ ਉਹ ਘਰ ਪਰਤ ਰਿਹਾ ਸੀ ਤਾਂ ਅਪੀਲਕਰਤਾ ਨੇ ਉਸ ਦੇ ਭਤੀਜੇ ਦੀ ਕੁੱਟਮਾਰ ਕੀਤੀ ਸੀ।

ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਨਸ਼ੇ ਦਾ ਟੀਕਾ ਲਾਉਣ ਨਾਲ 18 ਸਾਲਾ ਨੌਜਵਾਨ ਦੀ ਮੌਤ

ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਜਦੋਂ ਉਹ ਮੌਕੇ 'ਤੇ ਪਹੁੰਚਿਆ ਤਾਂ ਦੇਖਿਆ ਕਿ ਮੁਲਜ਼ਮ ਮੌਕੇ ਤੋਂ ਭੱਜ ਰਿਹਾ ਸੀ ਅਤੇ ਕਤਲ ਵਿਚ ਵਰਤਿਆ ਗਿਆ ਹਥਿਆਰ ਉਥੇ ਪਿਆ ਸੀ। ਸਿਖਰਲੀ ਅਦਾਲਤ ਨੇ ਕਿਹਾ ਕਿ ਮ੍ਰਿਤਕ ਦੇ ਰਿਸ਼ਤੇਦਾਰ ਦਾ ਬਿਆਨ ਭਰੋਸੇਯੋਗ ਨਹੀਂ ਹੈ ਅਤੇ ਇਸ ਦੇ ਆਧਾਰ 'ਤੇ ਦੋਸ਼ੀ ਦਾ ਫੈਸਲਾ ਨਹੀਂ ਕੀਤਾ ਜਾ ਸਕਦਾ।