ਕੈਪਟਨ ਅਮਰਿੰਦਰ ਵਲੋਂ ਹੜ੍ਹ ਪ੍ਰਭਾਵਤ ਕੇਰਲਾ ਲਈ ਤੁਰਤ 10 ਕਰੋੜ ਦੀ ਸਹਾਇਤਾ ਰਾਸ਼ੀ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ  ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹੜ ਨਾਲ ਜੂਝ ਰਹੇ ਕੇਰਲਾ ਰਾਜ ਨੂੰ ਤੁਰੰਤ 10 ਕਰੋੜ ਰੁਪਏ ਦੀ ਵਿੱਤੀ ਮਦਦ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ...

CM Captain Amrinder Singh

• ਪੰਜ ਕਰੋੜ ਮੁੱਖ ਮੰਤਰੀ ਕੇਰਲਾ ਰਾਹਤ ਕੋਸ਼ ਵਿਚ ਭੇਜੇ ਜਾ ਰਹੇ ਹਨ **  ਬਾਕੀ ਖਾਧ ਸਮੱਗਰੀ ਤੇ ਹੋਰ ਲੋੜੀਂਦੀਆਂ ਵਸਤਾਂ ਦੇ ਰੂਪ ਵਿਚ ਭੇਜੀ ਜਾਵੇਗੀ

ਚੰਡੀਗੜ੍ਹ (ਨੀਲ ਭਲਿੰਦਰ) : ਮੁੱਖ ਮੰਤਰੀ  ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹੜ ਨਾਲ ਜੂਝ ਰਹੇ ਕੇਰਲਾ ਰਾਜ ਨੂੰ ਤੁਰੰਤ 10 ਕਰੋੜ ਰੁਪਏ ਦੀ ਵਿੱਤੀ ਮਦਦ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਪਜਾਬ ਰਾਹਤ ਕੋਸ਼ ਵਿੱਚੋਂ 5 ਕਰੋੜ ਰੁਪਏ ਦੀ ਰਾਸ਼ੀ ਕੇਰਲਾ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਭੇਜੇ ਜਾ ਰਹੇ ਹਨ ਅਤੇ ਬਕਾਇਆ 5 ਕਰੋੜ ਰੁਪਏ ਦਾ ਖਾਣ ਲਈ ਤਿਆਰ ਵਸਤਾਂ ਅਤੇ ਹੋਰ ਵਸਤਾਂ ਦੇ ਰੂਪ ਵਿੱਚ ਭਾਰਤੀ ਰੱਖਿਆ ਮੰਤਰਾਲੇ ਰਾਹੀਂ ਭੇਜੀਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੜ ਪ੍ਰਭਾਵਿਤ ਕੇਰਲਾ ਰਾਜ ਨੂੰ ਦਿੱਤੀ ਗਈ ਇਸ ਮਦਦ ਦੀ ਪਹਿਲੀ ਖੇਪ ਜੋ ਕਿ 30 ਟਨ ਦੀ ਹੈ ਜਿਸ ਵਿੱਚ ਖਾਣ ਲਈ ਤਿਆਰ ਭੋਜਨ, ਬਿਸਕੁਟ, ਰਸ, ਬੋਤਲ ਬੰਦ ਪਾਣੀ ਅਤੇ ਸੁੱਕਾ ਦੁੱਧ ਸ਼ਾਮਲ ਹੈ।

ਇਸ ਤੋਂ ਇਲਾਵਾ ਇਕ ਲੱਖ ਫੂਡ ਪੈਕੇਟ ਦੀ ਪਹਿਲੀ ਖੇਪ ਵਿੱਚ ਭੇਜੇ ਜਾ ਰਹੇ ਹਨ।  ਭਾਰਤੀ ਹਵਾਈ ਫੌਜ ਰਾਹੀਂ ਭੇਜੀ ਜਾ ਰਹੀ ਇਹ ਸਮਗਰੀ ਕਲ ਤੱਕ ਚਲੀ ਜਾਵੇਗੀ ਅਤੇ ਬਾਕੀ ਸਮਾਨ ਕੇਰਲਾ ਸਰਕਾਰ ਦੀ ਮੰਗ ਅਨੁਸਾਰ ਭੇਜ ਦਿੱਤਾ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਹੜ• ਪ੍ਰਭਾਵਿਤ ਕੇਰਲਾ ਰਾਜ ਨੂੰ ਸਮੇਂ ਸਿਰ ਮਦਦ ਪੁੱਜਦੀ ਕਰਨ ਲਈ ਹਰੇਕ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸੇ ਅਧੀਨ 30-30 ਟਨ ਖਾਧ ਵਸਤਾਂ ਲੈ ਕੇ ਚਾਰ ਹਵਾਈ ਜਹਾਜ਼ ਕੇਰਲਾ ਜਾਣਗੇ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਵਿੱਤ ਕਮਿਸ਼ਨਰ ਮਾਲ ਵੱਲੋਂ ਆਪਣੇ ਕੇਰਲਾ ਦੇ ਹਮਰੁਤਬਾ ਨਾਲ ਗੱਲਬਾਤ ਕਰ ਕੇ ਸਥਿਤੀ ਜਾ ਜਇਜ਼ਾ ਲਿਆ ਗਿਆ ਅਤੇ ਹੜ ਨਾਲ ਪੈਦਾ ਹੋਈ ਇਸ ਅਣਕਿਆਸੀ ਸਥਿਤੀ ਨਾਲ ਨਜਿੱਠਣ ਲਈ ਲੋੜੀਂਦੀ ਮਦਦ ਬਾਰੇ ਜਾਣਕਾਰੀ ਹਾਸਲ ਕੀਤੀ।

ਇਸ ਉਪਰੰਤ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਰੱਖਿਆ ਮੰਤਰਾਲੇ ਤੋਂ ਰਾਹਤ ਸਮਗਰੀ ਕੇਰਲਾ ਭੇਜਣ ਲਈ ਮਦਦ ਦੀ ਮੰਗ ਕੀਤੀ। ਇਸੇ ਦੌਰਾਨ ਮੁੱਖ ਮੰਤਰੀ ਪੰਜਾਬ ਦੀ ਅਪੀਲ 'ਤੇ ਪੰਜਾਬ ਆਈ.ਏ.ਐਸ. ਆਫੀਸਰਜ਼ ਐਸੋਸਿਏਸ਼ਨ ਦੇ ਮੈਂਬਰਜ਼ ਨੇ ਆਪਣੀ ਇਕ-ਇਕ ਦਿਨ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਕੋਸ਼ ਨੂੰ ਦਾਨ ਕਰਨ ਦਾ ਫੈਸਲਾ ਲਿਆ ਹੈ ਤਾਂ ਜੋ ਕੇਰਲਾ ਦੀ ਮਦਦ ਕੀਤੀ ਜਾ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਬਾਕੀ ਕਰਮਚਾਰੀਆਂ ਨੂੰ ਵੀ ਇਸ ਤਰ ਦੀ ਹੀ ਮਦਦ ਕਰਨ ਦੀ ਅਪੀਲ ਕੀਤੀ ਹੈ। 

ਮੁੱਖ ਮੰਤਰੀ ਨੇ ਰਾਜ ਦੀਆਂ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਅਤੇ ਪਰਉਪਕਾਰੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੇਰਲਾ ਦੇ ਲੋਕਾਂ ਦੀ ਹਰ ਤਰ•ਾਂ ਦੀ ਮਦਦ ਲਈ ਅੱਗੇ ਆਉਣ ਕਿਉਂਕਿ ਇਸ ਵਿਲੱਖਣ ਕਿਸਮ ਦੀ ਸਮੱਸਿਆ ਨਾਲ ਨਜਿੱਠਣ ਲਈ ਵਿਲੱਖਣ ਕਿਸਮ ਦੇ ਉਪਾਅ ਦੀ ਲੋੜ ਹੈ।  ਪੂਰੇ ਦੇਸ਼ ਨੂੰ ਇਸ ਮੁਸ਼ਕਲ ਘੜੀ ਵਿੱਚ ਕੇਰਲਾ ਦੀ ਮਦਦ ਕਰਨ ਲਈ ਅੱਗੇ ਆਉਣ ਦੀ ਵੀ ਅਪੀਲ ਕੀਤੀ।