ਅੱਧਾ ਕੇਰਲਾ ਹੜ੍ਹਾਂ ਦੀ ਮਾਰ ਹੇਠ, 29 ਮਰੇ, 54 ਹਜ਼ਾਰ ਬੇਘਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਧਾ ਕੇਰਲਾ ਇਸ ਵੇਲੇ ਜ਼ਬਰਦਸਤ ਹੜ੍ਹਾਂ ਦੀ ਮਾਰ ਹੇਠ ਹੈ। ਡੈਮ ਤੇ ਨਦੀਆਂ ਨੱਕੋ-ਨੱਕ ਭਰ ਗਏ ਹਨ, ਕਈ ਹਾਈਵੇਅ ਧਸ ਗਏ ਹਨ............

People passing through standing water due to flood

ਤਿਰੂਵਨੰਤਪੁਰਮ : ਅੱਧਾ ਕੇਰਲਾ ਇਸ ਵੇਲੇ ਜ਼ਬਰਦਸਤ ਹੜ੍ਹਾਂ ਦੀ ਮਾਰ ਹੇਠ ਹੈ। ਡੈਮ ਤੇ ਨਦੀਆਂ ਨੱਕੋ-ਨੱਕ ਭਰ ਗਏ ਹਨ, ਕਈ ਹਾਈਵੇਅ ਧਸ ਗਏ ਹਨ ਅਤੇ 54 ਹਜ਼ਾਰ ਲੋਕ ਬੇਘਰ ਹੋ ਗਏ ਹਨ। ਹੁਣ ਤਕ 29 ਮੌਤਾਂ ਹੋ ਚੁਕੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਬੇ ਵਿਚ ਲਗਭਗ 40 ਨਦੀਆਂ ਨੱਕੋ-ਨੱਕ ਭਰੀਆਂ ਹੋਈਆਂ ਹਨ। ਸੂਬੇ ਦੇ ਸੱਤ ਜ਼ਿਲ੍ਹਿਆਂ ਵਿਚ ਫ਼ੌਜ ਤੈਨਾਤ ਕਰ ਦਿਤੀ ਗਈ ਹੈ। ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਜਾ ਰਿਹਾ ਹੈ। ਉਤਰੀ ਅਤੇ ਕੇਂਦਰੀ ਕੇਰਲਾ ਵਿਚ ਸੱਭ ਤੋਂ ਵੱਧ ਮਾਰ ਪਈ ਹੈ। ਅੱਜ ਤਿੰਨ ਜਣਿਆਂ ਦੀ ਮੌਤ ਹੋ ਗਈ ਤੇ ਕਲ 26 ਜਣਿਆਂ ਦੀ ਮੌਤ ਹੋ ਗਈ ਸੀ।

25 ਜਣੇ ਢਿੱਗਾਂ ਦੀ ਲਪੇਟ ਵਿਚ ਆ ਜਾਣ ਨਾਲ ਮਾਰੇ ਗਏ ਹਨ। ਅਧਿਕਾਰੀਆਂ ਨੇ ਦਸਿਆ ਕਿ 439 ਰਾਹਤ ਕੈਂਪਾਂ ਵਿਚ ਕੋਈ 54 ਹਜ਼ਾਰ ਲੋਕ ਦਿਨਕਟੀ ਕਰ ਰਹੇ ਹਨ। ਸੈਲਾਨੀਆਂ ਨੂੰ ਕੇਰਲਾ ਦੇ ਕੁੱਝ ਜ਼ਿਲ੍ਹਿਆਂ ਤੋਂ ਦੂਰ ਰਹਿਣ ਦੀ ਸਲਾਹ ਦਿਤੀ ਗਈ ਹੈ। ਇਡੂਕੀ ਵਿਚ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਕੇਰਲਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਲ ਡੈਮਾਂ ਦੇ 22 ਗੇਟ ਖੋਲ੍ਹ ਦਿਤੇ ਗਏ ਜਿਸ ਕਾਰਨ ਨੀਵੇਂ ਇਲਾਕਿਆਂ ਵਿਚ ਹੜ੍ਹ ਆ ਗਏ ਹਨ।     (ਪੀਟੀਆਈ)